ਪਟਿਆਲਾ ਦੇ ਦਿੱਲੀ ਪਬਲਿਕ ਸਕੂਲ ਵਿੱਚ ਪੜ੍ਹਦਾ ਇਕਨੂਰਪ੍ਰੀਤ ਸਿੰਘ ਆਪਣਾ ਤੇ ਆਪਣੇ ਮਾਪਿਆ ਦਾ ਹੀ ਨਹੀਂ ਪੰਜਾਬ ਦਾ ਨਾਮ ਵੀ ਰੌਸ਼ਨ ਕਰ ਰਿਹਾ ਹੈ । ਇਕਨੂਰਪ੍ਰੀਤ ਸਿੰਘ ਹਾਲੇ ਪਹਿਲੀ ਜਮਾਤ ਦਾ ਹੀ ਵਿਦਿਆਰਥੀ ਹੈ ਤੇ ਵੱਡੇ-ਵੱਡਿਆ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ । ਇਕਨੂਰਪ੍ਰੀਤ ਸਿੰਘ ਛੇ ਸਾਲ ਦੀ ਉਮਰ ਵਿੱਚ ਗੇਮ-ਡਿਵੈਲਪਰ ਭਾਵ ਕੰਪਿਊਟਰ ਤੇ ਮੋਬਾਇਲ ਤੇ ਖੇਡੀਆ ਜਾਣ ਵਾਲੀ ਖੇਡਾਂ ਬਣਾਉਣ ਲੱਗ ਪਿਆ ਹੈ । ਅਜਿਹੀ ਖੇਡ ਬਣਾਉਣ ਤੇ ਉਸ ਨੂੰ WhiteHat Jr ਵੱਲੋਂ ਸਰਟੀਫਿਕੇਟ ਵੀ ਦਿੱਤਾ ਗਿਆ । ਇਕਨੂਰਪ੍ਰੀਤ ਇਸ ਵੇਲੇ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਗੇਮ ਡਿਵੈਲਪਰ ਹੈ । ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਮਹਿਰਾ ਜੋ ਖੁਦ ਇੱਕ ਵੈਬ ਡਿਜਾਈਨਰ ਹਨ । ਜੋਗਿੰਦਰ ਸਿੰਘ ਨੇ ਦੱਸਿਆ ਕਿ ਇਕਨੂਰਪ੍ਰੀਤ ਦਾ ਧਿਆਨ ਹੁਣੇ ਤੋਂ ਹੀ ਕੰਪਿਊਟਰ ਪ੍ਰੋਗਰਾਮਿੰਗ ਵੱਲ ਲੱਗ ਗਿਆ ਹੈ ਕਈ ਗੇਮਾਂ ਬਣਾ ਚੁੱਕਿਆ ਹੈ । ਹੁਣ ਇਕਨੂਰਪ੍ਰੀਤ ਦੀ ਗੇਮ ਗੂਗਲ ਪਲੇ ਸਟੋਰ ਉੱਪਰ ਵੀ ਆ ਜਾਵੇਗੀ । ਦੁਨੀਆ ਵਿੱਚ ਸਿਰਫ ਕੁਝ ਹੀ ਬੱਚੇ ਹਨ ਜੋ ਛੇ ਸਾਲ ਉਮਰ ਵਿੱਚ ਇਸ ਤਰ੍ਹਾਂ ਦੀ ਪ੍ਰੋਗਰਾਮਿੰਗ ਕਰ ਰਹੇ ਹਨ ਇਕਨੂਰਪ੍ਰੀਤ ਸਿੰਘ ਵੀ ਉਨ੍ਹਾਂ ਵਿੱਚੋਂ ਇੱਕ ਹੈ ।