ਨਵੀਂ ਦਿੱਲੀ: ਜੀ ਹਾਂ, ਦੁਨੀਆ ‘ਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਸਿਰਫ ਇੱਕ ਏਟੀਐਮ ਮਸ਼ੀਨ ਹੈ। ਖੇਤਰਫਲ ਦੇ ਹਿਸਾਬ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਇਸ ਦੇਸ਼ ਅੰਟਾਰਟਿਕਾ ਹੈ। ਸਰਦੀਆਂ ‘ਚ ਮਨਫੀ 60 ਡਿਗਰੀ ਤਾਪਮਾਨ ਵਾਲੇ ਇਸ ਦੇਸ਼ ‘ਚ 1998 ‘ਚ ਦੋ ਏਟੀਐਮ ਮਸ਼ੀਨਾਂ ਲਾਈਆਂ ਗਈਆਂ ਸੀ। ਇਨ੍ਹਾਂ ‘ਚ ਹੁਣ ਤਕ ਇੱਕ ਹੀ ਕੰਮ ਕਰਦੀ ਹੈ। ਅੰਟਾਰਟਿਕਾ ਦੇ ਮੈਕਮਰਡੋ ਸਟੇਸ਼ਨ ‘ਤੇ ਇਹ ਮਸ਼ੀਨ ਵੇਲਸ ਫਰਗੋ ਨੇ ਲਾਈ ਜੋ ਇੱਕ ਬੈਂਕਿੰਗ ਸਮੂਹ ਹੈ।
ਵੇਲਸ ਫਰਗੋ ਮੁਤਾਬਕ ਗਿੰਨੀਜ਼ ਵਰਲਡ ਆਫ਼ ਰਿਕਾਰਡਸ ਮੁਤਾਬਕ ਮੈਕਮਰਡੋ ਸਟੇਸ਼ਨ ‘ਤੇ ਮੌਜੂਦ ਇਸ ਏਟੀਐਮ ਦੇ ਨਾਂ ਦੱਖਣੀ ਹਿੱਸੇ ‘ਚ ਇਕਲੌਤੇ ਏਟੀਐਮ ਹੋਣ ਦਾ ਖਿਤਾਬ ਦਰਜ ਹੈ। ਇਹ ਅੰਟਾਰਟਿਕਾ ਦੇ ਪੂਰੇ ਮਹਾਦੀਪ ‘ਤੇ ਮੌਜੂਦ ਇਕਲੌਤਾ ਏਟੀਐਮ ਹੈ ਕਿਉਂਕਿ ਇੱਥੋਂ ਦੀ ਆਬਾਦੀ ਬੇਹੱਦ ਘੱਟ ਹੈ ਤੇ ਲੋਕਾਂ ਨੂੰ ਜ਼ਿਆਦਾ ਕੈਸ਼ ਦੀ ਲੋੜ ਨਹੀਂ ਪੈਂਦੀ। ਇਸ ਏਟੀਐਮ ‘ਚ ਸਮੇਂ–ਸਮੇਂ ‘ਤੇ ਪੈਸਾ ਪਾਇਆ ਜਾਂਦਾ ਹੈ ਤੇ ਸਾਲ ‘ਚ ਦੋ ਵਾਰ ਏਟੀਐਮ ਦੀ ਸਰਵਿਸ ਵੀ ਕੀਤੀ ਜਾਂਦੀ ਹੈ।ਅੰਟਾਰਟਿਕਾ ਦੇਸ਼ ਪੂਰੇ 14 ਮਿਲੀਅਨ ਕਿਲੋਮੀਟਰ ‘ਚ ਫੈਲਿਆ ਹੋਇਆ ਹੈ। ਇਹ ਦੁਨੀਆ ਦਾ ਸਭ ਤੋਂ ਠੰਢਾ, ਬਰਫੀਲੀ ਹਵਾਵਾਂ ਵਾਲਾ ਸੁੱਕਾ ਮਹਾਦੀਪ ਹੈ। ਇਸ ਦੇਸ਼ ਦਾ 90 ਫੀਸਦ ਏਰੀਆ ਬਰਫ ਨਾਲ ਢੱਕਿਆ ਹੋਇਆ ਹੈ। ਅੰਟਾਰਟਿਕਾ ਦਾ ਤਾਪਮਾਨ ਸਾਲ 1983 ‘ਚ ਮਨਫੀ 90 ਡਿਗਰੀ ਤਕ ਸੈਲਸੀਅਸ ਤਕ ਚਲਾ ਗਿਆ ਸੀ।