ਘਿਓ ਭਾਰਤੀ ਖਾਣੇ ਦਾ ਅਹਿਮ ਹਿੱਸਾ ਹੈ। ਇਸਦਾ ਇਸਤੇਮਾਲ ਜ਼ਾਇਕੇ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਆਯੁਰਵੈਦ ’ਚ ਘਿਓ ਨੂੰ ਦਵਾਈ ਦੱਸਿਆ ਗਿਆ ਹੈ। ਡਾਕਟਰ ਵੀ ਸਰਦੀ ਹੋਵੇ ਜਾਂ ਗਰਮੀ, ਸਾਰੇ ਮੌਸਮਾਂ ’ਚ ਘਿਓ ਖਾਣ ਦੀ ਸਲਾਹ ਦਿੰਦੇ ਹਨ। ਸ਼ੁੱਧ ਘਿਓ ’ਚ ਵਿਟਾਮਿਨ ਏ, ਕੇ, ਈ, ਓਮੇਗਾ 3 ਅਤੇ ਓਮੇਗਾ 9 ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਕਈ ਬਿਮਾਰੀਆਂ ’ਚ ਲਾਭਦਾਇਕ ਹੁੰਦੇ ਹਨ। ਖ਼ਾਸ ਤੌਰ ’ਤੇ ਬਦਲਦੇ ਮੌਸਮ ’ਚ ਹੋਣ ਵਾਲੀ ਖੰਘ ਤੇ ਫਲੂ ਲਈ ਇਹ ਰਾਮਬਾਣ ਹੈ। ਇਸਦੇ ਨਾਲ ਹੀ ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਜੇਕਰ ਤੁਸੀਂ ਘਿਓ ਦੇ ਫਾਇਦਿਆਂ ਤੋਂ ਵਾਕਿਫ ਨਹੀਂ ਹੋ ਤਾਂ ਆਓ ਜਾਣਦੇ ਹਾਂ :
ਮਾਸਪੇਸ਼ੀਆਂ ਦੇ ਵਿਕਾਸ ’ਚ ਸਹਾਇਕ
ਆਧੁਨਿਕ ਸਮੇਂ ’ਚ ਲੋਕ ਭਾਰ ਵਧਣ ਦੇ ਡਰ ਕਾਰਨ ਘਿਓ ਦਾ ਸੇਵਨ ਨਹੀਂ ਕਰਦੇ ਹਨ। ਹਾਲਾਂਕਿ, ਘਿਓ ’ਚ ਹੈਲਦੀ ਫੈਟ ਹੁੰਦਾ ਹੈ। ਇਸ ਨਾਲ ਸਰੀਰ ’ਚ ਮਾਸਪੇਸ਼ੀਆਂ ਦਾ ਵਿਕਾਸ ਹੁੰਦਾ ਹੈ। ਨਾਲ ਹੀ ਇਹ ਸਰੀਰ ’ਚ ਮੌਜੂਦ ਪੌਸ਼ਕ ਤੱਤ ਵਧਾ ਕੇ ਮਹੱਤਵਪੂਰਨ ਹਾਰਮੌਨ ਨੂੰ ਪੈਦਾ ਕਰਦਾ ਹੈ। ਇਸਦੇ ਲਈ ਰੋਜ਼ਾਨਾ ਦਾਲ, ਚਾਵਲ, ਰੋਟੀ ’ਚ ਇਕ ਚਮਚ ਘਿਓ ਮਿਲਾ ਕੇ ਰੋਜ਼ਾਨਾ ਸੇਵਨ ਕਰੋ
ਕਬਜ਼ ਦੂਰ ਕਰਦਾ ਹੈ
ncbi.nlm.nih.gov ਦੀ ਇਕ ਖੋਜ ਅਨੁਸਾਰ, ਘਿਓ ’ਚ ਬਿਊਟੀਰਿਕ ਐਸਿਡ ਪ੍ਰਚੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਕਬਜ਼ ਨੂੰ ਦੂਰ ਕਰਨ ’ਚ ਕਾਰਗਰ ਸਾਬਿਤ ਹੋ ਸਕਦਾ ਹੈ। ਨਾਲ ਹੀ ਬਿਊਟੀਰਿਕ ਐਸਿਡ ਮੈਟਾਬੋਲਿਜ਼ਮ ਨੂੰ ਸਹੀ ਕਰਦਾ ਹੈ, ਜਿਸ ਨਾਲ ਪੇਟ ਸਹੀ ਢੰਗ ਨਾਲ ਕੰਮ ਕਰਨਾ ਸ਼ੁਰੂ ਕਰਦਾ ਹੈ। ਇਸਤੋਂ ਇਲਾਵਾ, ਘਿਓ ਦੇ ਸੇਵਨ ਨਾਲ ਬਲੋਟਿੰਗ, ਪੇਟ ਦਰਦ ’ਚ ਵੀ ਰਾਹਤ ਮਿਲਦਾ ਹੈ।
ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ
ਡਾਕਟਰ ਕੋਰੋਨਾ ਕਾਲ ’ਚ ਇਮਿਊਨ ਸਿਸਟਮ ਮਜ਼ਬੂਤ ਕਰਨ ਦੀ ਸਲਾਹ ਦਿੰਦੇ ਹਨ। ਇਸਤੋਂ ਇਲਾਵਾ ਬਦਲਦੇ ਮੌਸਮ ’ਚ ਬਿਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਮੌਸਮ ’ਚ ਤੁਸੀਂ ਘਿਓ ਨੂੰ ਆਪਣੀ ਡਾਈਟ ’ਚ ਸ਼ਾਮਿਲ ਕਰ ਸਕਦੇ ਹੋ। ਘਿਓ ਦੇ ਸੇਵਨ ਨਾਲ ਸੰਕ੍ਰਮਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਸ ’ਚ ਪਾਇਆ ਜਾਣ ਵਾਲਾ ਬਿਊਟੀਰਿਕ ਐਸਿਡ, ਵਿਟਾਮਿਨ ਏ ਅਤੇ ਸੀ ਇਮਿਊਨ ਸਿਸਟਮ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ।