ਚੀਨ ਤੇ ਰੂਸ ਜਲ ਸੈਨਾ ਨੂੰ ਦੇ ਰਿਹਾ ਹੈ ਚੁਣੌਤੀ

 

ਪ੍ਰੋ. ਹਰਸ਼ ਪੰਤ ਦਾ ਕਹਿਣਾ ਹੈ ਤਿ ਇਹ ਧਮਾਕਾ ਅਮਰੀਕਾ ਦੇ ਸਮੁੰਦਰੀ ਜੰਗ ਦੀ ਤਿਆਰੀ ਦਾ ਇਕ ਪੇਸ਼ਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਦੱਖਣੀ ਚੀਨ ਸਾਗਰ ਤੇ ਹਿੰਦ ਪ੍ਰਸ਼ਾਂਤ ਖੇਤਰ ’ਚ ਚੀਨ ਆਪਣੇ ਦਬਦਬੇ ਦਾ ਯਤਨ ਕਰ ਰਿਹਾ ਹੈ। ਕਾਲਾ ਸਾਗਰ ’ਚ ਰੂਸ ਤੋਂ ਚੁਣੌਤੀ ਮਿਲ ਰਹੀ ਹੈ। ਅਮਰੀਕਾ ਦਾ ਇਹ ਕਦਮ ਸਿੱਧੇ ਜਾਂ ਅਸਿੱਧੇ ਚੀਨ ਤੇ ਰੂਸ ’ਤੇ ਸਮਾਨ ਰੂਪ ਨਾਲ ਦਬਾਅ ਬਣਾ ਰਿਹਾ ਹੈ। ਅਮਰੀਕੀ ਜਲ ਸੈਨਾ ਦੇ ਇਸ ਸ਼ਕਤੀ ਪ੍ਰਦਰਸ਼ਨ ਤੋਂ ਇਹ ਸਾਫ਼ ਹੋ ਗਿਆ ਹੈ ਕਿ ਜੇ ਉਸ ਦੇ ਸਮੁੰਦਰੀ ਹਿੱਤਾਂ ’ਚ ਕਿੱਤੇ ਵੀ ਕੋਈ ਰੋੜਾ ਬਣਦਾ ਹੈ ਤਾਂ ਉਸ ਨੂੰ ਅਮਰੀਕਾ ਦੇ ਇਨ੍ਹਾਂ ਵੱਡੇ ਧਮਾਕਿਆਂ ਤੋਂ ਗੁਜਰਨਾ ਪਵੇਗਾ।