ਜਹਾਜ਼ ਵਿਚ 18 ਭਾਰਤੀਆਂ ਸਮੇਤ ਦੋ ਫਿਲਪੀਨੀ, ਇਕ ਬੰਗਲਾਦੇਸ਼ੀ ਅਤੇ ਇਕ ਰੂਸ ਦਾ ਨਾਗਰਿਕ ਵੀ ਸਨ। ਜਹਾਜ਼ ਨੂੰ ਯਮਨ ਦੇ ਕੰਢੇ ਤੋਂ 38 ਨਾਟੀਕਲ ਮਾਈਲਸ ਦੀ ਦੂਰੀ ਤੋਂ ਅਗਵਾ ਕੀਤਾ ਗਿਆ। ਸੋਮਾਲਿਆ (Somalia) ਦੇ ਕੋਲ ਅਦਨ ਦਾ ਖਾੜੀ ਤੋਂ 18 ਭਾਰਤੀਆਂ ਸਮੇਤ 22 ਯਾਤਰੂਆਂ ਵਾਲੇ ਇਕ ਪਾਣੀ ਦੇ ਜਹਾਜ਼ ਨੂੰ ਸਮੁੰਦਰੀ ਲੁਟੇਰਿਆਂ (pirates) ਨੇ ਅਗਵਾ ਕਰ ਲਿਆ ਹੈ। ਪੂਰਬੀ ਅਫਰੀਕਾ ਦੇ ਕਨਵੀਨਰ ਐਂਡਰਿਊ ਮਾਂਗਵਰਾ ਨੇ ਦੱਸਿਆ ਕਿ ਰਸਾਇਣ ਨਾਲ ਭਰੇ ਮਾਉਂਟ ਸਟੋਲਟ ਵੇਲਰ (The Hong Kong-flagged VLCC) ਨਾਂ ਦੇ ਇਸ ਜਹਾਜ਼ ਨੂੰ ਸੋਮਵਾਰ ਨੂੰ ਅਗਵਾ ਕੀਤਾ ਹੈ।
ਇਸ ਜਹਾਜ਼ ਵਿਚ 18 ਭਾਰਤੀਆਂ ਸਮੇਤ ਦੋ ਫਿਲਪੀਨੀ, ਇਕ ਬੰਗਲਾਦੇਸ਼ੀ ਅਤੇ ਇਕ ਰੂਸ ਦਾ ਨਾਗਰਿਕ ਵੀ ਜਹਾਜ਼ ਵਿਚ ਬੈਠੇ ਸਨ। ਖਬਰ ਅਨੁਸਾਰ ਜਹਾਜ਼ ਨੂੰ ਯਮਨ ਦੇ ਕੰਢੇ ਤੋਂ 38 ਨਾਟੀਕਲ ਮਾਈਲਸ ਦੀ ਦੂਰੀ ਤੋਂ ਅਗਵਾ ਕੀਤਾ ਗਿਆ। ਇਹ ਮਾਊਂਟ ਸਟੋਲਟ ਵੇਲਰ ਨਾਂ ਦਾ ਜਹਾਜ਼ ਹਾਂਗਕਾਂਗ ਦਾ ਹੈ। ਜਾਣਕਾਰੀ ਅਨੁਸਾਰ ਜਹਾਜ਼ ਨਾਈਜ਼ੀਰੀਆ ਨੇਵੀ ਕੋਲ ਸੁਰੱਖਿਅਤ ਹੈ, ਪਰ ਜਹਾਜ਼ ਵਿਚ ਸਵਾਰ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੂਤਰਾਂ ਅਨੁਸਾਰ ਬੰਦੀਆਂ ਨੂੰ ਛੁਡਾਉਣ ਲਈ ਅਫਰੀਕੀ ਦੇਸ਼ਾਂ ਤੋਂ ਮਦਦ ਮੰਗੀ ਗਈ ਹੈ।