ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਵਿਅਕਤੀ ਸਮੁੰਦਰ ‘ਚ ਵੇਲ੍ਹ ਮੱਛੀ ਦੀ ਸਵਾਰੀ ਕਰ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ।
ਇੱਕ ਰਿਪੋਰਟ ਮੁਤਾਬਕ ਸਾਊਦੀ ਅਰਬ ਦੇ ਸ਼ਹਿਰ ਯਾਨਬੂ ‘ਚ ਲਾਲ ਸਾਗਰ ‘ਚ ਇੱਕ ਵਿਅਕਤੀ ਹੈਰਾਨ ਕਰ ਦੇਣ ਵਾਲੇ ਸਟੰਟ ਕਰਦਾ ਦਿਖਾਈ ਦਿੱਤਾ। ਜਕੀ-ਅਲ-ਸਬਾਹੀ ਨਾਂ ਦਾ ਇਹ ਵਿਅਕਤੀ ਸਮੁੰਦਰ ‘ਚ ਆਪਣੀ ਕਿਸ਼ਤੀ ‘ਤੇ ਸਾਥੀਆਂ ਨਾਲ ਬੈਠਾ ਹੋਇਆ ਸੀ। ਇਸ ਦੌਰਾਨ ਉਸ ਦੀ ਕਿਸ਼ਤੀ ਕੋਲ ਕਈ ਵੇਲ੍ਹ ਮੱਛੀਆਂ ਆ ਗਈਆਂ।
ਇਸ ਤੋਂ ਬਾਅਦ ਉਹ ਆਪਣੀ ਕਿਸ਼ਤੀ ਕੋਲ ਆਈ ਇੱਕ ਵੇਲ੍ਹ ਦੀ ਪਿੱਠ ‘ਤੇ ਬਹਿ ਗਿਆ। ਉਸ ਦੇ ਸਾਥੀਆਂ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾਈ। ਅਲ ਸਬਾਹੀ ਨੇ ਇਸ ਦੌਰਾਨ ਮੱਛੀ ਦੇ ਕੰਨ੍ਹ ਨੂੰ ਫੜਿਆ ਹੋਇਆ ਸੀ ਤੇ ਉਹ ਮੱਛੀ ਦੀ ਸਵਾਰੀ ਕਰ ਰਿਹਾ ਸੀ। ਵੀਡੀਓ ਦੇਖ ਕੇ ਲੱਗ ਰਿਹਾ ਕਿ ਇਹ ਸ਼ਖ਼ਸ ਬੇਖੌਫ ਹੋ ਕੇ ਇਸ ਮੱਛੀ ਨਾਲ ਖੇਡ ਰਿਹਾ ਹੈ।