ਅਫ਼ਗਾਨਿਸਤਾਨ ਦੇ ਅਤੀਤ ਦੀਆਂ ਵੱਡਮੁੱਲੀਆਂ ਵਸਤਾਂ ਘਰ ਪਰਤ ਰਹੀਆਂ ਹਨ। ਨਿਊਯਾਰਕ ਸਥਿਤ ਇਕ ਆਰਟ ਡੀਲਰ ਤੋਂ 33 ਕਲਾਕ੍ਰਿਤੀਆਂ ਦਾ ਸੰਗ੍ਹਿ ਬਰਾਮਦ ਕੀਤਾ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਆਰਟ ਡੀਲਰ ਪ੍ਰਰਾਚੀਨ ਵਸਤਾਂ ਦੇ ਦੁਨੀਆ ਦੇ ਸਭ ਤੋਂ ਵੱਡੇ ਸਮੱਗਲਰਾਂ ‘ਚੋਂ ਇਕ ਹੈ। ਅਮਰੀਕਾ ਵੱਲੋਂ ਇਸ ਹਫ਼ਤੇ ਅਫਗਾਨਿਸਤਾਨ ਸਰਕਾਰ ਨੂੰ ਸਾਰੀਆਂ ਕਲਾਕ੍ਰਿਤਾਂ ਸੌਂਪ ਦਿੱਤੀਆਂ ਗਈਆਂ। ਅਮਰੀਕਾ ‘ਚ ਅਫਗਾਨਿਸਤਾਨ ਦੀ ਰਾਜਦੂਤ ਰੋਯਾ ਰਹਿਮਾਨੀ ਨੇ ਕਿਹਾ ਹੈ ਕਿ ਇਨ੍ਹਾਂ ਇਤਿਹਾਸਕ ਵਸਤਾਂ ਦਾ ਮਹੱਤਵ ਬਹੁਤ ਜ਼ਿਆਦਾ ਹੈ। ਇਨ੍ਹਾਂ ‘ਚੋਂ ਹਰ ਇਕ ਟੁਕੜੇ ਸਾਡੇ ਇਤਿਹਾਸ ਦੀਆਂ ਘਟਨਾਵਾਂ ਨੂੰ ਦਰਸਾਉਂਦੇ ਹਨ।
ਵੱਖ-ਵੱਖ ਦੇਸ਼ਾਂ ਤੋਂ ਇਤਿਹਾਸਕ ਵਸਤਾਂ ਦੀ ਸਮੱਗਲਿੰਗ ਦੀ ਜਾਂਚ ਤਹਿਤ ਇਹ ਪੁਰਾਤੱਤਵ ਅਧਿਕਾਰੀਆਂ ਦੇ ਹੱਥ ਲੱਗੇ। ਸੋਮਵਾਰ ਨੂੰ ਮੈਨਹਟਣ ਡਿਸਟਿ੍ਕਟ ਅਟਾਰਨੀ ਦੇ ਦਫ਼ਤਰ ਤੇ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਨੇ ਨਿਊਯਾਰਕ ‘ਚ ਇਨ੍ਹਾਂ ਇਤਿਹਾਸਕ ਵਿਰਾਸਤਾਂ ਨੂੰ ਰਹਿਮਾਨੀ ਨੂੰ ਸੌਂਪ ਦਿੱਤਾ। ਇਨ੍ਹਾਂ ‘ਚੋਂ ਕੁਝ ਅਵਸ਼ੇਸ਼ ਦੂਜੀ ਤੇ ਤੀਜੀ ਸਦੀ ਦੇ ਹਨ। ਵਾਸ਼ਿੰਗਟਨ ‘ਚ ਸੰਖੇਪ ਪ੍ਰਦਰਸ਼ਨੀ ਤੋਂ ਬਾਅਦ ਹੁਣ ਇਨ੍ਹਾਂ ਨੂੰ ਕਾਬੁਲ ਭੇਜਿਆ ਜਾ ਰਿਹਾ ਹੈ।