ਮੱਧ ਪ੍ਰਦੇਸ਼ ‘ਚ ਹੁਣ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਦਫ਼ਤਰ ‘ਚ ਜੀਂਸ-ਟੀ ਸ਼ਰਟ ਪਹਿਨ ਕੇ ਆਉਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੂਬੇ ਦੇ ਸਾਰੇ ਕਰਮਚਾਰੀਆਂ ਨੂੰ ਫੌਰਮਲ ਕੱਪੜਿਆਂ ‘ਚ ਆਉਣ ਦੀ ਹਿਦਾਇਤ ਕੀਤੀ ਹੈ।
ਮੁੱਖ ਮੰਤਰੀ ਨੇ ਹੁਕਮ ਜਾਰੀ ਕੀਤੇ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 20 ਜੁਲਾਈ ਨੂੰ ਮੁੱਖ ਮੰਤਰੀ ਦੀ ਅਗਵਾਈ ‘ਚ ਇਕ ਵਰਚੂਅਲ ਬੈਠਕ ਹੋਈ ਸੀ। ਇਸ ਬੈਠਕ ‘ਚ ਮੰਦਸੌਰ ਦੇ ਵਣ ਮੰਡਲ ਅਧਿਕਾਰੀ ਟੀ ਸ਼ਰਟ ਪਹਿਨ ਕੇ ਸ਼ਾਮਲ ਹੋਏ ਸਨ। ਇਸ ‘ਤੇ ਮੁੱਖ ਮੰਤਰੀ ਤੇ ਮੁੱਖ ਸਕੱਤਰ ਕਾਫੀ ਨਾਰਾਜ਼ ਹੋਏ ਸਨ।
ਬੈਠਕ ਦੌਰਾਨ ਹੀ ਮੁੱਖ ਮੰਤਰੀ ਨੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਫੌਰਮਲ ਕੱਪੜੇ ਪਾਕੇ ਆਉਣ ਦੀ ਸਖ਼ਤ ਹਿਦਾਇਤ ਕੀਤੀ। ਉਨ੍ਹਾਂ ਹੁਕਮ ਨਾ ਮੰਨਣ ਵਾਲੇ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਗੱਲ ਵੀ ਆਖੀ।