PreetNama
ਖਾਸ-ਖਬਰਾਂ/Important News

ਸਰਕਾਰੀ ਘਰ ਲੈਣ ਲਈ ਇੱਕੋ ਪਰਿਵਾਰ ਨੇ ਆਪਸ ‘ਚ ਕੀਤੇ 23 ਵਿਆਹ, ਜਾਣੋ ਫਿਰ ਕੀ ਹੋਇਆ

ਬੀਜ਼ਿੰਗ: ਚੀਨ ‘ਚ ਸਰਕਾਰੀ ਯੋਜਨਾ ਦਾ ਫਾਇਦਾ ਲੈਣ ਲਈ ਇੱਕ ਪਰਿਵਾਰ ਨੇ ਹੈਰਾਨ ਕਰਨ ਵਾਲਾ ਕੰਮ ਕੀਤਾ ਹੈ। ਸਰਕਾਰੀ ਘਰ ਹਾਸਲ ਕਰਨ ਲਈ ਇੱਕ ਪਰਿਵਾਰ ਦੇ 11 ਮੈਂਬਰਾਂ ਨੇ ਮਹੀਨੇ ‘ਚ 23 ਵਿਆਹ ਕੀਤੇ ਤੇ ਫੇਰ ਤਲਾਕ ਲੈ ਲਿਆ। ਸਥਾਨਕ ਮੀਡੀਆ ਮੁਤਾਬਕ ਘਟਨਾ ਝੇਜਿਯਾਂਗ ਖੇਤਰ ਦੀ ਹੈ ਜਿੱਥੇ ਸਰਕਾਰ ਨੇ ਵਿਕਾਸ ਯੋਜਨਾ ਸ਼ੁਰੂ ਕੀਤੀ ਹੈ ਜਿਸ ‘ਚ ਪੁਰਾਣੇ ਮਕਾਨ ਤਬਾਹ ਕੀਤੇ ਜਾਣਗੇ।

ਇਸ ਯੋਜਨਾ ਦਾ ਫਾਇਦਾ ਲੈਣ ਲਈ ਇੱਕ ਪਰਿਵਾਰ ਨੇ ਆਪਸ ‘ਚ ਫਰਜ਼ੀ ਵਿਆਹ ਕੀਤੇ ਤੇ ਫੇਰ ਤਲਾਕ ਲੈ ਲਿਆ। ਇੱਥੇ ਪੈਨ ਨਾਂ ਦੇ ਵਿਅਕਤੀ ਨੇ ਆਪਣੀ ਸਾਬਕਾ ਪਤਨੀ ਸ਼ੀ ਨਾਲ ਵਿਆਹ ਕੀਤਾ ਜੋ ਉਸ ਗ੍ਰਾਮੀਣ ਖੇਤਰ ਦੀ ਨਾਗਰਿਕ ਹੈ ਜਿੱਥੇ ਘਰ ਮਿਲ ਰਹੇ ਸੀ। ਘਰ ਦੇ ਦਸਤਾਵੇਜ਼ ਮਿਲਣ ਤੋਂ ਛੇ ਦਿਨ ‘ਚ ਦੋਵਾਂ ਨੇ ਤਲਾਕ ਲੈ ਲਿਆ। ਪੈਨ ਸਰਕਾਰੀ ਯੋਜਨਾ ਦਾ ਫਾਇਦਾ ਲੈਣਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੀ ਭਾਬੀ ਨਾਲ ਵੀ ਵਿਆਹ ਕਰ ਬਾਅਦ ‘ਚ ਤਲਾਕ ਲੈ ਲਿਆ।

ਇਸ ਤੋਂ ਬਾਅਦ 15 ਦਿਨਾਂ ‘ਚ ਉਸ ਨੇ ਆਪਣੀ ਭਾਬੀ ਦੀ ਭੈਣ ਨਾਲ ਵੀ ਵਿਆਹ ਕਰ ਤਲਾਕ ਲੈ ਲਿਆ। ਉਸ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਵੀ ਇਸੇ ਤਰ੍ਹਾਂ ਆਪਣੇ ‘ਚ ਵਿਆਹ ਕੀਤਾ ਤੇ ਤਲਾਕ ਲੈ ਲਿਆ। ਹੁਣ ਪੁਲਿਸ ਇਸ ਮਾਮਲੇ ‘ਚ ਛਾਣ-ਬੀਨ ਕਰ ਰਹੀ ਹੈ।

Related posts

ਚੀਨ ਨੇ ਫਿਰ ਬਦਲੀ Child Policy, ਹੁਣ ਲੋਕਾਂ ਨੂੰ ਗਰਭਪਾਤ ਨਾ ਕਰਵਾਉਣ ਲਈ ਕਰੇਗਾ ਉਤਸ਼ਾਹ

On Punjab

ਸਿੱਖ ਸਰਕਟ ਨਾਲ ਜੋੜੇ ਜਾਣਗੇ ਬਿਹਾਰ ਦੇ ਸਾਰੇ ਗੁਰਦੁਆਰੇ, ਗੁਰੂ ਕਾ ਬਾਗ਼ ਦਾ ਕਰਵਾਇਆ ਜਾਵੇਗਾ ਸੁੰਦਰੀਕਰਨ; ਸਖ਼ਤ ਸੁਰੱਖਿਆ ਦਰਮਿਆਨ ਪਟਨਾ ਸਾਹਿਬ ਦਾ ਬਜਟ ਪਾਸ

On Punjab

ਵੱਡੇ ਬਾਦਲ ਦੀ ਗੈਰ ਹਾਜ਼ਰੀ ‘ਚ ਛੋਟੇ ਬਾਦਲ ਨੇ ਗਾਏ ਮੋਦੀ ਦੇ ਸੋਹਲੇ

On Punjab