ਇਹ ਮਾਮਲਾ ਗਿੱਲ ਰੋਡ ਸਥਿਤ ਲੇਬਰ ਕਲੋਨੀ ਦੀ ਰਹਿਣ ਵਾਲੀ ਇੱਕ ਔਰਤ ਦਾ ਹੈ, ਜਿਸ ਨਾਲ 8.5 ਲੱਖ ਦੀ ਠੱਗੀ ਹੋਈ ਹੈ। ਰੂਬੀ ਛਾਬੜਾ ਨਾਮ ਦੀ ਔਰਤ ਤੋਂ ਸਰਕਾਰੀ ਨੌਕਰੀ ਦੇਣ ਦਾ ਝਾਂਸਾ ਦੇ ਲੱਖਾਂ ਰੁਪਏ ਠੱਗੇ ਗਏ ਹਨ। ਇਸ ਮਾਮਲੇ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰੂਬੀ ਛਾਬੜਾ ਨੇ ਦੱਸਿਆ ਕਿ ਸਾਲ 2018 ਦੀ ਸ਼ੁਰੂਆਤ ਵਿੱਚ ਇੱਕ ਲਲਿਤ ਨਈਅਰ ਨਾਮ ਦਾ ਲੜਕਾ ਮਿਲਿਆ ਸੀ ਜੋ ਆਪਣੇ ਆਪ ਨੂੰ ਕਾਲਕਾ ਜੀ ਇਨਕਲੇਵ ਹੰਬੜਾਂ ਰੋਡ ‘ਤੇ ਰਹਿਣ ਵਾਲਾ ਦੱਸਦਾ ਸੀ।ਉਸ ਨੇ ਰੂਬੀ ਨੂੰ ਸਰਕਾਰੀ ਬੈਂਕ ਵਿੱਚ ਕਲਰਕ ਦੀ ਨੌਕਰੀ ਦਵਾਉਣ ਦਾ ਵਾਅਦਾ ਕੀਤਾ ਸੀ। ਲਲਿਤ ਨਈਅਰ ਨੇ ਸਰਕਾਰੀ ਨੌਕਰੀ ਲਗਵਾਉਣ ਦਾ ਵਾਅਦਾ ਕਰਕੇ ਰੂਬੀ ਤੋਂ 8.5 ਲੱਖ ਰੁਪਏ ਲਏ ਸਨ। ਲਲਿਤ ਰੂਬੀ ਦੇ ਸਰਕਰੀ ਨੌਕਰੀ ਬਾਰੇ ਪੁੱਛਣ ‘ਤੇ ਹਰ ਵਾਰ ਕੋਈ ਨਾ ਕੋਈ ਲਾਰਾ ਲਗਾ ਦਿੰਦਾ ਸੀ। ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਲਲਿਤ ਨੇ ਰੂਬੀ ਨੂੰ ਨਾ ਤਾਂ ਸਰਕਾਰੀ ਨੌਕਰੀ ਦਵਾਈ ਅਤੇ ਨਾ ਹੀ ਉਸ ਤੋਂ ਕੋਲੋ ਲਈ ਰਕਮ ਮੋੜੀ ਸੀਜਦੋਂ ਰੂਬੀ ਨ ਮਹਿਸੂਸ ਹੋਇਆ ਕਿ ਉਸ ਨਾਲ ਠੱਗੀ ਹੋਈ ਹੈ ਤਾਂ ਫਿਰ ਉਸਨੇ ਪੁਲਿਸ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਦੀ ਪੁਲਿਸ ਨੇ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ.ਐੱਸ.ਆਈ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਜਾਂਚ ਸ਼ੁਰ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
previous post