PreetNama
ਖਬਰਾਂ/News

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪ੍ਰੀ-ਪਾਇਮਰੀ ਜਮਾਤ ਵਿਚ ਬੱਚਿਆ ਦਾਖਲਾ ਕਰਵਾਉਣ ਲਈ ਕੈਪ ਦਾ ਆਯੋਜਨ

ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ ਵੱਲੋਂ ਸਰਕਾਰੀ ਸਕੂਲਾਂ ਵਿਚ 3 ਸਾਲ ਤੋਂ ਉਮਰ ਦੇ ਬੱਚਿਆ ਦੇ ਦਾਖ਼ਲੇ ਲਈ ਮੁਹਿੰਮ ਚਲਾਈ ਗਈ ਹੈ ਜਿਸ ਵਿਚ 3 ਸਾਲ ਤੋ ਉੱਪਰ ਉਮਰ ਦੇ ਬੱਚਿਆ ਦਾ ਸਰਕਾਰੀ ਸਕੂਲਾਂ ਵਿਚ ਦਾਖਲਾ ਕੀਤਾ ਜਾਂਦਾ ਹੈ।  ਇਸ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਗੱਟੀ ਰਾਜੋ ਕੇ ਉਸਪਾਰ ਬਲਾਕ ਫਿਰੋਜ਼ਪੁਰ-3 ਵਿਖੇ ਬੱਚਿਆਂ ਦਾ ਪ੍ਰੀ-ਪ੍ਰਾਇਮਰੀ ਜਮਾਤ ਵਿਚ ਦਾਖਲਾ ਕਰਵਾਉਣ ਲਈ ਕੈਪ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਸਕੂਲ ਦੇ ਮੁੱਖ ਅਧਿਆਪਕ ਸ੍ਰ. ਕੁਲਵੰਤ ਸਿੰਘ ਸੰਧੂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਮੁਕੰਮਲ ਕਰਨ ਲਈ ਅਧਿਆਪਕ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਨੇ ਛੁੱਟੀਆਂ ਸਮੇਂ ਪ੍ਰੀ-ਪ੍ਰਾਇਮਰੀ ਜਮਾਤ ਵਿੱਚ ਬੱਚਿਆਂ ਦਾ ਦਾਖਲਾ ਕਰਵਾਉਣ ਲਈ ਕੈਪ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਕੋਈ ਗ਼ਰੀਬ ਬੱਚਾ ਪੜ੍ਹਾਈ ਤੋ ਵਾਂਝਾ ਨਾ ਰਹੇ ਇਸ ਲਈ ਸਰਕਾਰੀ ਸਕੂਲਾਂ ਅੰਦਰ ਪੜਾਈ, ਕਿਤਾਬਾਂ, ਵਰਦੀ ਆਦਿ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਇਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਕੂਲ ਦੇ ਅਧਿਆਪਕ ਪੰਚਾਇਤੀ ਚੋਣਾ ਖ਼ਤਮ ਕਰਨ ਤੋਂ ਬਾਅਦ ਅਗਲੇ ਦਿਨ ਸਕੂਲ ਵਿਚ ਹਾਜ਼ਰ ਹੋਏ ਅਤੇ ਇਸ ਕੈਪ ਨੂੰ ਸ਼ੁਰੂ ਕੀਤਾ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਮਿਲ ਕੇ ਬੱਚਿਆ ਦੇ ਨਾਮ ਦਾਖਲ ਕੀਤੇ। ਇਸ ਕੈਪ ਵਿਚ ਸਕੂਲ ਦੇ ਅਧਿਆਪਕ ਗੁਰਦੀਪ ਸਿੰਘ, ਗੁਰਮੇਜ ਕੰਬੋਜ, ਬਲਵਿੰਦਰ ਸਿੰਘ (ਈ.ਜੀ.ਐਸ), ਡਾ.ਕਰਮਜੀਤ ਸਿੰਘ, ਡਾ. ਮਨਜੀਤ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਬੱਚਿਆਂ ਅਤੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ।

Related posts

ਰਾਜਨਾਥ ਸਿੰਘ ਨੇ ਸਮਝਾਇਆ- 370 ਸੀਟਾਂ ਜਿੱਤਣ ਦਾ ਭਾਜਪਾ ਦਾ ਫਾਰਮੂਲਾ, ਦੱਸਿਆ ਪੂਰੇ ਦੇਸ਼ ‘ਚ ਸੀਟਾਂ ਦੇ ਗੁਣਾ ਦਾ ਗਣਿਤ

On Punjab

ਸਿਹਤਮੰਦ ਜਿੰਦਗੀ ਲਈ ਨਿਊਟਰੀਸਿ਼ਅਨ ਫੂਡ ਦੀ ਕਰਨੀ ਚਾਹੀਦੀ ਏ ਵਰਤੋਂ-ਡਾ: ਬਲਿਹਾਰ ਸਿੰਘ

Pritpal Kaur

ਬਾਰਵੀਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਬਾਇਓ ਮੈਟਿ੍ਰਕ ਦੁਆਰਾ ਲਾਈ ਜਾਵੇ : ਗਰੇਵਾਲ

Pritpal Kaur