PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸਰਕਾਰੀ ਬਿਕਰਮ ਕਾਲਜ ਪਟਿਆਲਾ ਵਿਖੇ ਵਰਲਡ ਰੈੱਡ ਕ੍ਰਾਸ ਦਿਵਸ ਮਨਾਇਆ


ਪਟਿਆਲਾ (ਪ੍ਰੀਤਨਾਮਾ ਬਿਓਰੋ) : ਪੰਜਾਬ ਵਿਚ ਭਰ ਵਿਚ ਕਾਮਰਸ ਕਾਲਜ ਵਜੋਂ ਜਾਣੇ ਜਾਂਦੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ ਦੀ ਰੈੱਡ ਕਰਾਸ ਯੂਨਿਟ ਨੇ ਕਾਲਜ ਪ੍ਰਿੰਸੀਪਲ ਪ੍ਰੋ (ਡਾ.) ਕੁਸੁਮ ਲਤਾ ਦੀ ਅਗਵਾਈ ਹੇਠ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਦੇ ਸੰਸਥਾਪਕ ਹੈਨਰੀ ਡੁਨਟ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ।ਇਸ ਦਿਹਾੜੇ ਨੂੰ ਇ¾ਕ ਥੀਮ ‘‘ਹਰ ਚੀਜ਼ ਜੋ ਅਸੀਂ ਕਰਦੇ ਹਾਂ ਦਿਲ ਤੋਂ ਆਉਂਦੀ þ’’ ਪ੍ਰੋਗਰਾਮ ਅਧੀਨ ਮਨਾਇਆ ਗਿਆ| ਪ੍ਰੋਗਰਾਮ ਦੀ ਸ਼ੁਰੂਆਤ ਡਾ: ਤਰਨਦੀਪ ਕੌਰ ਨੇ ਵਿਦਿਆਰਥੀਆਂ ਨਾਲ ਰੈੱਡ ਕਰਾਸ ਦਾ ਇਤਿਹਾਸ ਸਾਂਝਾ ਕਰਨ ਨਾਲ ਕੀਤੀ। ਵਿਦਿਆਰਥੀਆਂ ਨੇ ਮਨੁੱਖਤਾ ਪ੍ਰਤੀ ਮਾਨਵਤਾ ਦੀਆਂ ਕਦਰਾਂ-ਕੀਮਤਾਂ ਨੂੰ ਜਗਾਉਣ ਲਈ ਵੱਖ-ਵੱਖ ਸੰਦੇਸ਼ਾਂ ਨੂੰ ਦਰਸਾਉਂਦੇ ਪੋਸਟਰ ਤਿਆਰ ਕੀਤੇ। ਵਿਦਿਆਰਥੀਆਂ ਨੇ ਰੈੱਡ ਕਰਾਸ ਦੇ ਸਿਧਾਂਤਾਂ ’ਤੇ ਭਾਸ਼ਣ ਦਿੱਤਾ। ਸਮਾਗਮ ਦਾ ਸੰਚਾਲਨ ਡਾ: ਤਰਨਦੀਪ ਕੌਰ (ਇੰਚਾਰਜ ਰੈੱਡ ਕਰਾਸ) ਨੇ ਕੀਤਾ ਅਤੇ ਪ੍ਰੋਗਰਾਮ ਦੀ ਸਮਾਪਤੀ ਵਿਦਿਆਰਥੀਆਂ ਵੱਲੋਂ ਸਹੁੰ ਚੁੱਕ ਸਮਾਗਮ ਨਾਲ ਹੋਈ।ਅੰਤ ਵਿਚ ਵਿਦਿਆਰਥੀਆਂ ਨੇ ਬਿਮਾਰ ਅਤੇ ਦੁਖੀ ਲੋਕਾਂ ਦੀ ਮਦਦ ਕਰਨ ਦਾ ਪ੍ਰਣ ਲਿਆ।

Related posts

ਸੁਪਰੀਮ ਕੋਰਟ ਅੱਜ ਭੁਪਿੰਦਰ ਸਿੰਘ ਮਾਨ ਦੇ ਪੈਨਲ ਤੋਂ ਹਟਣ ਤੋਂ ਬਾਅਦ ਇਕ ਵਾਰ ਫਿਰ ਕਿਸਾਨ ਮਸਲੇ ਨੂੰ ਲੈ ਕੇ ਕਰੇਗਾ ਸੁਣਵਾਈ

On Punjab

ਲੋਕ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਆਪਣੀ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਆਪਣੀ ਮਰਜ਼ੀ ਦੀ ਸਰਕਾਰ ਚੁਣਨ: ਐੱਸ.ਡੀ.ਐੱਮ

Pritpal Kaur

ਗਊਆਂ ਦੀ ਹੱਤਿਆ ਕਰ ਮਾਸ ਵੱਢ ਕੇ ਲੈ ਗਏ ਹਤਿਆਰੇ, ਬਾਕੀ ਅੰਗ ਸਰਹਿੰਦ ਨਹਿਰ ‘ਚ ਸੁੱਟੇ, ਇਲਾਕੇ ‘ਚ ਦਹਿਸ਼ਤ

On Punjab