ਅੱਜ ਸਰਕਾਰੀ ਮਿਡਲ ਸਕੂਲ ਮੰਡਵਾਲਾ ਵਿਖੇ ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਤੇ ਵੱਡੇ ਵੀਰ ਤਜਿੰਦਰ ਸਿੰਘ ਮਾਨਸਾ ਵਿਸ਼ੇਸ਼ ਤੌਰ ਤੇ ਮਾਨਸਾ ਤੋਂ ਸਕੂਲ ਵਿਚ ਹਾਜਰ ਹੋਏ ਬਾਈ ਜੀ ਨੇ ਬੱਚਿਆਂ ਨੂੰ ਪੰਜਾਬੀ ਅੱਖਰਾਂ ਦੀ ਬਨਾਵਟ ਅਤੇ ਸ਼ੱਧ ਪੰਜਾਬੀ ਉਚਾਰਨ ਬਾਰੇ ਗੁਰ ਦੱਸੇ। ਇਸ ਮੌਕੇ ਤੇ ਬੱਚਿਆਂ ਦੇ ਸੁਲੇਖ ਮੁਕਾਬਲੇ ਕਰਵਾਏ ਗਏ। ਅੰਤ ਵਿਚ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਮੂਹ ਸਟਾਫ ਤੇ ਪੰਚਾਇਤ ਮੈਂਬਰ ਸ਼ਾਮਿਲ ਸਨ। ਅਮਨਪ੍ਰੀਤ ਕੌਰ ਢੁੱਡੀ ਨੇ ਸਭ ਦਾ ਧੰਨਵਾਦ ਕੀਤਾ।