32.63 F
New York, US
February 6, 2025
PreetNama
ਸਮਾਜ/Social

ਸਰਕਾਰ ਨੇ ਮੋਟੇ ਲੋਕਾਂ ਲਈ ਬਣਾਏ ਨਵੇਂ ਨਿਯਮ, ਕੋਰੋਨਾ ਕਰਕੇ ਸਖਤੀ

ਲੰਡਨ: ਕੋਰੋਨਾਵਾਇਰਸ ਮਹਾਮਾਰੀ ਦੇ ਦੌਰ ‘ਚ ਬ੍ਰਿਟੇਨ ਸਰਕਾਰ ਆਪਣੇ ਲੋਕਾਂ ਨੂੰ ਫਿੱਟ ਰੱਖਣ ਦੀ ਕੋਸ਼ਿਸ਼ਾਂ ‘ਚ ਲੱਗ ਗਈ ਹੈ। ਇਸ ਲਈ ਬ੍ਰਿਟੇਨ ਦੀ ਸਰਕਾਰ ਨੇ ਮੋਟਾਪੇ ਤੋਂ ਲੋਕਾਂ ਨੂੰ ਬਚਾਉਣ ਲਈ ਨਿਯਮ ਲਾਗੂ ਕੀਤੇ ਹਨ। ਇਸ ਤਹਿਤ ਰਾਤ 9 ਵਜੇ ਤੋਂ ਪਹਿਲਾਂ ਜੰਕ ਫੂਡ ਦੇ ਪ੍ਰਚਾਰ ‘ਤੇ ਪਾਬੰਦੀ ਹੋਵੇਗੀ। ਸਿਰਫ ਇਹੀ ਨਹੀਂ ਇਸ ਦੇ ਨਾਲ ਹੀ ਇਨ੍ਹਾਂ ਚੀਜ਼ਾਂ ‘ਤੇ ‘ਇੱਕ ਦੇ ਨਾਲ ਇੱਕ ਫਰੀ’ ਦੀ ਸਕੀਮ ਵੀ ਬੰਦ ਕਰ ਰਹੀ ਹੈ।

ਇਸ ਦੇ ਨਾਲ ਹੀ ਇਨ੍ਹਾਂ ਦੇ ਪੈਕੇਟ ‘ਤੇ ਕੈਲੋਰੀ ਦੀ ਮਾਤਰਾ ਵੀ ਛਾਪਣੀ ਲਾਜ਼ਮੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾਵਾਇਰਸ ਦੇ ਮੋਟਾਪੇ ਨਾਲ ਸਬੰਧਾਂ ਦਾ ਪਤਾ ਲਾਉਣ ਤੋਂ ਬਾਅਦ ਇਹ ਫੈਸਲਾ ਲਿਆ ਹੈ। ਸਰਕਾਰੀ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਆਈਸੀਯੂ ਵਿਚ ਦਾਖਲ ਮਰੀਜ਼ਾਂ ਵਿੱਚੋਂ 8% ਵੀ ਮੋਟੇ ਹਨ। ਹਾਲਾਂਕਿ, ਕੁੱਲ ਆਬਾਦੀ ਦਾ ਸਿਰਫ 2.9% ਮੋਟਾਪਾ ਹੈ।

ਦੱਸ ਦਈਏ ਕਿ ਹੁਣ ਤਕ ਦੁਨੀਆ ਵਿੱਚ ਕੋਰੋਨਵਾਇਰਸ ਤੋਂ 1 ਕਰੋੜ 64 ਲੱਖ 12 ਹਜ਼ਾਰ 262 ਸੰਕਰਮਿਤ ਪਾਏ ਗਏ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਵਿੱਚੋਂ 1 ਕਰੋੜ 42 ਹਜ਼ਾਰ 210 ਦਾ ਇਲਾਜ਼ ਤੋਂ ਬਾਅਦ ਠੀਕ ਵੀ ਹੋ ਗਏ, ਜਦਕਿ 6 ਲੱਖ 52 ਹਜ਼ਾਰ 33 ਦੀ ਮੌਤ ਹੋ ਗਈ ਹੈ। ਇਹ ਅੰਕੜੇ ਵਰਲਡੋਮੀਟਰ ਦੇ ਮੁਤਾਬਕ ਹਨ।

Related posts

Guinea Bissau Coup Attempted : ਅਫ਼ਰੀਕੀ ਦੇਸ਼ ਗਿਨੀ ਬਿਸਾਉ ‘ਚ ਤਖ਼ਤਾਪਲਟ ਦੀ ਕੋਸ਼ਿਸ਼, ਰਾਸ਼ਟਰਪਤੀ ਨੇ ਹਿੰਸਾ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ

On Punjab

ਕਦੇ ਡੀਪਫੇਕ ਤਸਵੀਰ ਅਤੇ ਕਦੇ ਆਵਾਜ਼ ਦੀ ਨਕਲ… ਯੂਰਪ ਦੇ AI ਐਕਟ ‘ਚ ਕੀ ਹੈ ਅਜਿਹਾ? ਭਾਰਤ ਨੂੰ ਕਰਨਾ ਚਾਹੀਦਾ ਹੈ ਲਾਗੂ!

On Punjab

ਇਸ ਔਰਤ ਨੇ ਜਹਾਜ਼ ਨਾਲ ਵਿਆਹ ਕਰਵਾਉਣ ਦਾ ਲਿਆ ਫੈਸਲਾ, ਜਾਣੋ ਕਾਰਨ

On Punjab