coronavirus surgical mask: ਚੀਨ ਵਿੱਚ ਕੋਰੋਨਾ ਵਾਇਰਸ ਹਮਲੇ ਤੋਂ ਬਾਅਦ ਸਾਵਧਾਨੀ ਵਰਤਦੇ ਹੋਏ ਭਾਰਤ ਸਰਕਾਰ ਨੇ ਪਿਛਲੇ ਮਹੀਨੇ ਸਰਜੀਕਲ ਮਾਸਕ ਅਤੇ ਦਸਤਾਨਿਆਂ ਦੇ ਨਿਰਯਾਤ ‘ਤੇ ਪਾਬੰਦੀ ਲਗਾਈ ਸੀ। ਪਰ ਹੁਣ ਇਸ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਇੱਕ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਹੈ। ਸਰਕਾਰ ਨੇ ਪਿਛਲੇ ਮਹੀਨੇ ਚੀਨ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਸਰਜੀਕਲ ਮਾਸਕ ਅਤੇ ਦਸਤਾਨਿਆਂ ਸਮੇਤ ਸਾਰੇ ਨਿੱਜੀ ਰੱਖਿਆ ਉਪਕਰਣਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਕਦਮ ਇਸ ਲਈ ਚੱਕਿਆ ਗਿਆ ਸੀ ਕਿਉਕਿ ਕੋਰੋਨਾ ਵਾਇਰਸ ਦੇ ਲਾਗ ਨੂੰ ਦੇਖਦੇ ਹੋਏ ਇਹਨਾਂ ਚੀਜਾਂ ਦੀ ਮੰਗ ਵੱਧਣ ਦਾ ਅੰਦਾਜ਼ਾ ਸੀ।
ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ, “ਸਰਜੀਕਲ ਮਾਸਕ ਇੱਕ ਵਾਰ ਇਸਤੇਮਾਲ ਕਰ ਛੱਡ ਦਿੱਤੇ ਜਾਣ ਵਾਲੇ ਮਾਸਕ ਅਤੇ ਐਨ.ਬੀ.ਆਰ ਦਸਤਾਨੇ ਨੂੰ ਛੱਡ ਕੇ ਸਾਰੇ ਦਸਤਾਨਿਆਂ ਨੂੰ ਬਨਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਹਾਲਾਂਕਿ ਹੋਰ ਸੁਰੱਖਿਆ ਉਪਕਰਣਾ ਦੇ ਨਿਰਯਾਤ ‘ਤੇ ਰੋਕ ਲੱਗੀ ਰਹੇਗੀ। ਹੈਰਾਨੀ ਯੋਗ ਹੈ ਕਿ ਕੋਰੋਨਾ ਨਾਲ ਚੀਨ ਵਿੱਚ ਐਤਵਾਰ ਨੂੰ 97 ਲੋਕਾਂ ਦੀ ਮੌਤ ਹੋ ਗਈ ਜਦਕਿ 3,062 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੁਆਰਾ ਦੱਸਿਆ ਗਿਆ ਹੈ ਕਿ ਹੁਣ ਤੱਕ ਕੋਰੋਨਾ ਨਾਲ 908 ਲੋਕ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦਾ ਕੇਂਦਰ ਹੁਬੇਈ ਪ੍ਰਾਂਤ ਹੈ ਅਤੇ ਐਤਵਾਰ ਨੂੰ ਸਭ ਤੋਂ ਜ਼ਿਆਦਾ 91 ਲੋਕਾਂ ਦੀ ਮੌਤ ਹੋਈ ਹੈ।
ਐਤਵਾਰ ਨੂੰ ਕੋਰੋਨਾ ਦੇ 4008 ਨਵੇਂ ਸ਼ੱਕੀ ਕੇਸ ਸਾਹਮਣੇ ਆਏ ਜਿਸ ਵਿੱਚ 296 ਲੋਕਾਂ ਦੀ ਹਾਲਾਤ ਗੰਭੀਰ ਦੱਸੀ ਗਈ। ਇਸ ਤਰ੍ਹਾਂ ਹੁਣ ਤੱਕ ਕੁੱਲ੍ਹ 6484 ਲੋਕਾਂ ਦੀ ਹਾਲਾਤ ਗੰਭੀਰ ਬਣੀ ਹੋਈ ਹੈ ਜਦਕਿ ਕੁੱਲ੍ਹ ਸ਼ੱਕੀ ਕੇਸਾਂ ਦੀ ਗਿਣਤੀ 23,589 ਹੈ। ਕੋਰੋਨਾ ਦੇ ਕਨਫਰਮ ਕੇਸਾਂ ਦੀ ਗਿਣਤੀ 40,171 ਤੱਕ ਪਹੁੰਚ ਗਈ ਹੈ। ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਹਾਹਾਕਾਰ ਮੱਚਿਆ ਹੋਇਆ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਚੀਨ ਦੇ ਲੋਕਾਂ ਦੇ ਨਾਲ ਸਹਿਯੋਗ ਦੀ ਗੱਲ ਕਹੀ ਹੈ। ਪੀ.ਐਮ ਮੋਦੀ ਨੇ ਚੀਨੀ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਭਾਰਤ ਵੱਲੋ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਹੀ ਪੀ.ਐਮ ਮੋਦੀ ਜਾਨਮਾਲ ਦੇ ਨੁਕਸਾਨ ਦੇ ਚੱਲਦਿਆਂ ਸੋਗ ਵੀ ਜ਼ਾਹਿਰ ਕੀਤਾ ਹੈ। ਉੱਥੇ ਹੀ ਪੀ.ਐਮ ਮੋਦੀ ਨੇ ਹੁਬੇਈ ਪ੍ਰਾਂਤ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਲਈ ਚੀਨ ਸਰਕਾਰ ਵੱਲੋ ਦਿੱਤੀ ਗਈ ਸਹੂਲਤ ਦੀ ਵੀ ਪ੍ਰਸ਼ੰਸਾ ਕੀਤੀ ਹੈ।