PreetNama
Patialaਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸਰਕਾਰ ਵੱਲੋਂ ਡੱਲੇਵਾਲ ਨੂੰ ਮਿਲਣ ਪੁੱਜੇ ਛੇ ਕੈਬਨਿਟ ਮੰਤਰੀ

ਪਟਿਆਲਾ – ਢਾਬੀ ਗੁੱਜਰਾਂ ਬਾਰਡਰ ’ਤੇ ਪਿਛਲੇ ਕਈ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਅੱਜ ਸਰਕਾਰ ਵੱਲੋਂ ਛੇ ਮੰਤਰੀ ਢਾਬੀ ਗੁੱਜਰਾਂ ਪਹੁੰਚੇ। ਉਨ੍ਹਾਂ ਵੱਲੋਂ ਇੱਕ ਮਹੀਨੇ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ।

ਇੱਥੇ ਪੁੱਜੇ ਮੰਤਰੀਆਂ ਵਿੱਚ ਅਮਨ ਅਰੋੜਾ ਤੋਂ ਇਲਾਵਾ ਡਾਕਟਰ ਬਲਵੀਰ ਸਿੰਘ, ਕੁਲਦੀਪ ਧਾਲੀਵਾਲ, ਗੁਰਮੀਤ ਖੁੱਡੀਆਂ, ਬਰਿੰਦਰ ਗੋਇਲ ਤੇ ਤਰਨਜੀਤ ਸੌਂਧ ਸ਼ਾਮਲ ਹਨ

ਇਸ ਤੋਂ ਪਹਿਲਾਂ ਕੈਬਨਿਟ ਮੰਤਰੀਆਂ ਨੇ ਪਟਿਆਲਾ ਵਿੱਚ ਸਰਕਟ ਹਾਊਸ ਪਹੁੰਚ ਕੇ ਪਟਿਆਲਾ ਦੇ ਕੁਝ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਪੈਸ਼ਲ ਡੀਜੀਪੀ  ਅਰਪਤ ਸ਼ੁਕਲਾ ਵੀ ਕੁਝ ਹੋਰ ਪੁਲਿਸ ਅਧਿਕਾਰੀਆਂ ਸਮੇਤ ਢਾਬੀ ਗੁੱਜਰਾਂ ਬਾਰਡਰ ’ਤੇ ਪੁੱਜੇ ਹੋਏ ਸਨ।
ਸ੍ਰੀ ਸ਼ੁਕਲਾ ਨੇ ਉੱਥੇ ਪਹਿਲਾਂ ਕੁਝ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਸਮਝਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਕਿਸਾਨ ਨੇਤਾਵਾਂ ਵੱਲੋਂ ਹਾਮੀ ਭਰੇ ਜਾਣ ਤੋਂ ਬਾਅਦ ਹੀ ਪੁਲੀਸ ਵੱਲੋਂ ਦੋਵੇਂ ਮੰਤਰੀਆਂ ਨੂੰ ਉਥੇ ਪਹੁੰਚਣ ਲਈ ਹਾਂ ਕੀਤੀ ਗਈ ਹੈ।

Related posts

ਫੌਜ ਨੇ ਕੋਰੋਨਾ ਵਾਇਰਸ ਨਾਲ ਜੰਗ ਲਈ ਸ਼ੁਰੂ ਕੀਤਾ ‘ਆਪ੍ਰੇਸ਼ਨ ਨਮਸਤੇ’

On Punjab

ਲੋਕ ਸਭਾ ‘ਚ ਪਹੁੰਚੇ 27 ਮੁਸਲਿਮ ਸੰਸਦ ਮੈਂਬਰ, ਗਿਣਤੀ ‘ਚ ਹੋਇਆ ਵਾਧਾ

On Punjab

ਕੈਨੇਡਾ ਦੇ ਸਬਜ਼ਬਾਗ ਦਿਖਾ ਕੇ ਇੱਕ ਹੋਰ ਅੰਤਰਰਾਸ਼ਟਰੀ ਵਿਦਿਆਰਥਣ ਪਤੀ ਨੂੰ ਧੋਖਾ ਦੇ ਕੇ ਪਹੁੰਚੀ ਕੈਨੇਡਾ

On Punjab