PreetNama
ਫਿਲਮ-ਸੰਸਾਰ/Filmy

ਸਰਗੁਣ ਮਹਿਤਾ ਨੇ ਇੰਸਟਾ ‘ਤੇ ਲਾਈ ਸਟਾਈਲਿਸ਼ ਤਸਵੀਰਾਂ ਦੀ ਝੜੀ,ਦੇਖੋ ਤਸਵੀਰਾਂ

sargun-mehta-stylish-pics: ਪਾਲੀਵੁਡ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਲਗਾਤਾਰ ਤਿੰਨ ਵਾਰ ਪੰਜਾਬੀ ਫ਼ਿਲਮਾਂ ‘ਚ ਬੈਸਟ ਅਦਾਕਾਰਾ ਦਾ ਐਵਾਰਡ ਜਿੱਤ ਚੁੱਕੀ ਹੈ। ਆਪਣੀ ਅਦਾਕਾਰੀ ਨਾਲ ਸਭ ਨੂੰ ਆਪਣਾ ਮੁਰੀਦ ਬਣਾਉਣ ਵਾਲੀ ਸਰਗੁਣ ਮਹਿਤਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਹਸੀਨ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ।ਇਸ ਵਾਰ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ

ਜਿਹਨਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਸਰਗੁਣ ਸੋਸ਼ਮ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਕਸਰ ਹੀ ਸਰਗੁਣ ਆਪਣੇ ਪਤੀ ਨਾਲ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸੇਅਰ ਕਰ ਸੁਰਖੀਆਂ ‘ਚ ਆ ਜਾਂਦੀ ਹੈ। ਪੰਜਾਬ ਦੀ ਮਸ਼ਹੂਰ ਅਦਾਕਾਰਾ ਮਤਲਬ ਕਿ ਪੰਜਾਬੀ ਕੁੜੀ ਸਰਗੁਣ ਦਾ ਕਹਿਣਾ ਹੈ ਕਿ ਚੰਗੇ ਰੋਲ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਨਿਰਮਾਤਾ ਪਹਿਲਾਂ ਤੋਂ ਜਾਣਦੇ ਹਨ।

ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਸਰਗੁਣ ਦੀ ਅਦਾਕਾਰੀ ਨੂੰ ਨਾ ਸਿਰਫ ਦਰਸ਼ਕਾਂ ਬਲਕਿ ਕਈ ਬਾਲੀਵੁਡ ਸਿਤਰਿਆਂ ਦੁਆਰਾ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਸਰਗੁਣ ਟਿਕ ਟੋਕ ‘ਤੇ ਵੀ ਕਾਫੀ ਫੇਮਸ ਹੈ। ਜਿਸ ਦੀਆਂ ਵੀਡੀਓਜ਼ ਉਹ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ‘ਕਿਸਮਤ’, ‘ਅੰਗਰੇਜ’, ‘ਲਵ ਪੰਜਾਬ’, ‘ਲਹੌਰੀਏ’ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੀ ਸਰਗੁਣ ਮਹਿਤਾ ਦਾ ਚੁੱਲਬੁਲਾ ਅੰਦਾਜ਼ ਹਰ ਵਾਰ ਦਰਸ਼ਕਾਂ ਵਿਚਕਾਰ ਆਕਰਸ਼ਿਤ ਦਾ ਕੇਂਦਰ ਬਣਿਆ ਰਹਿੰਦਾ ਹੈ।

ਪੰਜਾਬੀ ਇੰਡਸਟਰੀ ‘ਚ ਸਰਗੁਣ ਵੱਡਾ ਨਾਂ ਬਣ ਗਈ ਹੈ। ਦੱਸ ਦਈਏ ਕਿ ਸਰਗੁਣ ਮਹਿਤਾ ਤੇ ਰਵੀ ਦੁਬੇ ਪਹਿਲੀ ਵਾਰ ਜੀ. ਟੀ. ਵੀ. ਦੇ ਸ਼ੋਅ 12/24 ਕਰੋਲ ਬਾਗ ‘ਚ ਨਜ਼ਰ ਆਏ ਸਨ। ਇਸ ਸ਼ੋਅ ‘ਚ ਰਵੀ ਤੇ ਸਰਗੁਣ ਨੇ ਪਤੀ-ਪਤਨੀ ਦਾ ਕਿਰਦਾਰ ਨਿਭਾਇਆ ਸੀ। ਇਸ ਸ਼ੋਅ ਤੋਂ ਰਵੀ ਤੇ ਸਰਗੁਣ ਦੀ ਲਵ ਸਟੋਰੀ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਰਵੀ ਦੁਬੇ ਤੇ ਸਰਗੁਣ ਮਹਿਤਾ ‘ਨੱਚ ਬੱਲੀਏ 5‘ ‘ਚ ਨਜ਼ਰ ਆਏ ਸਨ। ਦਸੰਬਰ 2013 ‘ਚ ਸਰਗੁਣ ਤੇ ਰਵੀ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ।

Related posts

ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੀ ਇਹ ਖੂਬਸੂਰਤ ਅਦਾਕਾਰਾ ਕਰਦੀ ਸੀ

On Punjab

ਪਤੀ ਨੇ ਮਾਰ – ਮਾਰ ਦੀਪਿਕਾ ਕੱਕੜ ਦਾ ਕੀਤਾ ਬੁਰਾ ਹਾਲ, ਵੇਖੋ ਤਸਵੀਰਾਂ

On Punjab

ਅਸਾਮ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਆਮਿਰ ਖਾਨ, ਦਿੱਤੀ ਇੰਨੀ ਵੱਡੀ ਰਕਮ

On Punjab