38.23 F
New York, US
November 22, 2024
PreetNama
ਸਮਾਜ/Social

ਸਰਦਾਰ ਸਰੋਵਰ ਬੰਨ੍ਹ ਨੇੜੇ ਹਿੱਲਣ ਲੱਗੀ ਜ਼ਮੀਨ, ਪਿੰਡਾਂ ‘ਚ ਦਹਿਸ਼ਤ

ਬਡਵਾਨੀ: ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਬਾਲਾ ਬੱਚਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਸਰਦਾਰ ਸਰੋਵਰ ਬੰਨ੍ਹ ਕੋਲ ਵੱਸਦੇ ਮੱਧ ਪ੍ਰਦੇਸ਼ ਦੇ ਬਡਵਾਨੀ ਜ਼ਿਲ੍ਹੇ ਦੇ ਕਈ ਪਿੰਡਾਂ ‘ਚ ਪਿਛਲੇ 20 ਦਿਨਾਂ ਤੋਂ ਜ਼ਮੀਨ ਅੰਦਰ ਹਲਚਲ ਹੋ ਰਹੀ ਹੈ। ਇੱਥੇ ਧਮਾਕਿਆਂ ਨਾਲ ਵਾਰ-ਵਾਰ ਭੂਚਾਲ ਦੇ ਹਲਕੇ ਝਟਕੇ ਆ ਰਹੇ ਹਨ। ਸਰਦਾਰ ਸਰੋਵਰ ਬੰਨ੍ਹ ਨੇੜੇ ਕਈ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਬੱਚਨ ਨੇ ਇੱਕ ਗੱਲ ਦੀ ਜਾਣਕਾਰੀ ਦਿੱਤੀ।

ਸਰਦਾਰ ਸਰੋਵਰ ਬੰਨ੍ਹ ‘ਚ ਲਗਪਗ 134 ਮੀਟਰ ਪਾਣੀ ਭਰਨ ਨਾਲ ਇਸ ਦੇ ਬੈਕ ਵਾਟਰ ਨਾਲ ਮੱਧ ਪ੍ਰਦੇਸ਼ ਦੇ ਬਡਵਾਨੀ, ਝਾਬੂਆ, ਧਾਰ, ਅਲੀਰਾਜਪਰ ਤੇ ਖਰਗੋਨ ਜ਼ਿਲ੍ਹੇ ਤਕ ਪਿੰਡਾਂ ‘ਚ ਦਿੱਕਤ ਪੈਦਾ ਹੋ ਰਹੀ ਹੈ। ਇਸ ਲਈ ਇਸ ਬੰਨ੍ਹ ਦੇ ਗੇਟ ਜਲਦੀ ਹੀ ਖੋਲ੍ਹ ਦੇਣੇ ਚਾਹੀਦੇ ਹਨ।

ਉਨ੍ਹਾਂ ਨੇ ਕਿਹਾ, “ਅਜੇ ਮੈਂ ਬਡਵਾਨੀ ਜ਼ਿਲ੍ਹੇ ਦੇ ਭਮੋਰੀ ਪਿੰਡ ਤੋਂ ਬੋਲ ਰਿਹਾ ਹਾਂ। ਕਈ ਪਿੰਡਾਂ ‘ਚ ਜਾ ਕੇ ਪਿੰਡ ਵਾਸੀਆਂ ਦੀ ਗੱਲ ਸੁਣੀ। ਗੱਲ ਕਰਦੇ-ਕਰਦੇ ਜ਼ੋਰ ਦਾ ਧਮਾਕਾ ਆਇਆ। ਪੂਰਾ ਸਰਕਾਰੀ ਤੰਤਰ ਸਾਡੇ ਕੋਲ ਸੀ। ਸਭ ਨੇ ਉਨ੍ਹਾਂ ਨੂੰ ਰਿਕਾਰਡ ਕੀਤਾ ਹੈ।”

ਬੱਚਨ ਨੇ ਅੱਗੇ ਕਿਹਾ, “ਨੌਂ ਅਗਸਤ ਤੋਂ ਬਡਵਾਨੀ ਜ਼ਿਲ੍ਹੇ ਦੇ ਇੱਕ ਦਰਜਨ ਤੋਂ ਜ਼ਿਆਦਾ ਪਿੰਡਾਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਕੰਧਾਂ ‘ਚ ਤਰੇੜਾਂ ਆ ਰਹੀਆਂ ਹਨ। ਕੰਧਾਂ ਦੇ ਪਲੱਸਤਰ ਡਿੱਗ ਗਏ ਹਨ। ਕਿਤੇ-ਕਿਤੇ ਤਾਂ ਕੰਧਾਂ ਹੇਠ ਧੱਸ ਵੀ ਗਈਆਂ ਹਨ।”

ਕਮਲਨਾਥ ਨੂੰ ਸੌਂਪਣਗੇ ਰਿਪੋਰਟ:

ਬੱਚਨ ਨੇ ਕਿਹਾ ਕਿ ਇਸ ਬੰਨ੍ਹ ਤੋਂ ਇਲਾਕੇ ‘ਚ ਦਿੱਕਤਾਂ ਆ ਰਹੀਆਂ ਹਨ। ਉਹ ਉਸ ਦੀ ਰਿਪੋਰਟ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਸਰਦਾਰ ਸਰੋਵਰ ਬੰਨ੍ਹ ਦਾ ਗੇਟ ਖੋਲ੍ਹ ਕੇ ਪਾਣੀ ਛੱਡਿਆ ਜਾਣਾ ਚਾਹੀਦਾ ਹੈ। ਇਸ ਨਾਲ ਬਡਵਾਨੀ, ਝਾਬੂਆ, ਧਾਰ, ਅਲੀਰਾਜਪਰ ਤੇ ਖਰਗੋਨ ਜ਼ਿਲ੍ਹਿਆਂ ‘ਚ ਦਿੱਕਤਾਂ ਆ ਜਾਣਗੀਆਂ।

ਇਸ ਦੌਰਾਨ ਬਡਵਾਨੀ ਕਲੈਕਟਰ ਅਮਿਤ ਤੋਮਰ ਨੇ ਦੱਸਿਆ ਕਿ ਰਿਕਟਰ ਸਕੇਲ ‘ਤੇ 1.7 ਤੀਬਰਤਾ ਨਾਲ ਭੂਚਾਲ ਮਾਪੇ ਗਏ ਹਨ। ਝਟਕਿਆਂ ਤੇ ਧਮਾਕਿਆਂ ਦੀ ਜਾਂਚ ਕਰਨ ਵਾਲੀ ਟੀਮ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਲਈ ਹੈ। ਖੇਤਰ ‘ਚ ਕਿਤੇ ਨਾ ਕਿਤੇ ਪੱਥਰਾਂ ‘ਚ ਵੀ ਤਰੇੜਾਂ ਆਈਆਂ ਹਨ। ਇਸ ਨਾਲ ਪਾਣੀ ਸਿਮ ਰਿਹਾ ਹੈ। ਇਸ ਨਾਲ ਪੱਥਰਾਂ ‘ਚ ਹਵਾ ਬਾਹਰ ਨਿਕਲ ਰਹੀ ਹੈ ਤੇ ਧਮਾਕੇ ਨਾਲ ਝਟਕੇ ਮਹਿਸੂਸ ਹੋ ਰਹੇ ਹਨ।

Related posts

ਆਸਟ੍ਰੇਲੀਆ ’ਚ ਤੋੜੀ ਗਾਂਧੀ ਦੀ ਮੂਰਤੀ, ਭਾਰਤਵੰਸ਼ੀਆਂ ’ਚ ਗੁੱਸਾ

On Punjab

ਮਾਂ ਮੇਰੀ…

Pritpal Kaur

ਚੰਦਰਯਾਨ-3 ਦੀ ਲੈਂਡਿੰਗ ਸਾਈਟ ਦੇ ਨੇੜੇ ਭੂਚਾਲ ਦੇ ਖ਼ਤਰੇ ਦੀ ਸੰਭਾਵਨਾ! ਵਿਗਿਆਨੀਆਂ ਨੇ ਲੱਭਿਆ ਤੋੜ

On Punjab