63.68 F
New York, US
September 8, 2024
PreetNama
ਸਿਹਤ/Health

ਸਰਦੀਆਂ ‘ਚ ਇੰਝ ਕਰੋ ਲਸਣ ਦਾ ਇਸਤੇਮਾਲ,ਜਾਣੋ ਇਸ ਦੇ ਫ਼ਾਇਦੇ

Health benefits of garlic: ਠੰਢ ਦੇ ਮੌਸਮ `ਚ ਲੋਕਾਂ ਨੂੰ ਸਰਦੀ, ਖੰਘ, ਜੁਕਾਮ, ਗਲੇ `ਚ ਇੰਫੇਕਸ਼ਨ ਵਰਗੀਆਂ ਕਈ ਬਿਮਾਰੀਆਂ ਦੇ ਘੇਰਨ ਦਾ ਖਤਰਾ ਬਣ ਜਾਂਦਾ ਹੈ। ਅਜਿਹੇ `ਚ ਜੇਕਰ ਕੁਝ ਗੱਲਾਂ `ਤੇ ਧਿਆਨ ਦਿੱਤਾ ਜਾਵੇ ਤਾਂ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਲਸਣ ਦਾ ਸੇਵਨ ਕਰਨਾ ਸਭ ਤੋਂ ਵਧੀਆ ਹੈ।ਲਗਭਗ ਸਾਰੇ ਘਰਾਂ ਦੀ ਰਸੋਈ `ਚ ਲਸਣ ਤੇ ਸ਼ਹਿਦ ਤਾਂ ਜ਼ਰੂਰ ਹੁੰਦਾ ਹੈ, ਪ੍ਰੰਤੂ ਦਾਦੀ-ਨਾਨੀ ਦੇ ਘਰੇਲੂ ਇਲਾਜ ਬਾਰੇ `ਚ ਜਾਣੋਗੇ ਤਾਂ ਆਪ ਹੈਰਾਨ ਹੋ ਜਾਵੋਗੇ।

ਲਸਣ ਅਤੇ ਸ਼ਹਿਦ ਦੋਵੇਂ ਹੀ ਕੁਦਰਤੀ ਗੁਣਾਂ ਨਾਲ ਭਰਪੂਰ ਹਨ।ਲਸਣ ਦਾ ਸੇਵਨ ਨਾ ਸਿਰਫ ਸੁੰਦਰਤਾ ਨੂੰ ਵਧਾਉਂਦਾ ਹੈ ਬਲਕਿ ਸਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ। ਦਰਅਸਲ ਲਸਣ ਵਿੱਚ ਕੈਲਸ਼ੀਅਮ, ਫਾਸਫੋਰਸ, ਆਇਰਨ, ਵਿਟਾਮਿਨ ਸੀ ਦੀ ਵੱਡੀ ਮਾਤਰਾ ਪਾਈ ਜਾਂਦੀ ਹੈ। ਇਸ ਦੇ ਨਾਲ ਹੀ, ਵਿਟਾਮਿਨ ਬੀ ਕੰਪਲੈਕਸ ਵੀ ਥੋੜ੍ਹੀ ਮਾਤਰਾ ਵਿੱਚ ਉਪਲਬਧ ਹੈ।ਜਿੱਥੇ ਲਸਣ `ਚ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਗੁਣ ਹੁੰਦੇ ਹਨ ਤਾਂ ਉਥੇ ਸ਼ਹਿਰ `ਚ ਸ਼ਰੀਰ ਨੂੰ ਊਰਜਾ ਦੇਣ ਦਾ ਕੰਮ ਕਰਦਾ ਹੈ।

ਪ੍ਰੰਤੂ ਜਦੋਂ ਦੋਵਾਂ ਨੂੰ ਮਿਸ਼ਰਣ ਕਰਕੇ ਸੇਵਨ ਕੀਤਾ ਜਾਵੇ ਤਾਂ ਆਪ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।ਪੁਰਾਣੇ ਸਮਿਆਂ ਵਿੱਚ ਮਿਸਰ ਦੇ ਲੋਕ ਤੰਦਰੁਸਤ ਰਹਿਣ ਲਈ ਹਰ ਰੋਜ਼ ਲਸਣ ਦਾ ਭੋਜਨ ਕਰਦੇ ਸੀ। ਅੱਜ ਦੇ ਖੋਜਕਰਤਾ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਲਸਣ ਵੱਡੇ ਪੱਧਰ ‘ਤੇ ਐਂਟੀਬਾਇਓਟਿਕ ਦਾ ਕੰਮ ਕਰਦਾ ਹੈ। ਇਹ ਐਂਟੀ-ਬੈਕਟਰੀਆ, ਐਂਟੀ-ਫੰਗਲ, ਐਂਟੀ-ਪਰਜੀਵੀ ਤੇ ਐਂਟੀ-ਵਾਇਰਸ ਹੈ।ਦਿਲ ਸਬੰਧੀ ਤੰਤਰ ਲਈ ਲਸਣ ਜਾਦੂਈ ਕੰਮ ਕਰਦਾ ਹੈ।

ਇਹ ਖ਼ੂਨ ਦੇ ਕੋਲੇਸਟ੍ਰੋਲ ਨੂੰ ਘਟਾਉਣ ਲਈ ਵਿਸ਼ੇਸ਼ ਤੌਰ ‘ਤੇ ਪ੍ਰਭਾਵਸ਼ਾਲੀ ਹੈ। ਲਸਣ ਛਾਤੀ ਦੀ ਜਕੜ ਵਿੱਚ ਤੇ ਜ਼ੁਕਾਮ ਤੋਂ ਰਾਹਤ ਲਈ ਕਾਰਗਰ ਹੈ। ਇਹ ਛਾਤੀ ਦੀਆਂ ਹੋਰ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ।ਲਸਣ ਦੀ ਵਰਤੋਂ ਨਿਪੁੰਸਕਤਾ ਤੇ ਜਿਣਸੀ ਕਮਜ਼ੋਰੀ ਆਦਿ ਦੇ ਇਲਾਜ ਵਿੱਚ ਵੀ ਕੀਤੀ ਜਾਂਦੀ ਹੈ। ਸਪੇਨ ਤੇ ਇਟਲੀ ਵਿਚ, ਲਸਣ ਦੀ ਰਵਾਇਤੀ ਤੌਰ ‘ਤੇ ਵੱਡੇ ਪੱਧਰ ‘ਤੇ ਆਹਾਰਾਂ ਵਿੱਚ ਵਰਤੋਂ ਕੀਤੀ ਜਾਂਦੀ ਰਹੀ ਹੈ।

ਜੇ ਤੁਸੀਂ ਲਸਣ ਖਾਣ ਤੋਂ ਬਾਅਦ ਮੂੰਹ ਵਿਚੋਂ ਆਉਣ ਵਾਲੀ ਇਸ ਦੀ ਤਿੱਖੀ ਬਦਬੂ ਤੋਂ ਵੀ ਛੁਟਕਾਰਾ ਪਾਉਣਾ ਹੈ, ਤਾਂ ਆਮ ਤੌਰ ‘ਤੇ ਕੌਫੀ, ਸ਼ਹਿਦ, ਦਹੀਂ, ਦੁੱਧ ਜਾਂ ਲੌਂਗ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ. ਪਰ ਕੁਝ ਮਾਹਰ ਮੰਨਦੇ ਹਨ ਕਿ ਪਾਰਸਲੇ ਖਾਧੇ ਜਾ ਸਕਦੇ ਹਨ, ਕਿਉਂਕਿ ਇਸ ਵਿੱਚ ਪਾਇਆ ਗਿਆ ਕਲੋਰੋਫਿਲ ਲਸਣ ਦੀ ਗੰਧ ਨੂੰ ਘਟਾਉਣ ਵਿੱਚ ਕਾਰਗਰ ਹੁੰਦਾ ਹੈ। ਤੁਸੀਂ ਪੇਪਰਮਿੰਟ ਜਾਂ ਚਿੰਗਮ ਵੀ ਅਜ਼ਮਾ ਸਕਦੇ ਹੋ। ਇਲਾਇਚੀ ਵੀ ਅਸਰਦਾਰ ਰਹੇਗੀ।

Related posts

Adulteration Alert: ਸ਼ਹਿਦ ‘ਚ ਮਿਲਾਇਆ ਜਾ ਰਿਹਾ ਹੈ ਚਾਈਨਜ਼ ਸ਼ੂਗਰ ਸਿਰਪ, ਐਕਸ਼ਨ ‘ਚ ਸਰਕਾਰ

On Punjab

700 ਰੁਪਏ ਵਿਚ 2 ਕਿਲੋ ਦੇਸੀ ਘਿਓ, ਦੁੱਧ, ਦਹੀਂ ਤੇ ਪਨੀਰ ਵੀ ਅੱਧੇ ਰੇਟ ‘ਚ!

On Punjab

ਰਸੋਈ: ਪਨੀਰ ਰੋਲ

On Punjab