72.05 F
New York, US
May 4, 2025
PreetNama
ਸਿਹਤ/Health

ਸਰਦੀਆਂ ‘ਚ ਗੁੜ ਦੀ ਚਾਹ ਪੀਣ ਵਾਲੇ ਹੋ ਜਾਣ ਸਾਵਧਾਨ, ਜ਼ਿਆਦਾ ਸੇਵਨ ਦੇ ਹੋ ਸਕਦੇ ਹਨ ਇਹ ਨੁਕਸਾਨ

ਸਰਦੀਆਂ ‘ਚ ਗਰਮਾ-ਗਰਮ ਚਾਹ ਪੀਣਾ ਹਰ ਕੋਈ ਪਸੰਦ ਕਰਦਾ ਹੈ। ਇਸ ਮੌਸਮ ‘ਚ ਲੋਕ ਖੰਡ ਵਾਲੀ ਚਾਹ ਨਾਲੋਂ ਗੁੜ ਵਾਲੀ ਚਾਹ ਪੀਣਾ ਜ਼ਿਆਦਾ ਪਸੰਦ ਕਰਦੇ ਹਨ। ਗੁੜ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ। ਇਸ ਵਿਚ ਮੌਜੂਦ ਆਇਰਨ ਅਨੀਮੀਆ ਦੀ ਘਾਟ ਨੂੰ ਪੂਰਾ ਕਰਨ ‘ਚ ਮਦਦ ਕਰਦਾ ਹੈ ਪਰ ਕੁਝ ਲੋਕਾ ਚਾਹ ਪੀਣ ਦੇ ਆਦੀ ਹੋ ਜਾਂਦੇ ਹਨ, ਜਿਸ ਨਾਲ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਜੇਕਰ ਤੁਸੀਂ ਠੰਢ ਦੇ ਮੌਸਮ ‘ਚ ਜ਼ਿਆਦਾ ਗੁੜ ਵਾਲੀ ਚਾਹ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦਾਇਕ ਵੀ ਸਾਬਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਭਾਰ ਵਧਣ ਦਾ ਖ਼ਤਰਾ ਵੀ ਰਹਿੰਦਾ ਹੈ। ਆਓ ਜਾਣਦੇ ਹਾਂ ਗੁੜ ਦੀ ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ।

ਬਹੁਤ ਜ਼ਿਆਦਾ ਗੁੜ ਦੀ ਚਾਹ ਦਾ ਸੇਵਨ ਕਰਨ ਨਾਲ ਹੋ ਸਕਦੀਆਂ ਹਨ ਇਹ ਬਿਮਾਰੀਆਂ :ਵਿਗੜ ਸਕਦਾ ਹੈ ਹਾਜ਼ਮਾ : ਜੇਕਰ ਤੁਸੀਂ ਦਿਨ ‘ਚ 4 ਕੱਪ ਤੋਂ ਜ਼ਿਆਦਾ ਗੁੜ ਵਾਲੀ ਚਾਹ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਗੈਸ ਹੋ ਸਕਦੀ ਹੈ। ਨਾਲ ਹੀ ਜੇਕਰ ਤੁਸੀਂ ਚਾਹ ‘ਚ ਨਵੇਂ ਗੁੜ ਦੀ ਵਰਤੋਂ ਕਰਦੇ ਹੋ ਤਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੀ ਸੰਭਾਵਨਾ ਵਧ ਜਾਂਦੀ ਹੈ।

ਨੱਕ ‘ਚੋਂ ਖ਼ੂਨ ਆਉਣਾ : ਬਹੁਤ ਜ਼ਿਆਦਾ ਗੁੜ ਵਾਲੀ ਚਾਹ ਪੀਣ ਨਾਲ ਨੱਕ ‘ਚੋਂ ਖੂਨ ਨਿਕਲ ਸਕਦਾ ਹੈ ਕਿਉਂਕਿ ਇਸ ਦਾ ਅਸਰ ਗਰਮ ਹੁੰਦਾ ਹੈ।

ਵਧ ਸਕਦਾ ਹੈ ਭਾਰ : ਗੁੜ ‘ਚ ਕੈਲਰੀ ਜ਼ਿਆਦਾ ਮਾਤਰਾ ‘ਚ ਪਾਈ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਦਿਨ ਵੇਲੇ ਕਈ ਵਾਰ ਚਾਹ ਦਾ ਸੇਵਨ ਕਰਦੇ ਹੋ ਤਾਂ ਭਾਰ ਵਧਣ ਦਾ ਖਤਰਾ ਰਹਿੰਦਾ ਹੈ।

ਬਲੱਡ ਸ਼ੂਗਰ ਵਧਣ ਦਾ ਖਤਰਾ : 10 ਗ੍ਰਾਮ ਗੁੜ ‘ਚ 9.7 ਗ੍ਰਾਮ ਚੀਨੀ ਹੁੰਦੀ ਹੈ। ਇਸ ਲਈ ਬਹੁਤ ਜ਼ਿਆਦਾ ਗੁੜ ਵਾਲੀ ਚਾਹ ਪੀਣ ਨਾਲ ਸਰੀਰ ‘ਚ ਸ਼ੂਗਰ ਦੀ ਮਾਤਰਾ ਵਧ ਸਕਦੀ ਹੈ।ਕੋਸ਼ਿਸ਼ ਕਰੋ ਕਿ ਠੰਢੇ ਮੌਸਮ ‘ਚ 2-3 ਕੱਪ ਤੋਂ ਵੱਧ ਚਾਹ ਨਾ ਪੀਓ। ਜੇਕਰ ਤੁਹਾਨੂੰ ਗੁੜ ਵਾਲੀ ਚਾਹ ਪੀਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਤੇ ਇਸ ਤੋਂ ਬਚੋ।

Related posts

ਗੈਸ ਕਾਰਨ ਸੀਨੇ ‘ਚ ਦਰਦ ਹੈ ਜਾਂ ਪਿਆ ਹੈ ਦਿਲ ਦਾ ਦੌਰਾ, ਇਸ ਤਰ੍ਹਾਂ ਉਲਝਣ ਨੂੰ ਦੂਰ ਕਰੋ

On Punjab

ਭਾਰ ਤੇਜ਼ੀ ਨਾਲ ਘਟਾਉਣਾ ਹੈ ਤਾਂ ਆਯੁਰਵੈਦ ਦੇ ਇਹ 7 ਅਦਭੁਤ ਨਿਯਮ ਅਪਣਾਓ

On Punjab

ਪੋਹ ਦੇ ਪਹਿਲੇ ਮੀਂਹ ਨੇ ਠੰਢ ਵਧਾਈ

On Punjab