PreetNama
ਸਿਹਤ/Health

ਸਰਦੀਆਂ ‘ਚ ਦਹੀਂ ਖਾਣ ਤੋਂ ਕਰਦੇ ਹੋ ਪਰਹੇਜ ਤਾਂ ਜਾਣ ਲਓ ਇਸਦੇ ਫਾਇਦੇ

curd benefits in winter ਠੰਡ ਸ਼ੁਰੂ ਹੋਣ ‘ਤੇ ਲੋਕ ਠੰਡੀਆਂ ਚੀਜ਼ਾਂ ਖਾਣੀਆਂ ਬੰਦ ਕਰ ਦਿੰਦੇ ਹਨ। ਕੁਝ ਲੋਕ ਇਹਨਾਂ ਚੀਜ਼ਾਂ ‘ਚ ਦਹੀ ਨੂੰ ਵੀ ਸ਼ਾਮਿਲ ਕਰ ਦਿੰਦੇ ਹਨ ਬਲਕਿ ਦਹੀ ‘ਚ ਲੈੈਕਟਬੈਸੀਲਸ ਠੰਡ ‘ਚ ਤੁਹਾਨੂੰ ਠੰਡ-ਜ਼ੁਕਾਮ ਵਰਗੇ ਰੋਗਾਂ ਤੋਂ ਬਚਾਉਂਦਾ ਹੈ। ਅਗਰ ਤੁਹਾਨੂੰ ਸਰਦੀਆਂ ‘ਚ ਦਹੀ ਖਾਣ ਨਾਲ ਠੰਡ ਲੱਗਦੀ ਹੈ ਤਾਂ ਤੁਸੀਂ ਉਸ ਨੂੰ ਧੁੱਪ ‘ਚ ਬੈਠ ਕੇ ਖਾ ਸਕਦੇ ਹੋ। ਰਿਸਰਚ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਸਾਹ ਦੀ ਬੀਮਾਰੀ ਯਾਨੀ ਅਸਥਮਾ ਵਰਗੀ ਹੈਲਥ ਪ੍ਰੌਬਲਮ ‘ਚ ਦਹੀ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਦਹੀ ਖਾਣ ਨਾਲ ਸਰੀਰ ਨੂੰ ਮਿਲਣ ਵਾਲੇ ਫ਼ਾਇਦਿਆਂ ਬਾਰੇ…

ਦਹੀ ਦਾ ਸੇਵਨ ਹਰ ਵਿਅਕਤੀ ਅਤੇ ਹਰ ਹਾਲ ‘ਚ ਤੁਹਾਡੇ ਲਈ ਲਾਭਦਾਇਕ ਸਿੱਧ ਹੁੰਦਾ ਹੈ। ਇੱਥੋਂ ਤੱਕ ਕਿ ਦਮਾ ਦੇ ਮਰੀਜ਼ ਵੀ ਇਸ ਦਾ ਸੇਵਨ ਬਿਨਾਂ ਕਿਸੀ ਪਰੇਸ਼ਾਨੀ ਦੇ ਕਰ ਸਕਦੇ ਹਨ। ਬਸ ਧਿਆਨ ਰੱਖੋ ਕਿ ਦਹੀ ਦਾ ਸੇਵਨ ਧੁੱਪ ‘ਚ ਬੈਠ ਕੇ ਕੀਤਾ ਜਾਵੇ, ਰਾਤ ਦੇ ਸਮੇਂ ਦਹੀ ਦਾ ਸੇਵਨ ਕਰਨ ਨਾਲ ਤੁਹਾਨੂੰ ਮੁਸ਼ਕਿਲ ਹੋ ਸਕਦੀ ਹੈ

ਦਹੀ ਸਰੀਰ ‘ਚ PH ਲੈਵਲ ਦਾ ਸੰਤੁਲਨ ਨੂੰ ਕਾਇਮ ਰੱਖਣ ‘ਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਐਸਿਡਿਟੀ ਅਤੇ ਖਾਣਾ ਪਕਾਉਣ ‘ਚ ਤਕਲੀਫ ਹੁੰਦੀ ਹੈ, ਉਹਨਾਂ ਨੂੰ ਖਾਣ ਤੋਂ 2 ਘੰਟੇ ਪਹਿਲਾਂ ਦਹੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦਹੀ ਤੁਹਾਡੀ ਭੁੱਖ ਵਧਾਉਣ ‘ਚ ਵੀ ਸਹਾਇਤਾ ਕਰਦਾ ਹੈ।

ਕੈਲਸ਼ਿਅਮ ਨਾਲ ਭਰਪੂਰ ਦਹੀ ਤੁਹਾਡੀ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਸਹਾਇਤਾ ਕਰਦਾ ਹੈ। ਜੋ ਲੋਕ ਡਾਇਟਿੰਗ ਕਰਦੇ ਹਨ ਉਹਨਾਂ ਲਈ ਦਹੀ ਦਾ ਸੇਵਨ ਇੱਕ ਵਧੀਆ ਆਪਸ਼ਨ ਹੈ। ਇਸ ਦੇ ਸੇਵਨ ਨਾਲ ਨਾ ਕੇਵਲ ਤੁਹਾਡਾ ਢਿੱਡ ਭਰਿਆ ਰਹਿੰਦਾ ਹੈ, ਬਲਕਿ ਤੁਹਾਡੇ ਵਜ਼ਨ ਨੂੰ ਕੰਟਰੋਲ ‘ਚ ਰੱਖਣ ਦੇ ਨਾਲ-ਨਾਲ ਵਜ਼ਨ ਨੂੰ ਵੱਧਣ ਤੋਂ ਰੋਕਦਾ ਹੈ।

ਦਹੀ ਦਾ ਸੇਵਨ ਸਕਿਨ ਅਤੇ ਵਾਲਾਂ ਦੋਨਾਂ ਲਈ ਫਾਇਦੇਮੰਦ ਹੁੰਦਾ ਹੈ। ਦਹੀ ਖਾਣ ਨਾਲ ਤੁਹਾਡੀ ਸਕਿਨ ਅਤੇ ਵਾਲ ਹੈਲਥੀ ਰਹਿੰਦੇ ਹਨ, ਨਾਲ ਹੀ ਦਹੀ ਨੂੰ ਆਪਣੇ ਚਿਹਰੇ ਅਤੇ ਵਾਲਾਂ ‘ਤੇ ਵੀ ਲਗਾ ਸਕਦੇ ਹੋ। ਸਿਕਰੀ ਤੋਂ ਪਰੇਸ਼ਾਨ ਲੋਕ ਦਹੀ ਦਾ ਇਸਤੇਮਾਲ ਵਾਲਾਂ ‘ਤੇ ਕਰ ਸਕਦੇ ਹਨ। ਤਾਂ ਇਹ ਸਨ ਦਹੀ ਨੂੰ ਖਾਣ ਅਤੇ ਵਾਲਾਂ ‘ਤੇ ਲਗਾਉਣ ਦੇ ਫ਼ਾਇਦੇ। ਤਾਂ ਇਸ ਠੰਡ ਇਸ ਪੋਸ਼ਣ ਵਾਲੀ ਚੀਜ਼ ਨੂੰ ਨਾ ਛੱਡ ਕੇ ਇਸ ਦੇ ਭਰਪੂਰ ਗੁਣਾਂ ਦੇ ਫ਼ਾਇਦੇ ਜ਼ਰੂਰ ਲਓ।

Related posts

Health Tips: ਗਰਮ ਪਾਣੀ ਤੋਂ ਕਰਨ ਲੱਗੋਗੇ ਪਰਹੇਜ਼, ਜਦ ਪਤਾ ਲੱਗੀ ਇਹ ਵਜ੍ਹਾ

On Punjab

Heart Attack ਅਤੇ Heart Fail ‘ਚ ਹੁੰਦਾ ਹੈ ਅੰਤਰ

On Punjab

ਦੇਰ ਨਾਲ ਸ਼ੁਰੂ ਕੀਤੀ ਗਈ ਨਿਯਮਤ ਕਸਰਤ ਵੀ ਉਮਰ ਦੇ ਅਸਰ ਨੂੰ ਕਰ ਸਕਦੀ ਹੈ ਹੌਲੀ

On Punjab