ਨਵੀਂ ਦਿੱਲੀ : ਆਂਡੇ ਨੂੰ ਸਿਹਤਮੰਦ ਨਾਸ਼ਤਾ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਕਈ ਸਾਰੇ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਨਾਸ਼ਤੇ ‘ਚ ਆਂਡੇ ਖਾ ਕੇ ਕਰਦੇ ਹਨ। ਇਸ ਨੂੰ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਸਰਦੀਆਂ ਵਿੱਚ ਆਂਡੇ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਇਸ ਨਾਲ ਨਾ ਸਿਰਫ ਸਰੀਰ ਨੂੰ ਗਰਮੀ ਮਿਲਦੀ ਹੈ ਸਗੋਂ ਸਰਦੀ-ਖਾਂਸੀ ਤੋਂ ਵੀ ਬਚਾ ਹੁੰਦਾ ਹੈ। ਆਂਡੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਵਿਟਾਮਿਨ ਬੀ12 ਦੀ ਕਮੀ ਨੂੰ ਪੂਰਾ ਕਰਦੇ ਹਨ। ਜੇ ਅਸੀਂ ਰੋਜ਼ਾਨਾ ਆਪਣੀ ਡਾਈਟ ‘ਚ ਆਂਡੇ ਨੂੰ ਸ਼ਾਮਲ ਕਰਦੇ ਹਾਂ ਤਾਂ ਸਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।ਅੱਜ ਅਸੀਂ ਤੁਹਾਨੂੰ ਆਪਣੀ ਡਾਈਟ ‘ਚ ਆਂਡੇ ਨੂੰ ਸ਼ਾਮਲ ਕਰਨ ਦੇ ਵੱਖ-ਵੱਖ ਤਰੀਕੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ਼ ਸਵਾਦ ਨਾਲ ਭਰਪੂਰ ਹੁੰਦੇ ਹਨ, ਸਗੋਂ ਸਰੀਰ ਨੂੰ ਗਰਮ ਰੱਖਣ ‘ਚ ਵੀ ਮਦਦ ਕਰਦੇ ਹਨ।
ਆਂਡੇ ਦੀ ਭੁਰਜੀ-ਆਂਡੇ ਜਾਂ ਆਂਡੇ ਦੀ ਭੁਰਜੀ ਸਰਦੀਆਂ ਲਈ ਸਭ ਤੋਂ ਆਸਾਨ ਨੁਸਖਾ ਹੈ। ਇਸ ਨੂੰ ਪਿਆਜ਼, ਟਮਾਟਰ, ਸ਼ਿਮਲਾ ਮਿਰਚ ਤੇ ਹਰੀ ਮਿਰਚ ਪਾ ਕੇ ਹਲਕਾ ਜਿਹਾ ਮਸਾਲੇਦਾਰ ਬਣਾਇਆ ਜਾਂਦਾ ਹੈ। ਇਸ ਨੂੰ ਤੁਸੀਂ ਰੋਟੀ ਨਾਲ ਖਾ ਸਕਦੇ ਹੋ। ਸਰਦੀਆਂ ਵਿੱਚ ਆਂਡੇ ਖਾਣ ਨਾਲ ਸਰੀਰ ਨੂੰ ਨਿੱਘ ਮਿਲਦਾ ਹੈ। ਇਸ ਤੋਂ ਇਲਾਵਾ ਇਹ ਸਾਨੂੰ ਊਰਜਾ ਵੀ ਪ੍ਰਦਾਨ ਕਰਦਾ ਹੈ।
ਆਂਡਾ ਕੜ੍ਹੀ-ਆਂਡੇ ਦੀ ਕੜ੍ਹੀ ਹਰ ਘਰ ਦਾ ਪਸੰਦੀਦਾ ਪਕਵਾਨ ਹੈ। ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਸਭ ਤੋਂ ਪਹਿਲਾਂ ਤੁਸੀਂ ਆਂਡੇ ਨੂੰ ਉਬਾਲ ਲਓ। ਹੁਣ ਟਮਾਟਰ ਦੀ ਪਿਊਰੀ ਤਿਆਰ ਕਰੋ। ਫਿਰ ਪੈਨ ਵਿਚ ਤੇਲ, ਪਿਆਜ਼, ਟਮਾਟਰ ਪਿਊਰੀ ਤੇ ਮਸਾਲੇ ਪਾਓ। ਇਸ ਨੂੰ ਪਕਾਓ, ਇਹ ਸਰਦੀਆਂ ਵਿੱਚ ਬਹੁਤ ਸਵਾਦ ਤੇ ਆਰਾਮਦਾਇਕ ਹੁੰਦੀ ਹੈ।
ਆਂਡੇ ਦੀ ਬਿਰਯਾਨੀ-ਹਰ ਘਰ ਵਿਚ ਬਿਰਯਾਨੀ ਬੜੇ ਸ਼ੌਕ ਨਾਲ ਖਾਧੀ ਜਾਂਦੀ ਹੈ। ਹਰ ਕੋਈ ਇਸ ਨੂੰ ਬਹੁਤ ਪਸੰਦ ਕਰਦਾ ਹੈ। ਬਾਸਮਤੀ ਚਾਵਲ ਤੇ ਮਸਾਲਿਆਂ ਵਿੱਚ ਪਕਾਈ ਗਈ ਬਿਰਯਾਨੀ ਵਿੱਚ ਉਬਲੇ ਹੋਏ ਆਂਡੇ ਸ਼ਾਮਲ ਕਰੋ। ਇਸ ਦਾ ਸਵਾਦ ਕਈ ਗੁਣਾ ਵਧ ਜਾਵੇਗਾ। ਤੁਸੀਂ ਇਸ ਦੇ ਨਾਲ ਹਰੀ ਚਟਨੀ ਜਾਂ ਬਥੂਆ ਰਾਇਤਾ ਵੀ ਖਾ ਸਕਦੇ ਹੋ। ਇਸ ਨਾਲ ਖਾਣੇ ਦਾ ਸਵਾਦ ਦੁੱਗਣਾ ਹੋ ਜਾਵੇਗਾ।
ਉਬਲੇ ਹੋਏ ਆਂਡੇ-ਜੇ ਤੁਹਾਨੂੰ ਮਿਰਚ ਮਸਾਲਾ ਜਾਂ ਤਲਿਆ ਹੋਇਆ ਭੋਜਨ ਪਸੰਦ ਨਹੀਂ ਹੈ ਤਾਂ ਉਬਲਿਆ ਆਂਡਾ ਵਧੀਆ ਆਪਸ਼ਨ ਹੋ ਸਕਦਾ ਹੈ। ਤੁਸੀਂ ਇਨ੍ਹਾਂ ਨੂੰ ਨਾਸ਼ਤੇ ਵਿੱਚ ਸ਼ਾਮਲ ਕਰ ਸਕਦੇ ਹੋ। ਉਬਲੇ ਹੋਏ ਆਂਡੇ ਨੂੰ ਖਾਣ ਨਾਲ ਨਾ ਸਿਰਫ਼ ਸਰੀਰ ਨੂੰ ਗਰਮੀ ਮਿਲਦੀ ਹੈ, ਸਗੋਂ ਇਹ ਭਾਰ ਨੂੰ ਵੀ ਕੰਟਰੋਲ ਕਰਦਾ ਹੈ।
ਆਮਲੇਟ –ਆਮਲੇਟ ਇੱਕ ਸਿਹਤਮੰਦ ਨਾਸ਼ਤਾ ਹੈ। ਇਸ ਨੂੰ ਪਿਆਜ਼, ਟਮਾਟਰ ਤੇ ਧਨੀਆ ਪੱਤੇ ਵਰਗੀਆਂ ਸਬਜ਼ੀਆਂ ਪਾ ਕੇ ਤਿਆਰ ਕੀਤਾ ਜਾਂਦਾ ਹੈ। ਇਹ ਪ੍ਰੋਟੀਨ ਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਸਰਦੀਆਂ ਵਿੱਚ ਆਮਲੇਟ ਖਾਣ ਨਾਲ ਤੁਹਾਡੇ ਸਰੀਰ ਨੂੰ ਨਿੱਘ ਮਿਲਦਾ ਹੈ।
ਸਰਦੀਆਂ ‘ਚ ਆਂਡੇ ਖਾਣ ਦੇ ਫਾਇਦੇ-ਆਂਡੇ ਵਿੱਚ ਮੌਜੂਦ ਪ੍ਰੋਟੀਨ ਤੇ ਵਿਟਾਮਿਨ ਡੀ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਦਿਮਾਗ ਲਈ ਵੀ ਫਾਇਦੇਮੰਦ ਹੈ। ਇਸ ਤੋਂ ਇਲਾਵਾ ਆਂਡਾ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖਦਾ ਹੈ। ਸਰਦੀਆਂ ਵਿੱਚ ਰੋਜ਼ਾਨਾ ਆਂਡੇ ਖਾਣ ਨਾਲ ਜ਼ੁਕਾਮ ਦੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।