PreetNama
ਸਿਹਤ/Health

ਸਰਦੀ ’ਚ ਭਾਰ ਘਟਾਉਣ ਲਈ ਵਧੀਆ ਸਬਜ਼ੀ ਹੈ ਹਰਾ ਪਿਆਜ, ਜਾਣੋ ਇਸ ਨੂੰ ਖਾਣ ਦੇ 5 ਲਾਭ

 ਪਿਆਜ ਸਾਡੇ ਖਾਣੇ ਦਾ ਇਕ ਅਹਿਮ ਹਿੱਸਾ ਹੈ। ਇਸ ਦੀ ਵਰਤੋਂ ਸਲਾਦ ਦੇ ਰੂਪ ’ਚ ਤੇ ਖਾਣਾ ਬਣਾਉਣ ’ਚ ਵੀ ਹੁੰਦੀ ਹੈ। ਪਿਆਜ ਖਾਣ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਪਿਆਜ ’ਚ ਹਰਾ ਪਿਆਜ ਬਹੁਤ ਉਪਯੋਗੀ ਹੈ। ਹਰੇ ਪਿਆਜ ’ਚ ਕਾਰਬੋਹਾਈਡ੍ਰੇਟ, ਵਿਟਾਮਿਨ ਸੀ,ਪ੍ਰੋਟੀਨ,ਫਾਸਫੋਰਸ,ਸਲਫ਼ਰ ਤੇ ਕੈਲਸ਼ੀਅਮ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਹਰਾ ਪਿਆਜ ਖਾਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।

ਇਮਿਊਨਿਟੀ ਨੂੰ ਤੇਜ਼ ਬਣਾਉਂਦਾ ਹੈ-

ਹਰਾ ਪਿਆਜ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦਾ ਹੈ ਬਲਕਿ ਇਸ ਨੂੰ ਖਾਣ ਨਾਲ ਇਮਿਊਨਿਟੀ ਵੀ ਵਧਦੀ ਹੈ। ਇਸ ’ਚ ਪਾਏ ਜਾਣ ਵਾਲੇ ਵਿਟਾਮਿਨ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਹਨ।

 

ਭਾਰ ਘਟਾਉਣ ’ਚ ਮਦਦਗਾਰ—

ਵਧਦੇ ਹੋਏ ਭਾਰ ਤੋਂ ਪਰੇਸ਼ਾਨ ਹੋ ਤਾਂ ਖਾਣੇ ’ਚ ਹਰੇ ਪਿਆਜ ਨੂੰ ਸ਼ਾਮਲ ਕਰੋ। ਹਰੇ ਪਿਆਜ ’ਚ ਕੈਲਰੀ ਦੀ ਮਾਤਰਾ ਘੱਟ ਹੁੰਦੀ ਹੈ ਜੋ ਭਾਰ ਘਟਾਉਣ ’ਚ ਬਹੁਤ ਫ਼ਾਇਦੇਮੰਦ ਹੈ।

ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ-

ਹਰਾ ਪਿਆਜ ਅੱਖਾਂ ਦੀ ਸਿਹਤ ਲਈ ਵੀ ਫ਼ਾਇਦੇਮੰਦ ਹੈ। ਇਸ ’ਚ ਕੈਰੋਟੀਨਾਈਡ ਨਾਮਕ ਤੱਤ ਮੌਜੂਦ ਹੈ ਜੋ ਅੱਖਾਂ ਦੀ ਰੌਸ਼ਨੀ ਵਧਾਉਣ ’ਚ ਮਦਦ ਕਰਦਾ ਹੈ।

 

ਹਾਈਬਲੈੱਡ ਪ੍ਰੈਸ਼ਰ ਵੀ ਕੰਟਰੋਲ ਕਰਦਾ ਹੈ-

ਹਾਈਬਲੈੱਡ ਪ੍ਰੈਸ਼ਰ ਦੇ ਮਰੀਜ ਹਰੇ ਪਿਆਜ ਦਾ ਸੇਵਨ ਕਰਨ ਇਸ ’ਚ ਮੌਜੂਦ ਸਲਫਰ ਹਾਈ ਬਲੈੱਡ ਪ੍ਰੈਸ਼ਰ ਦੀ ਪਰੇਸ਼ਾਨੀ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।

ਸ਼ੂਗਰ ਦਾ ਵਧੀਆ ਇਲਾਜ ਹੈ-

ਸ਼ੂਗਰ ਦੇ ਮਰੀਜ਼ਾਂ ਲਈ ਹਰਾ ਪਿਆਜ ਬਹੁਤ ਉਪਯੋਗੀ ਹੈ। ਇਸ ’ਚ ਮੌਜੂਦ ਸਲਫਰ ਕੰਪਾਊਂਡ ਦੇ ਕਾਰਨ ਸਰੀਰ ’ਚ ਇੰਸੂਲਿਨ ਬਣਾਉਣ ਦੀ ਸ਼ਕਤੀ ਵਧਦੀ ਹੈ। ਇਸ ਦਾ ਸੇਵਨ ਸ਼ੂਗਰ ਨੂੰ ਕੰਟਰੋਲ ਕਰਨ ’ਚ ਅਸਰਦਾਰ ਹੈ।

Related posts

ਅਨੇਕਾ ਸਰੀਰਕ ਬਿਮਾਰੀਆਂ ਦਾ ਨਾਸ ਕਰਦਾ ਸ਼ਿਲਾਜੀਤ, ਜਾਣੋ ਹਿਮਾਲਿਆ ‘ਚੋਂ ਮਿਲਣ ਵਾਲੇ ਇਸ ਕਾਲੇ ਪਦਾਰਥ ਦੇ ਫਾਇਦੇ

On Punjab

ਨਸ਼ਾ ਛੁਡਾਉਣ ਲਈ ਚੀਨ ਨੇ ਕੱਢੀ ਖ਼ਾਸ ਤਕਨੀਕ, ਜਾਣ ਕੇ ਹੋ ਜਾਓਗੇ ਹੈਰਾਨ

On Punjab

ਪਤੰਜਲੀ ਨੇ ਕੀਤਾ ਕੋਰੋਨਾ ਦੀ ਦਵਾਈ ਲੱਭਣ ਦਾ ਦਾਅਵਾ, ਸੋਸ਼ਲ ਮੀਡੀਆ ‘ਤੇ ਹੋ ਰਹੀ ਖੂਬ ਅਲੋਚਨਾ

On Punjab