ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਨਾਗਰਿਕ ਅਧਿਕਾਰ ਵਕੀਲ ਸਰਲਾ ਵਿੱਦਿਆ ਨਗਾਲਾ ਨੂੰ ਕਨੈਕਟਿਕਟ ਸੂਬੇ ਦਾ ਸੰਘੀ ਜੱਜ ਨਾਮਜ਼ਦ ਕੀਤਾ ਹੈ। ਹਾਲੇ ਇਸ ਨਿਯੁਕਤੀ ਦੀ ਸੈਨੇਟ ਤੋਂ ਮਨਜ਼ੂਰੀ ਲਈ ਜਾਣੀ ਹੈ। ਸੈਨੇਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਵਿੱਦਿਆ ਦੱਖਣੀ ਏਸ਼ੀਆ ਦੀ ਪਹਿਲੀ ਮਹਿਲਾ ਹੋਵੇਗੀ, ਜਿਹੜੀ ਇਸ ਅਹੁਦੇ ‘ਤੇ ਨਿਯੁਕਤ ਹੋਵੇਗੀ।
ਸਰਲਾ ਇਸ ਸਮੇਂ ਯੂਐੱਸ ਅਟਾਰਨੀ ਆਫਿਸ ‘ਚ ਵੱਡੇ ਅਪਰਾਧਾਂ ਦੇ ਮਾਮਲਿਆਂ ਨੂੰ ਦੇਖ ਰਹੇ ਹਨ। ਉਨ੍ਹਾਂ 2008 ‘ਚ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਰਕਲੇ ਸਕੂਲ ਆਫ ਲਾਅ ਤੋਂ ਗ੍ਰੈਜੂਏਸ਼ਨ ਦੀ ਉਪਾਧੀ ਤੇ ਜਿਊਰਿਸ ਡਾਕਟਰ ਦੀ ਡਿਗਰੀ ਹਾਸਲ ਕੀਤੀ ਸੀ। ਸਰਲਾ ਨੂੰ ਕਾਨੂੰਨੀ ਸੰਸਥਾਵਾਂ ‘ਚ ਰਹਿਣ ਦਾ ਲੰਬਾ ਤਜਰਬਾ ਹੈ।
ਬਾਇਡਨ ਨੇ ਨੌਂ ਰਾਜਦੂਤ ਕੀਤੇ ਨਾਮਜ਼ਦ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲ ਤੇ ਮੈਕਸੀਕੋ ਸਮੇਤ ਨੌਂ ਦੇਸ਼ਾਂ ‘ਚ ਨਵੇਂ ਰਾਜਦੂਤ ਨਾਮਜ਼ਦ ਕੀਤੇ ਹਨ। ਇਨ੍ਹਾਂ ‘ਚ ਏਅਰਲਾਈਨ ਦੇ ਸੇਵਾਮੁਕਤ ਪਾਇਲਟ ਸੀਬੀ ਸੁਲੇਨਬਰਗਰ ਵੀ ਸ਼ਾਮਲ ਹਨ। ਇਨ੍ਹਾਂ ਸਾਰੇ ਡਿਪਲੋਮੈਟ ਨੂੰ ਪਹਿਲਾਂ ਸੈਨੇਟ ਦੀ ਮਨਜ਼ੂਰੀ ਹਾਸਲ ਕਰਨੀ ਪਵੇਗੀ। ਇਨ੍ਹਾਂ ‘ਚ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਦੀ ਸੀਨੀਅਰ ਸਲਾਹਕਾਰ ਜੂਲੀ ਜਿਊਨ ਚੁੰਗ ਨੂੰ ਸ੍ਰੀਲੰਕਾ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।
ਜੋਅ ਬਾਇਡਨ ਨੇ ਪਾਕਿਸਤਾਨੀ ਮੂਲ ਦੀ ਕਾਨੂੰਨ ਮਾਹਰ ਲੀਨਾ ਖਾਨ ਨੂੰ ਫੈਡਰਲ ਟ੍ਰੇਡ ਕਮਿਸ਼ਨਰ ਨਾਮਜ਼ਦ ਕੀਤਾ ਹੈ। ਇਨ੍ਹਾਂ ਦੀ ਵੀ ਨਿਯੁਕਤੀ ਨੂੰ ਮਨਜ਼ੂਰੀ ਸੈਨੇਟ ਦੇਵੀਗੀ। ਇਹ ਨਿਯੁਕਤੀ ਸੱਤ ਸਾਲ ਲਈ ਹੋਵੇਗੀ।