ਮਾਸਕੋ: ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਦੌਰਾਨ ਰੂਸ ਦੇ ਮਾਸਕੋ ‘ਚ ਚੱਲ ਰਹੀ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਮੁਲਾਕਾਤ ਹੋਈ। ਵੱਡੀ ਖ਼ਬਰ ਇਹਹੈ ਕਿ ਦੋਵੇਂ ਦੇਸ਼ ਸਰਹੱਦ ‘ਤੇ ਤਣਾਅ ਘਟਾਉਣ ਲਈ ਸਹਿਮਤ ਹੋ ਗਏ ਹਨ।
ਭਾਰਤ ਅਤੇ ਚੀਨ ਸਰਹੱਦੀ ਵਿਵਾਦ ਘਟਾਉਣ ਲਈ ਰਾਜ਼ੀ ਹੋ ਗਏ ਹਨ। ਦੋਵਾਂ ਦੇਸ਼ਾਂ ਵਿਚਾਲੇ ਪੰਜਸੂਤਰੀ ਫਾਰਮੂਲੇ ‘ਤੇ ਸਹਿਮਤੀ ਬਣੀ ਹੈ।
ਭਾਰਤ-ਚੀਨ ਵਿਚਾਲੇ ਨੀਤੀ ‘ਤੇ ਕੋਈ ਬਦਲਾਅ ਨਹੀਂ:
ਮਾਸਕੋ ‘ਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਾਫ ਕੀਤਾ ਕਿ ਭਾਰਤ ਐਲਏਸੀ ‘ਤੇ ਜਾਰੀ ਤਣਾਅ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ। ਉੱਥੇ ਹੀ ਭਾਰਤ ਦਾ ਮੰਨਣਾ ਹੈ ਕਿ ਚੀਨ ਲਈ ਭਾਰਤ ਦੀ ਨੀਤੀ ‘ਚ ਅਤੇ ਭਾਰਤ ਪ੍ਰਤੀ ਚੀਨ ਦੀ ਨੀਤੀ ‘ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ।
ਦੋ ਗਵਾਂਡੀ ਦੇਸ਼ਾਂ ਵਿਚਾਲੇ ਅਸਹਿਮਤੀ ਸੁਭਾਵਿਕ:
ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਇਹ ਵੀ ਕਿਹਾ ਗਿਆ ਕਿ ਦੋ ਗਵਾਂਢੀ ਦੇਸ਼ ਹੋਣ ਦੇ ਨਾਤੇ ਸਰਹੱਦ ‘ਤੇ ਚੀਨ ਅਤੇ ਭਾਰਤ ‘ਚ ਕੁੱਝ ਮੁੱਦਿਆਂ ‘ਤੇ ਅਸਹਿਮਤੀ ਤਾਂ ਹੈ ਪਰ ਇਹ ਸੁਭਾਵਿਕ ਹੈ। ਜ਼ਰੂਰੀ ਤੱਥ ਇਹ ਹੈ ਕਿ ਉਨ੍ਹਾਂ ਸਹਿਮਤੀਆਂ ਨੂੰ ਸੁਲਝਾਉਣ ਲਈ ਸਹੀ ਦਿਸ਼ਾ ‘ਚ ਦੇਖਿਆ ਜਾਣਾ ਚਾਹੀਦਾ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੇ ਵਿਚ ਮਾਸਕੋ ‘ਚ ਬੈਠਕ ਹੋਈ। ਦੋਵਾਂ ਲੀਡਰਾਂ ਵਿਚਾਲੇ ਰਾਤ ਕਰੀਬ ਅੱਠ ਵਜੇ ਕਾਂਗਰਸ ਪਾਰਕ ਵੋਲਕੋਂਸਕੀ ਹੋਟਲ ‘ਚ ਬੈਠਕ ਸ਼ੁਰੂ ਹੋਈ ਅਤੇ ਕਰੀਬ ਸਾਢੇ ਦਸ ਵਜੇ ਖਤਮ ਹੋਈ।