PreetNama
ਖਾਸ-ਖਬਰਾਂ/Important News

ਸਰਹੱਦ ‘ਤੇ ਤਣਾਅ ਦੌਰਾਨ SCO ਸੰਮੇਲਨ ‘ਚ ਮਿਲ ਸਕਦੇ ਪੀਐਮ ਮੋਦੀ ਤੇ ਸ਼ੀ ਜਿਨਪਿੰਗ

ਨਵੀਂ ਦਿੱਲੀ: LAC ‘ਤੇ ਪਿਛਲੇ ਪੰਜ ਮਹੀਨਿਆਂ ਤੋਂ ਜਾਰੀ ਤਣਾਅ ਦਰਮਿਆਨ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਹੋ ਸਕਦੀ ਹੈ। ਸੂਤਰਾਂ ਮੁਤਾਬਕ ਰੂਸ ‘ਚ ਚੱਲ ਰਹੇ SCO ਸੰਮੇਲਨ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਇਹ ਮੁਲਾਕਾਤ ਸੰਭਵ ਹੈ।

ਕੱਲ੍ਹ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਪੀਐਮ ਮੋਦੀ ਅਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਨੂੰ ਲੈਕੇ ਚਰਚਾ ਹੋਵੇਗੀ। SCO ਬੈਠਕ ‘ਚ ਹਿੱਸਾ ਲੈਣ ਲਈ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਚਾਰ ਦਿਨਾਂ ਰੂਸ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਦੀ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵੀ ਮੁਲਾਕਾਤ ਹੋਣੀ ਹੈ।

ਇਸ ਤੋਂ ਪਹਿਲਾਂ ਚੀਨ ਦੀ ਅਪੀਲ ‘ਤੇ SCO ਸੰਮੇਲਨ ‘ਚ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਮੁਲਾਕਾਤ ਹੋਈ ਸੀ। ਤਣਾਅ ਦੌਰਾਨ ਦੋਵਾਂ ਦੇਸ਼ਾਂ ਦੇ ਵਿਚ ਹੁਣ ਤਕ ਦੀ ਸਭ ਤੋਂ ਅਹਿਮ ਮੁਲਾਕਾਤ ਸੀ। ਪਰ ਇਸ ਬੈਠਕ ‘ਚ ਤਣਾਅ ਘੱਟ ਕਰਨ ਨੂੰ ਲੈਕੇ ਕੋਈ ਸਹਿਮਤੀ ਨਹੀਂ ਬਣ ਸਕੀ। ਹੁਣ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਦੂਜੀ ਬੈਠਕ ਹੋ ਰਹੀ ਹੈ।

SCO ਸੰਮੇਲਨ ਦੌਰਾਨ ਹੋ ਰਹੀ ਵਿਦੇਸ਼ ਮੰਤਰੀਆਂ ਦੀ ਬੈਠਕ ਕਾਫੀ ਅਹਿਮ ਮੰਨੀ ਜਾ ਰਹੀ ਹੈ। ਇਸ ਸੰਮੇਲਨ ਦੀ ਮੇਜ਼ਬਾਨੀ ਰੂਸ ਰਪ ਰਿਹਾ ਹੈ। ਅਜਿਹੇ ਚ ਇਸ ਬੈਠਕ ਦੇ ਹਾਸ਼ੀਏ ਤੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਣ ਵਾਲੀ ਹੈ।

Related posts

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਬੇਹੱਦ ਪਸੰਦ ਹੈ ‘ਪਖਾਲ ਭਾਤ’, ਅਟਲ ਜੀ ਦੀ ਰਸੋਈ ਤੋਂ ਲੈ ਕੇ ਪਰਵੇਜ਼ ਮੁਸ਼ੱਰਫ ਦੀ ਮਹਿਮਾਨਨਿਵਾਜ਼ੀ ਤੱਕ ਦੀਆਂ ਦਿਲਚਸਪ ਕਿੱਸੇ…

On Punjab

Women’s Day ਮੌਕੇ ਸ਼੍ਰੀ ਕਰਤਾਰਪੁਰ ਸਾਹਿਬ ਲਈ ਮਹਿਲਾ ਜੱਥੇ ਨਾਲ ਰਵਾਨਾ ਹੋਈ ਪ੍ਰਨੀਤ ਕੌਰ

On Punjab

ਸਿਹਤ ਤੇ ਸਿੱਖਿਆ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਪੰਜਾਬ ਸਰਕਾਰ ਦਾ ਮੁੱਖ ਟੀਚਾ: ਚੀਮਾ

On Punjab