ਸਰਾਂ ਇਮੀਗ੍ਰੇਸ਼ਨ ਨੇ ਪਿੰਡ ਵਾਸੀਆਂ ਨੂੰ ਦਿਖਾਈ ਪੰਜਾਬੀ ਫਿਲਮ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਸਰਾਂ ਇਮੀਗ੍ਰੇਸ਼ਨ ਨਿਹਾਲ ਸਿੰਘ ਵਾਲਾ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੂੰ ਪੰਜਾਬੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦਿਖਾਈ ਗਈ। ਇਸ ਮੌਕੇ ਸਰਾਂ ਇਮੀਗ੍ਰੇਸ਼ਨ ਦੇ ਐੱਮਡੀ ਸਿਮਰਨ ਸਰਾਂ ਅਤੇ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਫਿਲਮ ਸੱਚੇ ਮਨ ਨਾਲ ਕੀਤੀ ਅਰਦਾਸ ਦੀ ਮਹੱਤਤਾ ਦਰਸਾਉਂਦੀ ਹੈ। ਸਿਮਰਨ ਸਰਾਂ ਵੱਲੋਂ ਫਿਲਮ ਦੇ ਸਾਰੇ ਅਦਾਕਾਰ ਤੇ ਸਮੁੱਚੀ ਟੀਮ ਦਾ ਸ਼ੁਕਰੀਆ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੀਆਂ ਫਿਲਮਾਂ ਲੋਕਾਂ ਤਕ ਲੈ ਕੇ ਆਉਣ, ਜੋ ਸਾਡੇ ਗੁਰੂਆਂ ਪੀਰਾਂ ਤੇ ਸਾਡੇ ਇਤਿਹਾਸ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਵਾਉਣ। ਇਸ ਮੌਕੇ ਸਰਾਂ ਇਮੀਗ੍ਰੇਸ਼ਨ ਦੇ ਐੱਮਡੀ ਸਿਮਰਨ ਸਰਾਂ ਅਤੇ ਪ੍ਰਧਾਨ ਜਸਵੰਤ ਸਿੰਘ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਪਿੰਡ ਵਾਸੀਆਂ ਨੂੰ ਇਹ ਫਿਲਮ ਜ਼ਰੂਰ ਦਿਖਾਈ ਜਾਵੇ। ਅਸੀਂ ਖਾਸ ਤੌਰ ’ਤੇ ਧੰਨਵਾਦ ਕਰਦੇ ਔਰਬਿਟ ਸਿਨੇਮਾ ਰਾਜੇਆਣਾ ਅਤੇ ਬਲਵੀਰ ਸਿੰਘ ਬੀਰਾ ਦਸ਼ਮੇਸ਼ ਬੱਸ ਸਰਵਿਸ ਜਿਨ੍ਹਾਂ ਨੇ ਇਸ ਸੇਵਾ ਵਿਚ ਸਾਡਾ ਸਾਥ ਦਿੱਤਾ।