ਵੱਧਦੇ ਪ੍ਰਦੂਸ਼ਣ, ਖ਼ਰਾਬ ਰੋਜ਼ਮਰਾ ਜ਼ਿੰਦਗੀ, ਗਲਤ ਖਾਣ-ਪੀਣ ਕਾਰਨ ਕਈ ਬਿਮਾਰੀਆਂ ਜਨਮ ਲੈਂਦੀਆਂ ਹਨ। ਖ਼ਾਸਤੌਰ ‘ਤੇ ਸਾਹ ਸਬੰਧੀ ਬਿਮਾਰੀਆਾਂ ਦਾ ਖਤਰਾ ਵੱਧ ਜਾਂਦਾ ਹੈ। ਕਈ ਲੋਕਾਂ ਨੂੰ ਸਰੀਰ ‘ਚ ਆਕਸੀਜਨ ਦੀ ਕਮੀ ਵੀ ਹੋ ਜਾਂਦੀ ਹੈ। ਮਾਹਿਰਾਂ ਦੀ ਮੰਨੀਏ ਤਾਂ ਸਰੀਰ ‘ਚ ਆਕਸੀਜਨ ਦੀ ਕਮੀ ਨੂੰ ਦੋ ਤਰੀਕਿਆਂ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ‘ਚ ਪਹਿਲਾਂ ਹੈ ਯੋਗ। ਯੋਗ ‘ਚ ਕਈ ਆਸਣ ਹਨ, ਜਿਨਾਂ ਨੂੰ ਕਰਨ ਨਾਲ ਸਰੀਰ ‘ਚ ਆਕਸੀਜਨ ਦੀ ਕਮੀ ਦੂਰ ਹੁੰਦੀ ਹੈ। ਨਾਲ ਹੀ ਸੰਤੁਲਿਤ ਆਹਾਰ ਲੈਣ ਨਾਲ ਵੀ ਸਰੀਰ ‘ਚ ਆਕਸੀਜਨ ਦਾ ਲੈਵਲ ਵੱਧਦਾ ਹੈ। ਇਸ ਲਈ ਡਾਈਟ ‘ਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਿਲ ਕਰੋ… ਆਓ ਜਾਣਦੇ ਹਾਂ…
ਕੀਵੀ ਖਾਓ
ਕੀਵੀ ਵਿੱਚ ਪੋਟਾਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਇਹ ਵਧਦੇ ਕੋਲੈਸਟ੍ਰਾਲ ਨੂੰ ਵੀ ਕੰਟਰੋਲ ਕਰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਕੀਵੀ ਦਾ ਸੇਵਨ ਸਰੀਰ ਵਿੱਚ ਆਕਸੀਜਨ ਦਾ ਪੱਧਰ ਵੀ ਵਧਾਉਂਦਾ ਹੈ। ਇਸ ਦੇ ਲਈ ਰੋਜ਼ਾਨਾ ਕੀਵੀ ਜਾਂ ਕੀਵੀ ਦੇ ਜੂਸ ਦਾ ਸੇਵਨ ਕਰੋ।
ਪਪੀਤਾ ਖਾਓ
ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਪਪੀਤਾ ਇੱਕ ਰਾਮਬਾਣ ਹੈ। ਇਸ ‘ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਸਰੀਰ ‘ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਦਿੰਦੇ ਹਨ। ਪਪੀਤੇ ‘ਚ ਵਿਟਾਮਿਨ ਏ, ਬੀ, ਸੀ, ਪੋਟਾਸ਼ੀਅਮ, ਕਾਰਬੋਹਾਈਡ੍ਰੇਟਸ, ਪ੍ਰੋਟੀਨ ਆਦਿ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਆਕਸੀਜਨ ਲੈਵਲ ਨੂੰ ਵਧਾਉਣ ‘ਚ ਮਦਦਗਾਰ ਸਾਬਤ ਹੁੰਦੇ ਹਨ।
ਖਜੂਰ ਖਾਓ
ਖਜੂਰ ਸਿਹਤ ਲਈ ਦਵਾਈ ਵਾਂਗ ਹੈ। ਇਸ ਵਿੱਚ ਸੇਲੇਨੀਅਮ, ਕਾਪਰ, ਫਾਸਫੋਰਸ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ, ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ ‘ਚ ਆਕਸੀਜਨ ਦੀ ਕਮੀ ਦੂਰ ਹੁੰਦੀ ਹੈ। ਨਾਲ ਹੀ ਹਾਈਪਰਟੈਨਸ਼ਨ ਵੀ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ, ਭਰਪੂਰ ਮਾਤਰਾ ਵਿੱਚ ਪਾਣੀ ਪੀਓ।
ਨਾਸ਼ਪਾਤੀ ਖਾਓ
ਇਸ ਵਿੱਚ ਵਿਟਾਮਿਨ ਸੀ, ਵਿਟਾਮਿਨ ਕੇ, ਪ੍ਰੋਟੀਨ, ਪੋਟਾਸ਼ੀਅਮ, ਫਾਈਬਰ ਅਤੇ ਕਾਪਰ ਦੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ ‘ਚ ਆਕਸੀਜਨ ਦੀ ਕਮੀ ਵੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਧਨੁਰਾਸਨ ਅਤੇ ਤਾਡਾਸਨ ਰੋਜ਼ਾਨਾ ਕਰੋ।