PreetNama
ਸਿਹਤ/Health

ਸਰੀਰ ਦੀਆ ਕਈ ਬਿਮਾਰੀਆਂ ਲਈ ਲਾਹੇਵੰਦ ਹੁੰਦਾ ਹੈ ਆਂਵਲਾ

Health benefits of amla: ਆਂਵਲਾ ਸਿਹਤ ਤੋਂ ਲੈ ਕੇ ਸੁੰਦਰਤਾ ਤੱਕ ਹਰ ਪਹਿਲੂ ਵਿੱਚ ਕੰਮ ਆਉਣ ਵਾਲੀ ਚੀਜ਼ ਹੈ। ਆਂਵਲਾ ਦਾ ਰਸ ਸਰੀਰ ਨੂੰ ਊਰਜਾ ਦੇ ਕੇ ਵਿਅਕਤੀ ਨੂੰ ਪੂਰਾ ਦਿਨ ਨਾ ਸਿਰਫ਼ ਚੁਸਤ ਰੱਖਦਾ ਹੈ, ਸਗੋਂ ਇਸ ਵਿੱਚ ਮੌਜੂਦ ਮਿਨਰਲਸ ਤੇ ਵਿਟਾਮਿਨ ਸੀ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ। ਜਿੱਥੋਂ ਤੱਕ ਗੱਲ ਸੁੰਦਰਤਾ ਲਾਭ ਦੀ ਹੈ ਤਾਂ ਇਸ ਦੇ ਸੇਵਨ ਨਾਲ ਵਿਅਕਤੀ ਨਾਂ ਸਿਰਫ਼ ਖੁਦ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਏ ਰੱਖ ਸਕਦਾ ਹੈ, ਸਗੋਂ ਇਸ ਨਾਲ ਵਾਲ਼ਾਂ ਨੂੰ ਵੀ ਲਾਭ ਹੁੰਦਾ ਹੈ। ਆਓ ਜਾਣਦੇ ਹਾਂ ਆਂਵਲੇ ਦੇ ਰਸ ਦੇ

ਗੁਡ ਕੋਲੈਸਟਰੋਲ ਵਿੱਚ ਕਰਦਾ ਹੈ ਵਾਧਾ : ਸਰੀਰ ਵਿੱਚ ਗੁਡ ਕੋਲੈਸਟਰੋਲ ਦਾ ਹੋਣਾ ਬੇਹੱਦ ਜ਼ਰੂਰੀ ਹੈ। ਕੁਝ ਖੋਜਾਂ ਤੋਂ ਪਤਾ ਲੱਗਾ ਹੈ ਕਿ ਆਂਵਲੇ ਦਾ ਰਸ ਨਾ ਸਿਰਫ਼ ਸਰੀਰ ਵਿੱਚ ਗੁਡ ਕੈਲੋਸਟਰੋਲ ਦੀ ਮਾਤਰਾ ਵਿੱਚ ਵਾਧਾ ਕਰਦਾ ਹੈ, ਸਗੋਂ ਇਸ ਦੇ ਨਿਯਮਤ ਸੇਵਨ ਨਾਲ ਸਰੀਰ ਵਿੱਚ ਮੌਜੂਦ ਬੈਡ ਕੋਲੈਸਟਰੋਲ ਹੌਲੀ-ਹੌਲੀ ਘੱਟ ਹੋਣ ਲਗਦਾ ਹੈ। ਇਸ ਕਾਰਨ ਵਿਅਕਤੀ ਕੁਝ ਹੀ ਸਮੇਂ ਵਿੱਚ ਖੁਦ ਨੂੰ ਚੁਸਤ ਤੇ ਤੰਦਰੁਸਤ ਮਹਿਸੂਸ ਕਰਨ ਲਗਦਾ ਹੈ। ਦਰਅਸਲ, ਆਂਵਲੇ ਵਿੱਚ ਮੌਜੂਦ ਐਮਿਨੋ ਐਸਿਡ ਤੇ ਐਂਟੀਔਕਸੀਡੈਂਟ ਦਿਲ ਦੇ ਕੰਮ ਕਰਨ ਦੀ ਸਮਰੱਥਾ ਨੂੰ ਬੇਹਤਰ ਬਣਾਉਂਦੇ ਹਨ।

ਖਾਂਸੀ ਤੇ ਜੁਕਾਮ ਨੂੰ ਨੇੜੇ ਨਹੀਂ ਲੱਗਣ ਦਿੰਦਾ ਆਂਵਲਾ : ਕੁਝ ਲੋਕਾਂ ਨੂੰ ਬਦਲਦੇ ਮੌਸਮ ਵਿੱਚ ਖਾਂਸੀ ਤੇ ਜੁਕਾਮ ਦੀ ਸਮੱਸਿਆ ਰਹਿੰਦੀ ਹੈ। ਅਜਿਹੇ ਲੋਕਾਂ ਲਈ ਆਂਵਲਾ ਦਾ ਰਸ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। ਇਸ ਲਈ ਦੋ ਚੱਮਚ ਆਂਵਲਾ ਦੇ ਰਸ ਵਿੱਚ ਦੋ ਚੱਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਣੇ ਚਾਹੀਦੇ ਹਨ। ਇਸ ਨਾਲ ਖਾਂਸੀ ਤੇ ਜੁਕਾਮ ਤੋਂ ਰਾਹਤ ਮਿਲੇਗੀ। ਜੇਕਰ ਮੂੰਹ ਵਿੱਚ ਛਾਲਿਆਂ ਦੀ ਸਮੱਸਿਆ ਹੋਵੇ ਤਾਂ ਕੁਝ ਚੱਮਚ ਆਂਵਲੇ ਦਾ ਰਸ ਪਾਣੀ ਵਿੱਚ ਮਿਲਾ ਕੇ ਉਸ ਨਾਲ ਕੁੱਲੇ ਕਰਨੇ ਚਾਹੀਦੇ ਹਨ। ਕਿਉਂਕਿ ਆਂਵਲੇ ਵਿੱਚ ਵਿਟਾਮਿਨ ਸੀ ਕਾਫ਼ੀ ਮਾਤਰਾ ਵਿੱਚ ਮਿਲਦਾ ਹੈ, ਜਿਸ ਨਾਲ ਇਹ ਇਮਿਊਨਿਟੀ, ਮੈਟਾਬਾਲਿਜ਼ਮ ਨੂੰ ਵਧਾਉਂਦਾ ਹੈ ਤੇ ਬੈਕਟੀਰੀਅਲ ਇਨਫੈਕਸ਼ਨ ਨੂੰ ਘੱਟ ਕਰਦਾ ਹੈ।

ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਕਰਦਾ ਹੈ ਸਫ਼ਾਈ : ਆਂਵਲੇ ਦਾ ਰਸ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਸਰੀਰ ਦੀ ਅੰਦਰੂਨੀ ਸਫ਼ਾਈ ਕਰਦਾ ਹੈ। ਇੰਨਾ ਹੀ ਨਹੀਂ, ਇਹ ਸਾਹ ਸਬੰਧੀ ਬਿਮਾਰੀਆਂ ਤੋਂ ਲੈ ਕੇ ਡਾਈਜੈਸਟਿਵ ਸਿਸਟਮ, ਲਿਵਰ ਦੇ ਫੰਕਸ਼ਨ, ਦਿਲ ਦੇ ਫੰਕਸ਼ਨ ਆਦਿ ਸਾਰਿਆਂ ਨੂੰ ਵਧੀਆ ਬਣਾਉਂਦਾ ਹੈ।

ਦਿਮਾਗ ਨੂੰ ਕਰਦਾ ਹੈ ਤੇਜ਼ : ਆਂਵਲਾ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ ਔਕਸੀਡੈਂਟ ਨਿਊਰੋਟ੍ਰਾਂਸਮੀਟਰ ਦੇ ਪ੍ਰੋਡਕਸ਼ਨ ਨੂੰ ਹੱਲਾਸ਼ੇਰੀ ਦਿੰਦੇ ਹਨ, ਜਿਸ ਕਾਰਨ ਵਿਅਕਤੀ ਦਾ ਦਿਮਾਗ ਪਹਿਲਾਂ ਨਾਲੋਂ ਬੇਹਤਰ ਢੰਗ ਨਾਲ ਕੰਮ ਕਰਨ ਲਗਦਾ ਹੈ। ਇਸ ਪ੍ਰਕਾਰ ਆਂਵਲਾ ਦੇ ਰਸ ਦੇ ਸੇਵਨ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।

ਵਾਲ਼ਾਂ ਲਈ ਲਾਭਦਾਇਕ ਹੈ ਆਂਵਲੇ ਦਾ ਰਸ : ਵਾਲ਼ਾਂ ਨੂੰ ਮਜ਼ਬੂਤ ਬਣਾਉਣ ਲਈ ਸਰੀਰ ਵਿੱਚ ਲੋੜੀਂਦੀ ਮਾਤਰਾ ਵਿੱਚ ਪ੍ਰੋਟੀਨ ਦਾ ਹੋਣਾ ਬੇਹੱਦ ਜ਼ਰੂਰੀ ਹੈ, ਪਰ ਰੋਜ਼ਾਨਾ ਦੇ ਭੋਜਨ ਨਾਲ ਸਰੀਰ ਵਿੱਚ ਪ੍ਰੋਟੀਨ ਦੀ ਲੋੜ ਪੂਰੀ ਨਹੀਂ ਹੁੰਦੀ। ਜਿਸ ਨਾਲ ਵਾਲ਼ ਬੇਜਾਨ, ਰੁਖੇ, ਦੋਮੂੰਹੇ ਤੇ ਝੜਨ ਲੱਗਦੇ ਹਨ। ਅਜਿਹੇ ਵਿੱਚ ਆਂਵਲੇ ਦਾ ਰਸ ਲਾਭ ਪਹੁੰਚਾਉਂਦਾ ਹੈ। ਆਂਵਲੇ ਵਿੱਚ ਮੌਜੂਦ ਅਮਿਨੋ ਐਸਿਡ ਤੇ ਪ੍ਰੋਟੀਨ ਵਾਲ਼ਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਕੇ ਨਾ ਸਿਰਫ਼ ਉਨ੍ਹਾਂ ਨੂੰ ਝੜਨ ਤੋਂ ਰੋਕਦਾ ਹੈ, ਸਗੋਂ ਇਸ ਨਾਲ ਵਾਲ਼ ਜਲਦੀ ਵਧਦੇ-ਫੁਲਦੇ ਹਨ ਅਤੇ ਉਹ ਚਮਕਦਾਰ ਬਣਦੇ ਹਨ।

Related posts

ਭੁੱਲ ਕੇ ਵੀ ਨਾ ਦਿਓ ਬੱਚਿਆਂ ਨੂੰ ਮੋਬਾਈਲ ਫੋਨ

On Punjab

ਔਸ਼ਧੀ ਗੁਣਾਂ ਨਾਲ ਭਰਪੂਰ ਕਲੌਂਜੀ ਦਾ ਤੇਲ ਇਨ੍ਹਾਂ 4 ਬਿਮਾਰੀਆਂ ਦਾ ਕਰੇਗਾ ਇਲਾਜ

On Punjab

ਔਰਤ ਨੂੰ ਪੇਟ ‘ਚ ਦਰਦ ਸੀ, ਠੇਕੇ ‘ਤੇ ਭਰਤੀ ਡਾਕਟਰ ਨੇ ਦਿੱਤੀ ਕੰਡੋਮ ਵਰਤਣ ਦੀ ਸਲਾਹ

On Punjab