ਕਈ ਲੋਕ ਚਾਹ ਦੇ ਐਨੇ ਜ਼ਿਆਦਾ ਆਦੀ ਹੁੰਦੇ ਹਨ ਕਿ ਉਹ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਅੰਗ੍ਰੇਜ਼ੀ ‘ਚ ਇਸਨੂੰ Bed Tea ਵੀ ਕਿਹਾ ਜਾਂਦਾ ਹੈ। ਕੁਝ ਲੋਕ ਦੁੱਧ ਦੀ ਚਾਹ ਪੀਂਦੇ ਹਨ। ਕੁਝ ਲੋਕਾਂ ਨੂੰ ਬਲੈਕ ਟੀ, ਲੈਮਨ ਟੀ ਜਾਂ ਫਿਰ ਕਿਸੇ ਹੋਰ ਤਰ੍ਹਾਂ ਦਾ ਚਾਹ ਪਸੰਦ ਹੁੰਦੀ ਹੈ। ਪਰ ਇਨ੍ਹਾਂ ਵਿੱਚੋਂ ਬਲੈਕ ਟੀ ਇੱਕ ਅਜਿਹੀ ਚਾਹ ਹੈ ਜਿਸ ਨਾਲ ਇਨਸਾਨ ਆਪਣੇ ਆਲਸ ਨੂੰ ਦੂਰ ਕਰਕੇ ਦਿਨ ਭਰ ਤਰੋਤਾਜ਼ਾ ਰਹਿ ਸਕਦਾ ਹੈ। ਹਰ ਰੋਜ਼ ਬਲੈਕ ਟੀ ਪੀਣ ਨਾਲ ਦਿਲ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਰਹਿੰਦੀ । ਇਹ ਖ਼ੂਨ ਦੇ ਜੰਮਣ ਦੀ ਪ੍ਰਕਿਰਿਆ ਵੀ ਘੱਟ ਕਰਦੀ ਹੈ।ਬਲੈਕ ਟੀ ਨੂੰ ਕੈਂਸਰ ਦੇ ਰੋਗੀਆਂ ਲਈ ਚੰਗਾ ਮੰਨਿਆ ਜਾਂਦਾ ਹੈ। ਬਲੈਕ ਟੀ ਪੀਣ ਨਾਲ ਕੈਂਸਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ। ਰੋਜ਼ਾਨਾ ਇਕ ਕੱਪ ਬਲੈਕ ਟੀ ਕੈਂਸਰ ਤੋਂ ਬਚਾਅ ‘ਚ ਸਹਾਈ ਹੈ।ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਬਲੈਕ ਟੀ ‘ਚ ਮੌਜੂਦ ਐਂਟੀ ਆਕਸੀਡੈਂਟ ਸਰੀਰ ਨੂੰ ਭਰਪੂਰ ਮਾਤਰਾ ‘ਚ ਐਨਰਜੀ ਦੇਣ ਦਾ ਕੰਮ ਕਰਦਾ ਹੈ।ਸਰੀਰ ‘ਚ ਇਮਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਅਤੇ ਸਿਹਤਮੰਦ ਰਹਿਣ ਲਈ ਰੋਜ਼ਾਨਾ ਇਕ ਕੱਪ ਬਲੈਕ ਕੌਫੀ ਪੀਓ।ਕੁੱਝ ਲੋਕਾਂ ਨੂੰ ਚਾਹ ਪੀਣਾ ਬੇਹੱਦ ਪਸੰਦ ਹੁੰਦਾ ਹੈ। ਚਾਹ ਦੇ ਬਿਨਾਂ ਉਨ੍ਹਾਂ ਦਾ ਦਿਨ ਨਹੀਂ ਤਾਂ ਸ਼ੁਰੂ ਹੁੰਦਾ ਹੈ ਨਾ ਹੀ ਖ਼ਤਮ ਹੁੰਦਾ ਹੈ। ਉਥੇ ਹੀ ਕੁੱਝ ਲੋਕ ਸਿਹਤ ਨੂੰ ਲੈ ਕੇ ਬੇਹੱਦ ਚੇਤੰਨ ਹੁੰਦੇ ਹਨ। ਇਸ ਦੇ ਚਲਦੇ ਉਹ ਅਪਣਾ ਚਾਹ ਪੀਣ ਦਾ ਸ਼ੌਕ ਗ੍ਰੀਨ ਟੀ ਜਾਂ ਬਲੈਕ ਟੀ ਦੇ ਰੂਪ ਵਿਚ ਪੂਰਾ ਕਰਦੇ ਹਨ। ਬਲੈਕ ਟੀ ਪੀਣ ਨਾਲ ਅਸਥਮਾ ਦੇ ਰੋਗੀਆਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਹੈ। ਇਸ ਨੂੰ ਪੀਣ ਨਾਲ ਸਾਹ ਦੀ ਨਾੜੀ ਚੰਗੀ ਤਰ੍ਹਾਂ ਨਾਲ ਕੰਮ ਕਰਨ ਲੱਗਦੀ ਹੈ, ਜਿਸ ਨਾਲ ਵਿਅਕਤੀ ਆਸਾਨੀ ਨਾਲ ਸਾਹ ਲੈਣ ਲੱਗਦਾ ਹੈ।
previous post