38.23 F
New York, US
November 22, 2024
PreetNama
ਸਮਾਜ/Social

ਸਰੀ ਦੇ ਲੋਅਰ ਮੇਨਲੈਂਡ ‘ਚ ਚੱਲ ਰਹੀ ਗੈਂਗਵਾਰ ‘ਚ ਕਤਲ ਹੋਏ ਵਿਅਕਤੀ ਦੀ ਪਛਾਣ ਪੰਜਾਬੀ ਨੌਜਵਾਨ ਵਜੋਂ ਹੋਈ

ਇਥੋਂ ਨੇੜਲੇ ਸ਼ਹਿਰ ਰਿਚਮੰਡ ਵਿਚ ਪਿਛਲੇ ਦਿਨੀਂ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਡੈਲਟਾ ਸ਼ਹਿਰ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ 23 ਸਾਲਾ ਕ੍ਰਿਸਟੋਫ਼ਰ ਸਿੰਘ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਮ੍ਰਿਤਕ ਦੀ ਲਾਸ਼ ਇੱਕ ਖੱਡ ਵਿੱਚੋਂ ਮਿਲੀ ਸੀ।

ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਡੇਵਿਡ ਲੀ ਨੇ ਦੱਸਿਆ ਕਿ ਕ੍ਰਿਸਟੋਫਰ ਸਿੰਘ ਦਾ ਕੋਈ ਮੁਜਰਮਾਨਾ ਰਿਕਾਰਡ ਨਹੀਂ ਹੈ ਅਤੇ ਉਸਨੂੰ ਕਿਸੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਹੈ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਇਹ ਕਤਲ ਲੋਅਰ ਮੇਨਲੈਂਡ ਵਿੱਚ ਚੱਲ ਰਹੀ ਗੈਂਗਵਾਰ ਨਾਲ ਜੁੜਿਆ ਹੋ ਸਕਦਾ ਹੈ।

ਜ਼ਿਕਰਯੋਗ ਹੇ ਕਿ 7 ਅਗਸਤ ਨੂੰ ਆਰਸੀਐਮਪੀ ਨੂੰ ਰਿਚਮੰਡ ਦੇ ਕੈਂਬੀ ਰੋਡ ਅਤੇ 8 ਨੰਬਰ ਰੋਡ ਨੇੜੇ ਪੈਂਦੇ ਖੇਤੀਬਾੜੀ ਖੇਤਰ ਵਿੱਚ ਇੱਕ ਅਣਪਛਾਤੀ ਲਾਸ਼ ਬਾਰੇ ਪਤਾ ਲੱਗਾ ਸੀ । ਜਾਂਚ ਏਜੰਸੀ ਨੇ ਕਿਹਾ ਕਿ ਉਹ ਕ੍ਰਿਸਟੋਫ਼ਰ ਸਿੰਘ ਦੀਆਂ ਕਤਲ ਹੋਣ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਬਾਰੇ ਘੋਖ ਕਰ ਰਹੇ ਹਨ ਅਤੇ ਇਸ ਬਾਰੇ ਕੋਈ ਵੀ ਜਾਣਕਾਰੀ ਰੱਖਣ ਵਾਲੇ ਨੂੰ ਵੀ ਮਦਦ ਲਈ ਅੱਗੇ ਆਉਣ ਦੀ ਅਪੀਲ ਹੈ।

Related posts

ਆਰਡਰ ਲੈ ਕੇ ਚੋਰੀ ਕਰਦਾ ਸੀ ਮਹਿੰਗੀਆਂ ਕਾਰਾਂ, 100 ਤੋਂ ਵੱਧ ਗੱਡੀਆਂ ‘ਤੇ ਫੇਰਿਆ ਹੱਥ

On Punjab

ਤੁਹਾਡੇ ਕੋਲ ਸਿੱਧੂ ਹੈ, ਸਾਡੇ ਕੋਲ ਸਭ ਤੋਂ ਤੇਜ਼ ਵਧਦਾ ਅਰਥਚਾਰਾ

On Punjab

World’s Oldest Dog : 31 ਸਾਲ ਉਮਰ ਭੋਗ ਕੇ ਦੁਨੀਆ ’ਚ ਵਡੇਰੀ ਉਮਰ ਦੇ ਕੁੱਤੇ ‘ਬੌਬੀ’ ਦੀ ਮੌਤ

On Punjab