59.76 F
New York, US
November 8, 2024
PreetNama
ਫਿਲਮ-ਸੰਸਾਰ/Filmy

ਸਲਮਾਨ ਖ਼ਾਨ ਦੇ ਭਰਾ ਤੇ ਪਿਤਾ ਨੇ ਖਰੀਦੀ LPL ਦੀ ਟੀਮ, 21 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਟੂਰਨਾਮੈਂਟ

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਪਰਿਵਾਰ ਨੇ ਲੰਕਾ ਪ੍ਰੀਮਿਅਰ ਲੀਗ ‘ਚ ਇਕ ਟੀਮ ਨੂੰ ਖਰੀਦਿਆ ਹੈ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਬਾਲੀਵੁੱਡ ਦੇ ਭਾਈਜਾਨ ਕਹਿ ਜਾਣ ਵਾਲੇ ਸਲਮਾਨ ਖ਼ਾਨ ਦੇ ਪਰਿਵਾਰ ਵਾਲਿਆਂ ਨੇ ਕ੍ਰਿਕਟ ਵੱਲੋਂ ਜਾਂ ਫਿਰ ਕਿਸੇ ਖੇਡ ਵੱਲੋਂ ਰੁਖ਼ ਕੀਤਾ ਹੈ। ਇਸ ਤੋਂ ਪਹਿਲਾਂ ਵੀ ਖ਼ਾਨ ਪਰਿਵਾਰ ਖੇਡਾਂ ਨਾਲ ਜੁੜਿਆ ਰਿਹਾ ਹੈ। ਖ਼ਾਸ ਕਰ ਸਲਮਾਨ ਖ਼ਾਨ ਦੇ ਛੋਟੇ ਭਰਾ ਸੋਹੇਲ ਖ਼ਾਨ ਨੂੰ ਕਾਫੀ ਸ਼ੌਕ ਹੈ ਤੇ ਉਨ੍ਹਾਂ ਨੇ ਐੱਲਪੀਐੱਲ ‘ਚ ਇੰਵੈਸਟਮੈਂਟ ਕੀਤਾ ਹੈ।

ਦਰਅਸਲ, ਸਲਮਾਨ ਖ਼ਾਨ ਦੇ ਛੋਟੇ ਭਰਾ ਸੋਹੇਲ ਖ਼ਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੇ ਲੰਕਾ ਪ੍ਰੀਮਿਅਰ ਲੀਗ ਦੀ ਟੀਮ ਕੈਂਡੀ ਟਰਕਰਜ਼ ਫ੍ਰੈਂਚਾਈਜੀ ਨੂੰ ਖਰੀਦਿਆ ਹੈ। ਇਕ ਅੰਗ੍ਰੇਜ਼ੀ ਅਖ਼ਬਾਰ ਦੀ ਰਿਪੋਰਟ ਦੀ ਮੰਨੀਏ ਤਾਂ ਸੋਹੇਲ ਖ਼ਾਨ ਤੇ ਸਲੀਮ ਖ਼ਾਨ ਇਸ ਟੀਮ ਨੂੰ ਚਲਾਉਣਗੇ। ਸੋਹੇਲ ਖ਼ਾਨ ਮੁੰਬਈ ‘ਚ ਵੀ ਕੁਝ ਮੈਚਾਂ ਦਾ ਆਯੋਜਨ ਕਰਾ ਚੁੱਕੇ ਹਨ। ਕੁਝ ਹੀ ਦਿਨ ਪਹਿਲਾਂ ਇਸ ਟੀ20 ਲੀਗ ਲਈ ਡਰਾਫਟ ਤਿਆਰ ਕੀਤਾ ਗਿਆ ਸੀ, ਜਿਸ ‘ਚ ਕੁਝ ਭਾਰਤੀ ਖਿਡਾਰੀਆਂ ਦੇ ਖੇਡਣ ਦੀ ਗੱਲ ਸਾਹਮਣੇ ਆਈ ਸੀ।
LPL T20 ਲੀਗ ਦੇ ਪਹਿਲੇ ਸੀਜ਼ਨ ਦਾ ਆਗਾਜ਼ 21 ਨਵੰਬਰ ਤੋਂ ਸ੍ਰੀਲੰਕਾ ਦੇ ਤਿੰਨ ਮੈਦਾਨਾਂ ‘ਤੇ ਹੋਣਾ ਹੈ। ਲੰਕਾ ਪ੍ਰੀਮਿਅਰ ਲੀਗ 2020 ਦੇ ਫਾਈਨਲ ਦਾ ਆਯੋਜਨ 13 ਦਸੰਬਰ ਨੂੰ ਹੋਵੇਗਾ। ਟੂਰਨਾਮੈਂਟ ‘ਚ ਫਾਈਨਲ ਸਮੇਤ ਕੁੱਲ 23 ਮੈਚ ਖੇਡੇ ਜਾਣਗੇ। ਕੈਂਡੀ ਦੇ ਪੱਲੇਕਲ ਇੰਟਰਨੈਸ਼ਨਲ ਸਟੇਡੀਅਮ ਤੇ ਹੰਬਨਟੋਟਾ ਦੇ ਮਹਿੰਦਾ ਰਾਜਪਕਸ਼ੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਟੂਰਨਾਮੈਂਟ ਦੇ ਮੈਚਾਂ ਦਾ ਆਯੋਜਨ ਸ੍ਰੀਲੰਕਾ ਕ੍ਰਿਕਟ ਬੋਰਡ ਵੱਲੋਂ ਕੀਤਾ ਜਾਵੇਗਾ।

Related posts

ਐਵਾਰਡ ਫੰਕਸ਼ਨ ਵਿੱਚ ਸਾਰਾ-ਅਨੰਨਿਆ ਦਾ ਗਲੈਮਰਸ ਅੰਦਾਜ਼,ਰਣਵੀਰ-ਰਿਤਿਕ ਵੀ ਹੋਏ ਸ਼ਾਮਿਲ

On Punjab

ਸਿਧਾਰਥ ਮਲਹੋਤਰਾ ਦੇ ਬਰਥਡੇ ਬੈਸ਼ ਵਿੱਚ ਪਹੁੰਚੇ ਕਈ ਬਾਲੀਵੁਡ ਸਿਤਾਰੇ, ਵੇਖੋ ਤਸਵੀਰਾਂ

On Punjab

ਕਪਿਲ ਦੀ ਨੰਨ੍ਹੀ ਬੇਟੀ ਨੂੰ ਮਿਲਣ ਪਹੁੰਚੀ ਰਿੱਚਾ ਸ਼ਰਮਾ , ਸ਼ੇਅਰ ਕੀਤੀਆਂ ਕਿਊਟ ਤਸਵੀਰਾਂ

On Punjab