59.59 F
New York, US
April 19, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਲਮਾਨ ਖ਼ਾਨ ਨੂੰ ਧਮਕੀਆਂ ਦੇਣ ਵਾਲਾ ਦਿਮਾਗੀ ਤੌਰ ’ਤੇ ਬਿਮਾਰ ਨਿਕਲਿਆ

ਵਡੋਦਰਾ- ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਪੁਲੀਸ ਨੇ ਅਦਾਕਾਰ ਸਲਮਾਨ ਖਾਨ ਨੂੰ ਕਥਿਤ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦਾ ਖੁਰਾ ਖੋਜ ਲਾ ਲਿਆ ਹੈ। ਇਹ ਵਿਅਕਤੀ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਤੇ ਪੁਲੀਸ ਮੁਤਾਬਕ ਇਹ ਦਿਮਾਗੀ ਤੌਰ ’ਤੇ ਬਿਮਾਰ ਹੈ। ਮੁੰਬਈ ਪੁਲੀਸ ਨੇ Waghodia ਤਾਲੁਕਾ ਦੇ ਇੱਕ ਪਿੰਡ ਦੇ ਰਹਿਣ ਵਾਲੇ ਇਸ 26 ਸਾਲਾ ਵਿਅਕਤੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ।

ਕਾਬਿਲੇਗੌਰ ਹੈ ਕਿ ਮੁੰਬਈ ਟਰੈਫਿਕ ਪੁਲੀਸ ਦੀ ਵਟਸਐਪ ਹੈਲਪਲਾਈਨ ’ਤੇ ਐਤਵਾਰ ਨੂੰ ਇੱਕ ਸੁਨੇਹਾ ਆਇਆ ਸੀ। ਸੁਨੇਹਾ ਭੇਜਣ ਵਾਲੇ ਨੇ ਸਲਮਾਨ ਖਾਨ ਦੀ ਕਾਰ ਨੂੰ ਬੰਬ ਨਾਲ ਉਡਾਉਣ ਅਤੇ ਅਦਾਕਾਰ, ਜਿਸ ਨੂੰ ਵਾਈ ਪਲੱਸ ਸੁਰੱਖਿਆ ਹਾਸਲ ਹੈ, ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਮੁੰਬਈ ਦੀ ਵਰਲੀ ਪੁਲੀਸ ਨੇ ਭਾਰਤੀ ਨਿਆਂਏ ਸੰਹਿਤਾ ਦੀ ਧਾਰਾ 351(2)(3) (ਅਪਰਾਧਿਕ ਧਮਕੀ) ਤਹਿਤ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਦਿਆਂ ਬਾਂਦਰਾ ਖੇਤਰ ਵਿੱਚ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਸੀ।

ਜ਼ਿਲ੍ਹੇ ਦੇ ਐੈੱਸਪੀ ਰੋਹਨ ਆਨੰਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਦੌਰਾਨ ਮੁੰਬਈ ਪੁਲੀਸ ਨੂੰ ਪਤਾ ਲੱਗਾ ਕਿ ਇਹ ਧਮਕੀ ਵਡੋਦਰਾ ਦੇ ਵਾਘੋਡੀਆ ਤਾਲੁਕਾ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਦਿੱਤੀ ਗਈ ਸੀ। ਆਨੰਦ ਨੇ ਕਿਹਾ, ‘‘ਮੁੰਬਈ ਪੁਲੀਸ ਦੀ ਟੀਮ, ਵਾਘੋਡੀਆ ਪੁਲੀਸ ਨੂੰ ਨਾਲ ਲੈ ਕੇ ਸੋਮਵਾਰ ਨੂੰ ਮਸ਼ਕੂਕ ਦੇ ਘਰ ਪਹੁੰਚੀ। ਇਸ ਦੌਰਾਨ ਪਤਾ ਲੱਗਾ ਕਿ 26 ਸਾਲਾ ਵਿਅਕਤੀ, ਜਿਸ ਨੇ ਸੁਨੇਹਾ ਭੇਜਿਆ ਸੀ, ਮਾਨਸਿਕ ਤੌਰ ’ਤੇ ਅਸਥਿਰ ਹੈ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ।’’

ਚੇਤੇ ਰਹੇ ਕਿ ਪਿਛਲੇ ਸਾਲ ਅਪਰੈਲ ਵਿੱਚ ਮੁੰਬਈ ਦੇ ਬਾਂਦਰਾ ਖੇਤਰ ਵਿੱਚ ਗਲੈਕਸੀ ਅਪਾਰਟਮੈਂਟਸ ਵਿੱਚ ਖਾਨ ਦੇ ਘਰ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਚਾਰ ਗੋਲੀਆਂ ਚਲਾਈਆਂ ਸਨ। ਲਾਰੈਂਸ ਬਿਸ਼ਨੋਈ ਗੈਂਗ ਨੇ ਸਲਮਾਨ ਖ਼ਾਨ ਨੂੰ ਕਾਲੇ ਹਿਰਨ ਦੇ ਕਥਿਤ ਸ਼ਿਕਾਰ ਮਾਮਲੇ ਵਿਚ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਨਾ ਮੰਗਣ ‘ਤੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਸੀ। ਇਨ੍ਹਾਂ ਧਮਕੀਆਂ ਮਗਰੋਂ ਮੁੰਬਈ ਪੁਲੀਸ ਨੇ ਅਦਾਕਾਰ ਨੂੰ Y-ਪਲੱਸ ਸੁਰੱਖਿਆ ਦਿੱਤੀ ਸੀ।

Related posts

ਤਾਲਿਬਾਨ ਦਾ ਵੱਡਾ ਐਲਾਨ – ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ’ਚ ਔਰਤਾਂ ਨੂੰ ਵੀ ਕਰੇਗਾ ਸ਼ਾਮਿਲ

On Punjab

Sri Lanka : ਸ੍ਰੀਲੰਕਾ ਸਰਕਾਰ ਨੇ ਆਪਣੇ ਕਈ ਮੰਤਰੀਆਂ ਨੂੰ ਕੀਤਾ ਮੁਅੱਤਲ, ਪਾਰਟੀ ਅਨੁਸ਼ਾਸਨ ਦੀ ਉਲੰਘਣਾ ਦਾ ਲਾਇਆ ਦੋਸ਼

On Punjab

ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਹੀ ਵੱਡੀ ਗੱਲ, ਪਾਰਟੀ ਆਗੂਆਂ ਨੂੰ ਦਿੱਤੀ ਚਿਤਾਵਨੀ

On Punjab