PreetNama
ਫਿਲਮ-ਸੰਸਾਰ/Filmy

ਸਲਮਾਨ ਖਾਨ ਆਪਣੀ ਭਾਣਜੀ ਨੂੰ ਮਿਲਣ ਪਹੁੰਚੇ ਹਸਪਤਾਲ,ਤਸਵੀਰ ਵਾਇਰਲ

Arpita khan daughter first photo: ਸਲਮਾਨ ਖਾਨ ਨੂੰ ਬਰਥਡੇ ਦੇ ਦਿਨ ਹੀ ਖੁਸ਼ੀ ਦਾ ਓਵਰਡੋਜ ਮਿਲ ਗਿਆ ਹੈ।ਸਲਮਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਅਰਪਿਤਾ ਨੇ ਪਹਿਲੇ ਹੀ ਇਹ ਦੱਸ ਦਿੱਤਾ ਸੀ ਕਿ ਉਹ ਇਸ ਖਾਸ ਮੌਕੇ ਤੇ ਭਾਈਜਾਨ ਨੂੰ ਸਪੈਸ਼ਲ ਗਿਫਟ ਦੇਵੇਗੀ। ਹੁਣ ਅਰਪਿਤਾ ਫਿਰ ਇੱਕ ਵਾਰ ਮਾਂ ਬਣ ਗਈ ਹੈ।ਅਰਪਿਤਾ ਨੇ ਹਿੰਦੂਜਾ ਹਸਪਤਾਲ ਵਿੱਚ ਦੁਪਿਹਰ ਨੂੰ ਬੇਟੀ ਨੂੰ ਜਨਮ ਦਿੱਤਾ। ਇਸ ਖੁਸ਼ੀ ਦੇ ਮੌਕੇ ਤੇ ਪੂਰਾ ਖਾਨ ਪਰਿਵਾਰ ਹਸਪਤਾਲ ਵਿੱਚ ਪਹੁੰਚਿਆ ਹੈ।

ਹਸਪਤਾਲ ਦੇ ਬਾਹਰ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਤਸਵੀਰ ਸਾਹਮਣੇ ਆਈ ਹੈ ਉਸ ਵਿਚ ਸਲਮਾਨ ਆਯਤ ਦੇ ਮੱਥੇ ’ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਲਮਾਨ ਪਰਿਵਾਰ ਨਾਲ ਅਰਪਿਤਾ ਅਤੇ ਉਨ੍ਹਾਂ ਦੀ ਧੀ ਨੂੰ ਮਿਲਣ ਹਸਪਤਾਲ ਪਹੁੰਚੇ। ਅਰਪਿਤਾ ਦੀ ਧੀ ਦਾ ਨਾਮ ਆਯਤ ਰੱਖਿਆ ਗਿਆ ਹੈ।ਸਲਮਾਨ ਨੇ ਕਿਹਾ, ‘‘ਜਦੋਂ ਮੈਂ ਸੋ ਕੇ ਉਠਿਆ ਤਾਂ ਮੈਂ ਫੋਨ ਵਿਚ ਸਭ ਤੋਂ ਪਹਿਲਾਂ ਆਯਤ ਦੀ ਤਸਵੀਰ ਦੇਖੀ।

ਸਾਡੇ ਪਰਿਵਾਰ ਲਈ ਇਸ ਤੋਂ ਵਧੀਆ ਤੋਹਫਾ ਕੋਈ ਹੋਰ ਨਹੀਂ ਹੋ ਸਕਦਾ।’’ ਇਸ ਦੇ ਨਾਲ ਹੀ ਸਲਮਾਨ ਨੇ ਕਿਹਾ, ‘‘ਹੁਣ ਹੋ ਗਿਆ ਮਾਮੇ ਦਾ, ਚਾਚੇ ਦਾ, ਹੁਣ ਬਸ ਪਿਤਾ ਬਣਨ ਦਾ ਬਾਕੀ ਹੈ।’’ ਅਰਪਿਤਾ ਦੀ ਧੀ ਦਾ ਨਾਮ ਰੱਖਣ ’ਤੇ ਸਲਮਾਨ ਨੇ ਦੱਸਿਆ, ‘‘ਅਸੀਂ ਦੋ ਨਾਮ ਸੋਚੇ ਸਨ ਇਕ ਸਿਫਾਰਾ ਅਤੇ ਦੂਜਾ ਆਯਤ। ਅਰਪਿਤਾ ਨੇ ਆਯਤ ਚੁਣਿਆ।

ਇਸਦੇ ਇਲਾਵਾ ਸਲਮਾਨ ਖਾਨ ਦੇ ਰਿਸ਼ਤੇਦਾਰ ਭੈਣ ਅਲਵੀਰਾ ਦੇ ਪਤੀ ਅਦਾਕਾਰ ਅਤੁਲ ਅਗਨੀਹੋਤਰੀ ਅਰਪਿਤਾ ਨੂੰ ਦੇਖਣ ਪਹੁੰਚੇ।ਦੱਸ ਦੇਈਏ ਕਿ ਭਾਈਜਾਨ ਨੂੰ ਜਨਮਦਿਨ ਦੇ ਮੌਕੇ ਤੇ ਹਰ ਪਾਸੇ ਤੋਂ ਢੇਰ ਸਾਰੀਆਂ ਖੁਸ਼ੀਆਂ ਮਿਲ ਰਹੀਆਂ ਹਨ।ਅਜਿਹੇ ਮੌਕੇ ਤੇ ਨੰਨ੍ਹੀ ਪਰੀ ਦਾ ਆਉਣਾ , ਖਾਨ ਖਾਨਦਾਨ ਦੇ ਲਈ ਕਿਸੇ ਵੱਡੇ ਜਸ਼ਨ ਤੋਂ ਘੱਟ ਨਹੀਂ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਅੲਪਿਤਾ ਦਾ ਸੈਕਿੰਡ ਬੇਬੀ ਹੈ , ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਬੇਟਾ ਹੈ, ਬੇਟੇ ਦਾ ਨਾਮ ਆਹਿਲ ਸ਼ਰਮਾ ਹੈ। ਸਲਮਾਨ ਖਾਨ ਨੂੰ ਉਂਝ ਵੀ ਕਈ ਸਾਰੇ ਗਿਫਟ ਮਿਲੇ ਹੋਣਗੇ ਪਰ ਇਸ ਵਿੱਚ ਦੋ ਕੋਈ ਰਾਇ ਨਹੀਂ ਹੈ ਜੋ ਗਿਫਟ ਉਨ੍ਹਾਂ ਨੂੰ ਅਰਪਿਤਾ ਨੇ ਦਿੱਤਾ ਹੈ ਉਹ ਅਦਭੁੱਤ ਹੈ

Related posts

ਅਨਿਲ ਦੇ ਵਿਆਹ ਨੂੰ ਹੋਏ 36 ਸਾਲ ਪੂਰੇ, ਬੇਟੀ ਸੋਨਮ ਨੇ ਇੰਝ ਦਿੱਤੀ ਮਾਪਿਆਂ ਨੂੰ ਵਧਾਈ

On Punjab

Akshay Kumar in Man vs WIld: ਖਤਰੋਂ ਕੇ ਖਿਡਾਰੀ ਅਕਸ਼ੇ ਹੁਣ ਕਰ ਰਹੇ ਐਡਵੈਂਚਰ ਦੀ ਤਿਆਰੀ, ਬੇਅਰ ਗ੍ਰਿਲਜ਼ ਨਾਲ ਆਉਣਗੇ ਨਜ਼ਰ, ਵੇਖੋ ਵੀਡੀਓ

On Punjab

ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ‘ਤੇ ਟੁੱਟ ਪਏ ਫੈਨਜ਼, Likes ਦਾ ਬਣਾ ਦਿੱਤਾ ਇਹ ਜ਼ਬਰਦਸਤ ਰਿਕਾਰਡ

On Punjab