ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅਕਸਰ ਖਬਰਾਂ ‘ਚ ਬਣੇ ਰਹਿੰਦੇ ਹਨ । ਹਾਲ ਹੀ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ।ਦੱਸ ਦੇਈਏ ਕਿ ਬੀਤੀ ਰਾਤ ਬੁਧਵਾਰ ਨੂੰ ਕ੍ਰਾਈਮ ਬ੍ਰਾਂਚ ਨੇ ਅਦਾਕਾਰ ਦੇ ਬੰਗਲੇ ‘ਤੇ ਛਾਪਾ ਮਾਰਿਆ ਹੈ । ਕ੍ਰਾਈਮ ਬ੍ਰਾਂਚ ਦੀ ਟੀਮ ਦੀ ਅਦਾਕਾਰ ਦੇ ਬੰਗਲੇ ਤੋਂ ਇੱਕ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਹੈ । ਪੁਲਿਸ ਇਸ ਵਿਅਕਤੀ ਦੀ ਪਿਛਲੇ 29 ਸਾਲਾਂ ਤੋਂ ਭਾਲ ਕਰ ਰਹੀ ਸੀ । ਇਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਅਦਾਕਾਰ ਦੇ ਘਰ ਦੀ ਦੇਖ ਰੇਖ ਕਰਨ ਵਾਲਾ ਸਕਿਉਰਿਟੀ ਗਾਰਡ ਹੈ ਪੁਲਿਸ ਵਲੋਂ ਇੱਕ ਅਪਰਾਧੀ ਗਾਰਡ ਦਾ ਨਾਂਅ ਰਾਣਾ ਦਸਿਆ ਜਾ ਰਿਹਾ ਹੈ । ਮੁੰਬਈ ਕ੍ਰਾਈਮ ਬ੍ਰਾਂਚ ਨੂੰ ਇਸ ਵਿਅਕਤੀ ਦੀ ਖ਼ਬਰ ਅਦਾਕਾਰ ਦੇ ਬੰਗਲੇ ‘ਚ ਕੰਮ ਕਰਨ ਦੀ ਮਿਲੀ ਸੀ । ਮੀਡੀਆ ਦੀ ਖ਼ਬਰ ਮੁਤਾਬਿਕ ਦਸਿਆ ਜਾਂ ਰਿਹਾ ਹੈ ਕਿ ਪੁਲਿਸ ਨੂੰ ਵੇਖਦੇ ਹੀ ਅਪਰਾਧੀ ਰਾਣਾ ਨੇ ਬੰਗਲੇ ਤੋਂ ਫਰਾਰ ਹੋਣ ਦੀ ਪੂਰੀ ਕੋਸ਼ਿਸ਼ ਕੀਤੀ , ਪਰ ਉਹ ਭਜਨ ‘ਚ ਕਾਮਯਾਬ ਨਹੀਂ ਹੋ ਸਕਿਆ । ਪੁਲਿਸ ਨੇ ਦਸਿਆ ਕਿ ਇਹ ਸਾਰਾ ਮਾਮਲਾ ਸਾਲ 1990 ਦਾ ਹੈ . ਜਦੋ ਅਪਰਾਧੀ ਰਾਣਾ ਅਤੇ ਉਸਦੇ ਕੁਝ ਸਾਥੀਆਂ ਨੂੰ ਚੋਰੀ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਸੀ । ਪਰ ਅਪਰਾਧੀ ਜਮਾਨਤ ‘ਤੇ ਬਹਾਰ ਆ ਗਏ ਸੀ ।ਰਾਣਾ ਦੇ ਇਸ ਤਰ੍ਹਾਂ ਗਾਇਬ ਹੋਣ ਤੋਂ ਬਾਅਦ ਵੀ ਪੁਲਿਸ ਉਸਦੀ ਭਾਲ ਕਰਦੀ ਰਹੀ । ਇਸ ਦੌਰਾਨ ਉਹਨਾਂ ਨੂੰ ਖਬਰ ਮਿਲੀ ਕਿ ਅਪਰਾਧੀ ਰਾਣਾ ਅਦਾਕਾਰ ਸਲਮਾਨ ਖਾਨ ਦੇ ਘਰ ‘ਚ ਕੰਮ ਕਰ ਰਿਹਾ ਹੈ । ਸਲਮਾਨ ਖਾਨ ਨੂੰ ਬਿਨਾ ਜਾਣਕਾਰੀ ਦਿੱਤੇ ਕ੍ਰਾਈਮ ਬ੍ਰਾਂਚ ਪੁਲਿਸ ਨੇ ਉਹਨਾਂ ਦੇ ਘਰ ‘ਚ ਛਾਪਾ ਮਾਰ ਦਿੱਤਾ । ਇਸ ਗੱਲ ਨੂੰ ਸੁਣ ਕੇ ਅਦਾਕਾਰ ਸਲਮਾਨ ਨੂੰ ਕਾਫੀ ਵੱਡਾ ਝਟਕਾ ਲਗਿਆ ਹੈ । ਪੁਲਿਸ ਵਲੋਂ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਗਈ ਹੈ । ਦਸਿਆ ਜਾਂ ਰਿਹਾ ਹੈ ਕਿ ਇਸ ਮਾਮਲੇ ‘ਚ ਪੁਲਿਸ ਅਦਾਕਾਰ ਸਲਮਾਨ ਖਾਨ ਤੋਂ ਵੀ ਪੁੱਛ ਗਿੱਛ ਕਰੇਗੀ। ਇਸ ਮਾਮਲੇ ‘ਚ ਸਲਮਾਨ ਖਾਨ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ।
previous post