PreetNama
ਫਿਲਮ-ਸੰਸਾਰ/Filmy

ਸਲਮਾਨ ਖਾਨ ਨੇ ਕੋਰੋਨਾ ਕਾਲ ’ਚ ਫਿਰ ਫੜਿਆ ਲੋੜਵੰਦਾਂ ਦਾ ਹੱਥ, ਖੁਦ ਚੱਖ ਕੇ ਭੇਜ ਰਹੇ ਫਰੰਲਾਈਨ ਵਰਕਰਜ਼ ਨੂੰ ਖਾਣਾ

ਕੋੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਦੇਸ਼ ’ਚ ਹਾਹਾਕਾਰ ਮਚੀ ਹੋਈ ਹੈ। ਰੋਜ਼ਾਨਾ ਵਧ ਰਹੇ ਮੌਤਾਂ ਦੇ ਅੰਕੜੇ ਤੇ ਵਾਇਰਸ ਦੀ ਲਪੇਟ ’ਚ ਆਉਂਦੇ ਲੱਖਾਂ ਲੋਕਾਂ ਦੀ ਸੰਖਿਆ ਨੇ ਲੋਕਾਂ ਦੇ ਮਨਾਂ ’ਚ ਡਰ ਪੈਦਾ ਕਰ ਦਿੱਤਾ ਹੈ। ਇਸ ਵਾਇਰਸ ਵਿਰੁੱਧ ਲੜਦੇ-ਲੜਦੇ ਲੋਕਾਂ ਦੀ ਹਿੰਮਤ ਹੁਣ ਜਵਾਬ ਦੇ ਰਹੀ ਹੈ ਤੇ ਹਰ ਕੋਈ ਉਪਰ ਵਾਲੇ ਤੋਂ ਬਸ ਇਹੋ ਦੁਆ ਕਰ ਰਿਹੈ ਕਿ ਹੁਣ ਬਸ! ਇਹ ਮਾੜਾ ਸਮਾਂ ਜਲਦੀ ਨਿਕਲ ਜਾਵੇ। ਹਾਲਾਂਕਿ ਇਕ ਪਾਸੇ ਜਿਥੇ ਦੇਸ਼ ਦਵਾਈਆਂ ਨੂੰ ਲੈ ਕੇ ਖਾਣ ਪੀਣ ਦੀਆਂ ਔਕੜਾਂ ਨਾਲ ਲੜ ਰਿਹਾ ਹੈ ਤਾਂ ਇਸਦੇ ਨਾਲ ਹੀ ਦੂਜੇ ਪਾਸੇ ਇਕ ਵਾਰ ਫਿਰ ਆਮ ਲੋਕਾਂ ਤੋਂ ਲੈ ਕੇ ਸੈਲੇਬਸ ਤਕ ਮਸੀਹਾ ਬਣ ਕੇ ਮਦਦ ਕਰ ਰਹੇ ਹਨ। ਸਰਕਾਰ ਦੇ ਨਾਲ-ਨਾਲ ਆਮ ਲੋਕ ਵੀ ਇਸ ਜੰਗ ਵਿਰੁੱਧ ਸਹਾਰਾ ਬਣ ਰਹੇ ਹਨ ਤੇ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਇਸਦੇ ਨਾਲ ਹੀ ਸੈਲੇਬਸ ਇਕ ਵਾਰ ਫਿਰ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।

ਬਾਲੀਵੁਡ ਦੇ ਦਬੰਗ ਭਾਵ ਸਲਮਾਨ ਖਾਨ ਨੇ ਫਿਰ ਫਰੰਟਲਾਈਨ ਵਰਕਰਜ਼ ਦੀ ਮਦਦ ਲਈ ਹੱਥ ਵਧਾਇਆ ਹੈ। ਪਿਛਲੇ ਸਾਲ ਸਲਮਾਨ ਨੇ ਲਾਕਡਾਊਨ ਸਮੇਂ ਗਰੀਬਾਂ ਤੇ ਲੋੜਵੰਦਾਂ ਨੂੰ ਖਾਣੇ ਤੋਂ ਲੈ ਕੇ ਹੋਰ ਜ਼ਰੂਰੀ ਸਮਾਨ ਮੁਹੱਇਆ ਕਰਵਾਇਆ ਸੀ। ਹੁਣ ਕੋਰੋਨਾ ਵਾਇਰਸ ਦੀ ਦੂਜੀ ਲਹਿਰ ’ਚ ਫਿਰ ਅਦਾਕਾਰ ਨੇ ਫਰੰਟਲਾਈਨ ਵਰਕਰਜ਼ ਦੀ ਮਦਦ ਦਾ ਫੈਸਲਾ ਕੀਤਾ ਹੈ। ਸਲਮਾਨ ਦੀ ਟੀਮ ਫਰੰਟਲਾਈਨ ਵਰਕਰਦਜ਼ ਨੂੰ ਖਾਣਾ ਭੇਜ ਰਹੀ ਹੈ ਤੇ ਇਹ ਸਭ ਖੁਦ ਸਲਮਾਨ ਦੀ ਨਿਗਰਾਨੀ ’ਚ ਹੋ ਰਿਹਾ ਹੈ। ਫਰੰਟਲਾਈਨ ਵਰਕਰਜ਼ ਲਈ ਭੇਜੇ ਜਾ ਰਹੇ ਖਾਣੇ ਨੂੰ ਸਲਮਾਨ ਖਾਨ ਆਪ ਟੇਸਟ ਕਰਕੇ ਉਸਨੂੰ ਅੱਗੇ ਭਿਜਵਾ ਰਹੇ ਹਨ।

Related posts

ਰੈਮੋ ਦੀ Wrap-Up ਪਾਰਟੀ ‘ਚ ਬਾਲੀਵੁੱਡ ਦਾ ‘ਅਖਾੜਾ’

On Punjab

Exclusive : ਇਸ ਤਰੀਕ ਤੋਂ ਸੈੱਟ ‘ਤੇ ਵਾਪਸ ਆ ਰਹੀ ਐ ਸ਼ਹਿਨਾਜ਼ ਕੌਰ ਗਿੱਲ, ‘ਹੌਂਸਲਾ ਰੱਖ’ ਦਾ ਪ੍ਰਮੋਸ਼ਨ ਸਾਂਗ ਕਰੇਗੀ ਸ਼ੂਟ

On Punjab

ਕੈਂਸਰ ਦੇ ਇਲਾਜ ਤੋਂ ਬਾਅਦ ਰਿਸ਼ੀ ਕਪੂਰ ਨੂੰ ਲੱਗਣ ਲੱਗਾ ਸੀ ਇਸ ਗੱਲ ਦਾ ਡਰ

On Punjab