PreetNama
ਫਿਲਮ-ਸੰਸਾਰ/Filmy

ਸਲਮਾਨ ਖਾਨ ਨੇ ਦਿਹਾੜੀਦਾਰ ਮਜ਼ਦੂਰਾਂ ਦੇ ਖਾਤੇ ਵਿੱਚ ਪਾਏ ਪੈਸੇ,screenshot ਖੂਬ ਹੋ ਰਿਹਾ ਵਾਇਰਲ

Salman Khan Viral screenshoot: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਇਸ ਮਹਾਂਮਾਰੀ ਦੇ ਸਮੇਂ ਦੇਸ਼ ਵਿੱਚ ਸਰਕਾਰ ਦੀ ਮਦਦ ਲਈ ਹਰ ਕੋਈ ਅੱਗੇ ਆ ਰਿਹਾ ਹੈ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਵੀ 25,000 ਦਿਹਾੜੀਦਾਰ ਮਜ਼ਦੂਰਾ ਦੀ ਮਦਦ ਕਰਨ ਦਾ ਵੀ ਫੈਸਲਾ ਕੀਤਾ ਸੀ। ਇੰਨਾ ਹੀ ਨਹੀਂ, ਉਹਨਾਂ ਨੇ ਲੋਕਾਂ ਦੀ ਮਦਦ ਕਰਨ ਲਈ ਆਪਣੇ ਖਾਤੇ ਵਿੱਚੋ ਸਿੱਧੇ ਪੈਸੇ ਵੀ ਟਰਾਂਸਫਰ ਕੀਤੇ। ਇਹ ਗੱਲ ਹਾਲ ਹੀ ਵਿਚ ਫਿਲਮ ਅਤੇ ਟੀਵੀ ਇੰਡਸਟਰੀ ਦੇ ਸਹਾਇਕ ਨਿਰਦੇਸ਼ਕ ਮਨੋਜ ਸ਼ਰਮਾ ਨੇ ਸਕ੍ਰੀਨ ਸ਼ਾਟ ਸ਼ੇਅਰ ਕਰਦੇ ਹੋਏ ਕਹੀ ਹੈ।

ਮਨੋਜ ਸ਼ਰਮਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਬੈਂਕ ਦੇ ਸੰਦੇਸ਼ ਦਾ ਇੱਕ ਸਕ੍ਰੀਨ ਸ਼ਾਟ ਸਾਂਝਾ ਕੀਤਾ ਅਤੇ ਦਿਹਾੜੀਦਾਰ ਮਜ਼ਦੂਰਾ ਦੀ ਮਦਦ ਲਈ ਸਲਮਾਨ ਖਾਨ ਦਾ ਧੰਨਵਾਦ ਕੀਤਾ। ਮਨੋਜ ਸ਼ਰਮਾ ਨੇ ਸਲਮਾਨ ਖਾਨ ਦਾ ਧੰਨਵਾਦ ਕਰਦੇ ਹੋਏ ਲਿਖਿਆ, “ਪਿਆਰੇ ਸਲਮਾਨ ਖਾਨ ਸਰ, ਬਦਕਿਸਮਤੀ ਨਾਲ ਮੈਨੂੰ ਕਦੇ ਵੀ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ, ਨਾ ਹੀ ਮੈਂ ਤੁਹਾਡੀ ਟੀਮ ਵਿੱਚ ਹਾਂ, ਪਰ ਇਸ ਤੋਂ ਬਾਅਦ ਵੀ ਤੁਸੀਂ ਫਿਲਮ ਅਤੇ ਟੀ ਵੀ ਉਦਯੋਗ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਦੀ ਆਰਥਿਕ ਮਦਦ ਕਰ ਰਹੇ ਹੋ।

ਮੈਂ ਇਹ ਨਹੀਂ ਦੱਸ ਸਕਦਾ ਕਿ ਅਸੀਂ ਤੁਹਾਡੇ ਲਈ ਕਿੰਨੇ ਅਹਿਸਾਨਮੰਦ ਹਾਂ। ਤੁਹਾਨੂੰ ਦੱਸ ਦਈਏ ਕਿ ਪੈਸੇ ਟਰਾਂਸਫਰ ਕਰਨ ਦੇ ਨਾਲ-ਨਾਲ ਸਲਮਾਨ ਖਾਨ ਨੇ ਰਾਸ਼ਨ ਦੀਆਂ ਚੀਜ਼ਾਂ ਪਹੁੰਚਾਉਣ ਦੀ ਮਦਦ ਵੀ ਕੀਤੀ ਹੈ। ਬਾਲੀਵੁੱਡ ਦੇ ਅਜਿਹੇ ਕਈ ਸਿਤਾਰੇ ਨੇ ਜਿਨ੍ਹਾਂ ਨੇ ਕੋਰੋਨਾ ਦੇ ਚਲਦੇ ਫੰਡ ਦਾਨ ਕੀਤਾ ਹੈ। ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਦਾਨ ਅਕਸ਼ੇ ਕੁਮਾਰ ਨੇ ਕੀਤਾ ਹੈ ਜੋ ਕਿ ਪੱਚੀ ਕਰੋੜ ਰੁਪਏ ਹੈ ਅਤੇ ਕਪਿਲ ਸ਼ਰਮਾ ਨੇ ਪੰਜਾਹ ਲੱਖ ਰੁਪਏ ਦਾਨ ਕੀਤੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਜਿਸ ਦੇ ਜ਼ਰੀਏ ਉਹ ਆਪਣੇ ਫੈਨਜ਼ ਨੂੰ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

Related posts

ਨਰਾਤਿਆਂ ‘ਚ ਲਕਸ਼ਮੀ ਬਣੇ ਅਕਸ਼ੇ ਨੇ ਸ਼ੇਅਰ ਕੀਤਾ Laxmi Bomb ਦਾ ਪਹਿਲਾ Look

On Punjab

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੀ ਜਾਨ ਨੂੰ ਖ਼ਤਰਾ ! ਇੰਟੈਲੀਜੈਂਸ ਇਨਪੁੱਟ ਮਗਰੋਂ ਵਧਾਈ ਘਰ ਦੀ ਸੁਰੱਖਿਆ

On Punjab

ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

On Punjab