57.96 F
New York, US
April 24, 2025
PreetNama
ਫਿਲਮ-ਸੰਸਾਰ/Filmy

ਸਲਮਾਨ ਖਾਨ ਨੇ ਸਿਕਿਓਰਿਟੀ ਗਾਰਡ ਦੇ ਮਾਰਿਆ ਥੱਪੜ, ਕਰ ਰਿਹਾ ਸੀ ਅਜਿਹਾ ਕੰਮ

Salman slap security guard : ਇੱਕ ਪ੍ਰਮੋਸ਼ਨ ਈਵੈਂਟ ਦੇ ਦੌਰਾਨ ਸਲਮਾਨ ਖਾਨ ਨੇ ਸਿਕਿਓਰਿਟੀ ਗਾਰਡ ਨੂੰ ਥੱਪੜ ਮਾਰ ਦਿੱਤਾ। ਉਝ ਤਾਂ ਕਈ ਵਾਰ ਅਜਿਹਾ ਹੋਇਆ ਹੈ ਜਦੋਂ ਭਾਈਜਾਨ ਨੇ ਲੋਕਾਂ ਉੱਤੇ ਗ਼ੁੱਸੇ ‘ਚ ਹੱਥ ਚੁੱਕਿਆ ਹੈ ਪਰ ਇਸ ਵਾਰ ਸਲਮਾਨ ਖਾਨ ਦਾ ਇਹ ਐਕਸ਼ਨ ਪਾਜੀਟਿਵ ਰਿਹਾ।ਹੋਇਆ ਇਸ ਤਰ੍ਹਾਂ ਕਿ ਸਲਮਾਨ ਖਾਨ ਆਪਣੀ ਹਾਲ ਹੀ ‘ਚ ਮਤਲਬ ਕਿ ਅੱਜ ਰਿਲੀਜ਼ ਹੋਈ ਫਿਲਮ ਭਾਰਤ ਦਾ ਪ੍ਰਮੋਸ਼ਨ ਕਰਨ ਥੀਏਟਰ ਪਹੁੰਚੇ ਸੀ। ਇਸ ਦੌਰਾਨ ਭੀੜ ਵਿੱਚ ਸਲਮਾਨ ਦੀ ਨਜ਼ਰ ਇੱਕ ਛੋਟੇ ਬੱਚੇ ਉੱਤੇ ਪਈ। ਜਿਸ ਨੂੰ ਸਿਕਿਓਰਿਟੀ ਗਾਰਡ ਧੱਕੇ ਦੇ ਰਿਹਾ ਸੀ।ਇਸ ਗੱਲ ਉੱਤੇ ਸਲਮਾਨ ਨੂੰ ਗੁੱਸਾ ਆਇਆ ਅਤੇ ਉਨ੍ਹਾਂ ਨੇ ਉਸੇ ਸਮੇਂ  ਰਿਐਕਟ ਕਰਦੇ ਹੋਏ ਸਿਕਿਓਰਿਟੀ ਗਾਰਡ ਦੇ ਥੱਪੜ ਮਾਰ ਦਿੱਤਾ। ਈਦ ਦੇ ਮੌਕੇ ਉੱਤੇ ਬਾਲੀਵੁਡ ਦਬੰਗ ਸਲਮਾਨ ਖਾਨ ਸਟਾਰਰ ਫਿਲਮ ‘ਭਾਰਤ’ ਅੱਜ ਵੱਡੇ ਪਰਦੇ ਉੱਤੇ ਰਿਲੀਜ਼ ਹੋ ਰਹੀ ਹੈ।ਇਸ ਫਿਲਮ ਦੇ ਟ੍ਰੇਲਰ ਅਤੇ ਗਾਣੇ ਲੋਕਾਂ ਨੂੰ ਕਾਫ਼ੀ ਪਸੰਦ ਆਏ ਹਨ। ਸਲਮਾਨ ਖਾਨ ਤੋਂ ਇਲਾਵਾ ਇਸ ਫਿਲਮ ਵਿੱਚ ਕੈਟਰੀਨਾ ਕੈਫ, ਜੈਕੀ ਸ਼ਰਾਫ, ਦਿਸ਼ਾ ਪਟਾਨੀ ,  ਸੁਨੀਲ ਗਰੋਵਰ ਅਤੇ ਤੱਬੂ ਵਰਗੇ ਕਲਾਕਾਰ ਅਹਿਮ ਭੂਮਿਕਾ ਵਿੱਚ ਵਿਖਾਈ ਦੇਣਗੇ। ‘ਭਾਰਤ’ ਇੱਕ ਪੀਰੀਅਡ ਡਰਾਮਾ ਫਿਲਮ ਹੈ ,  ਜੋ ਕਿ ਕੋਰੀਅਨ ਫਿਲਮ ‘ਓਡੇ ਟੂ ਮਾਏ ਫਾਦਰ’ ਦਾ ਰੀਮੇਕ ਹੈ।ਸਲਮਾਨ ਖਾਨ ਦੀ ਫਿਲਮ ਭਾਰਤ ਸਿਨੇਮਾਘਰਾਂ ਵਿੱਚ ਕਾਫੀ ਵਧੀਆ ਕਮਾਈ ਕਰ ਰਹੀ ਹੈ। ਫਿਲਮ ਵਿੱਚ ਸਲਮਾਨ ਖਾਨ ਦੇ ਪਿਤਾ ਦਾ ਰੋਲ ਜੈਕੀ ਸ਼ਰਾਫ ਨਿਭਾ ਰਹੇ ਹਨ। ਜੈਕੀ ਸ਼ਰਾਫ ਰੀਅਲ ਲਾਈਫ ਵਿੱਚ ਵੀ ਸਲਮਾਨ ਨੂੰ ਆਪਣਾ ਪੁੱਤਰ ਮੰਨਦੇ ਹਨ। ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਜੈਕੀ ਸ਼ਰਾਫ ਨੇ ਦੱਸਿਆ ਕਿ ਸਲਮਾਨ ਖਾਨ ਉਨ੍ਹਾਂ ਦੇ ਲਈ ਕਿਸ ਤਰ੍ਹਾਂ ਖਾਸ ਹਨ। ਜੈਕੀ ਸ਼ਰਾਫ ਨੇ ਕਿਹਾ ਕਿ ਸਲਮਾਨ ਉਨ੍ਹਾਂ ਦੇ ਬੇਟੇ ਵਰਗੇ ਹਨ।ਇਸ ਲਈ ਉਹ ਅਕਸਰ ਸਲਮਾਨ ਲਈ ਪ੍ਰੋਡਿਊਸਰ ਤੋਂ ਕੰਮ ਮੰਗਦੇ ਸਨ। ਜੈਕੀ ਨੇ ਕਿਹਾ ਕਿ ਸਾਲ 1988 ਵਿੱਚ ਆਈ ਫਿਲਮ ਫਲਕ ਦੇ ਸਮੇਂ ਉਨ੍ਹਾਂ ਨੇ ਸਲਮਾਨ ਦੀਆਂ ਕੁੱਝ ਤਸਵੀਰਾਂ ਖਿੱਚੀਆਂ ਸਨ ਅਤੇ ਉਹ ਇਹਨਾਂ ਤਸਵੀਰਾਂ ਨੂੰ ਆਪਣੀ ਜੇਬ ਵਿੱਚ ਰੱਖਕੇ ਘੁੰਮਦੇ ਸਨ। ਸਲਮਾਨ ਖਾਨ ਨੂੰ ਅਕਰ ਹੀ ਮੀਡੀਆ ਵਾਲੇ ਹਰ ਜਗ੍ਹਾ ਸਪਾਟ ਕਰਦੇ ਰਹਿੰਦੇ ਹਨ।

Related posts

Raj Kundra Case: ਮਜਿਸਟ੍ਰੇਟ ਕੋਰਟ ਨੇ ਖਾਰਜ ਕੀਤੀ ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ, ਬੰਬੇ ਹਾਈ ਕੋਰਟ ‘ਚ ਸੁਣਵਾਈ ਕੱਲ੍ਹ

On Punjab

Sidhu Moosewala: ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫਸਾਨਾ ਖਾਨ, ਵੀਡੀਓ ਕੀਤੀ ਸ਼ੇਅਰ

On Punjab

28 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣਗੇ ਸਲਮਾਨ ਖ਼ਾਨ, ਜਾਣੋ ਕੀ ਹੈ ਮਾਮਲਾ

On Punjab