ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ 5 ਜੂਨ ਨੂੰ ਈਦ ‘ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਪ੍ਰਮੋਸ਼ਨ ਫ਼ਿਲਮ ਦੀ ਕਾਸਟ ਜ਼ੋਰਾਂ ਸ਼ੋਰਾਂ ਨਾਲ ਕਰ ਰਹੀ ਹੈ। ਇਸ ਦੇ ਨਾਲ ਹੀ ਖ਼ਬਰ ਆਈ ਹੈ ਕਿ ਸੈਂਸਰ ਬੋਰਡ ਨੇ ਫ਼ਿਲਮ ਨੂੰ ਬਿਨਾ ਕਿਸੇ ਕੱਟ ਦੇ ਯੂਏ ਸਰਟੀਫੀਕੇਟ ਦਿੱਤਾ ਹੈ। ਯਾਨੀ ਸਲਮਾਨ ਦੀ ਇਹ ਫ਼ਿਲਮ ਬਿਨਾ ਕਿਸੇ ਰੁਕਾਵਟ ਦੇ ਬਾਕਸਆਫਿਸ ‘ਤੇ ਉੱਤਰ ਰਹੀ ਹੈ।
ਸੈਂਸਰ ਬੋਰਡ ਦੀ ਟੀਮ ਨੂੰ ਸਲਮਾਨ ਦੀ ਫ਼ਿਲਮ ਕਾਫੀ ਪਸੰਦ ਆਈ। ਉਨ੍ਹਾਂ ਨੇ ਫ਼ਿਲਮ ਦੀ ਖੂਬ ਤਾਰੀਫ ਵੀ ਕੀਤੀ ਹੈ। ਇਸ ਦੇ ਨਾਲ ਹੀ ਖ਼ਾਨ ਦੇ ਫੈਨਸ ਲਈ ਖ਼ਬਰ ਹੈ ਕਿ ਫਿਲਮ ਦੇ ਟਿਕਟ ਅੱਜ ਤੋਂ ਹੀ ਐਡਵਾਂਸ ਬੁਕਿੰਗ ਲਈ ਉਪਲੱਬਧ ਹੋ ਗਏ ਹਨ। ਸਲਮਾਨ ਨੇ ਇਸ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।
ਉਂਝ ਸਲਮਾਨ ਦੀ ਫ਼ਿਲਮ ਬਿਨਾ ਵਿਵਾਦ ਤੋਂ ਰਿਲੀਜ਼ ਨਹੀ ਹੋ ਸਕਦੀ ਇਸ ਫ਼ਿਲਮ ਨੂੰ ਲੈ ਕੇ ਵੀ ਦਿੱਲੀ ਹਾਈਕੋਰਟ ‘ਚ ਸ਼ਿਕਾਇਤ ਕੀਤੀ ਗਈ ਸੀ ਜਿਸ ‘ਚ ਫ਼ਿਲਮ ਦਾ ਟਾਈਟਲ ‘ਭਾਰਤ’ ਬਦਲ ਨੂੰ ਕਿਹਾ ਗਿਆ ਸੀ। ਇਸ ਅਪੀਲ ‘ਚ ਕੁਝ ਡਾਈਲੌਗ ਬਦਲਣ ਦੀ ਵੀ ਮੰਗ ਕੀਤੀ ਗਈ ਸੀ।
ਸਲਮਾਨ ਦੀ ਇਸ ਫ਼ਿਲਮ ‘ਚ ਉਸ ਦੇ ਪੰਜ ਵੱਖ–ਵੱਖ ਅੰਦਾਜ਼ ਦੇਖਣ ਨੂੰ ਮਿਲਣਗੇ। ਫ਼ਿਲਮ ‘ਚ ਸਲਮਾਨ ਦੇ ਨਾਲ ਕੈਟਰੀਨਾ ਕੈਫ, ਸੁਨੀਲ ਗ੍ਰੋਵਰ, ਦੀਸ਼ਾ ਪਟਾਨੀ, ਨੋਟਾ ਫਤੇਹੀ, ਤੱਬੂ ਤੇ ਜੈਕੀ ਸ਼ਰੌਫ ਜਿਹੇ ਸਟਾਰਸ ਵੀ ਨਜ਼ਰ ਆਉਣਗੇ। ਫ਼ਿਲਮ ਨੂੰ ਅਲੀ ਜ਼ਫ਼ਰ ਨੇ ਡਾਇਰੈਕਟ ਕੀਤਾ ਹੈ।