PreetNama
ਫਿਲਮ-ਸੰਸਾਰ/Filmy

ਸਲਮਾਨ ਦੀ ‘ਭਾਰਤ’ ਸੈਂਸਰ ਬੋਰਡ ਵੱਲੋਂ ਬਿਨਾ ਕੱਟ ਪਾਸ

ਮੁੰਬਈਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਜੂਨ ਨੂੰ ਈਦ ‘ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਪ੍ਰਮੋਸ਼ਨ ਫ਼ਿਲਮ ਦੀ ਕਾਸਟ ਜ਼ੋਰਾਂ ਸ਼ੋਰਾਂ ਨਾਲ ਕਰ ਰਹੀ ਹੈ। ਇਸ ਦੇ ਨਾਲ ਹੀ ਖ਼ਬਰ ਆਈ ਹੈ ਕਿ ਸੈਂਸਰ ਬੋਰਡ ਨੇ ਫ਼ਿਲਮ ਨੂੰ ਬਿਨਾ ਕਿਸੇ ਕੱਟ ਦੇ ਯੂਏ ਸਰਟੀਫੀਕੇਟ ਦਿੱਤਾ ਹੈ। ਯਾਨੀ ਸਲਮਾਨ ਦੀ ਇਹ ਫ਼ਿਲਮ ਬਿਨਾ ਕਿਸੇ ਰੁਕਾਵਟ ਦੇ ਬਾਕਸਆਫਿਸ ‘ਤੇ ਉੱਤਰ ਰਹੀ ਹੈ।

ਸੈਂਸਰ ਬੋਰਡ ਦੀ ਟੀਮ ਨੂੰ ਸਲਮਾਨ ਦੀ ਫ਼ਿਲਮ ਕਾਫੀ ਪਸੰਦ ਆਈ। ਉਨ੍ਹਾਂ ਨੇ ਫ਼ਿਲਮ ਦੀ ਖੂਬ ਤਾਰੀਫ ਵੀ ਕੀਤੀ ਹੈ। ਇਸ ਦੇ ਨਾਲ ਹੀ ਖ਼ਾਨ ਦੇ ਫੈਨਸ ਲਈ ਖ਼ਬਰ ਹੈ ਕਿ ਫਿਲਮ ਦੇ ਟਿਕਟ ਅੱਜ ਤੋਂ ਹੀ ਐਡਵਾਂਸ ਬੁਕਿੰਗ ਲਈ ਉਪਲੱਬਧ ਹੋ ਗਏ ਹਨ। ਸਲਮਾਨ ਨੇ ਇਸ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।

ਉਂਝ ਸਲਮਾਨ ਦੀ ਫ਼ਿਲਮ ਬਿਨਾ ਵਿਵਾਦ ਤੋਂ ਰਿਲੀਜ਼ ਨਹੀ ਹੋ ਸਕਦੀ ਇਸ ਫ਼ਿਲਮ ਨੂੰ ਲੈ ਕੇ ਵੀ ਦਿੱਲੀ ਹਾਈਕੋਰਟ ‘ਚ ਸ਼ਿਕਾਇਤ ਕੀਤੀ ਗਈ ਸੀ ਜਿਸ ‘ਚ ਫ਼ਿਲਮ ਦਾ ਟਾਈਟਲ ‘ਭਾਰਤ’ ਬਦਲ ਨੂੰ ਕਿਹਾ ਗਿਆ ਸੀ। ਇਸ ਅਪੀਲ ‘ਚ ਕੁਝ ਡਾਈਲੌਗ ਬਦਲਣ ਦੀ ਵੀ ਮੰਗ ਕੀਤੀ ਗਈ ਸੀ।

ਸਲਮਾਨ ਦੀ ਇਸ ਫ਼ਿਲਮ ‘ਚ ਉਸ ਦੇ ਪੰਜ ਵੱਖਵੱਖ ਅੰਦਾਜ਼ ਦੇਖਣ ਨੂੰ ਮਿਲਣਗੇ। ਫ਼ਿਲਮ ‘ਚ ਸਲਮਾਨ ਦੇ ਨਾਲ ਕੈਟਰੀਨਾ ਕੈਫਸੁਨੀਲ ਗ੍ਰੋਵਰਦੀਸ਼ਾ ਪਟਾਨੀਨੋਟਾ ਫਤੇਹੀਤੱਬੂ ਤੇ ਜੈਕੀ ਸ਼ਰੌਫ ਜਿਹੇ ਸਟਾਰਸ ਵੀ ਨਜ਼ਰ ਆਉਣਗੇ। ਫ਼ਿਲਮ ਨੂੰ ਅਲੀ ਜ਼ਫ਼ਰ ਨੇ ਡਾਇਰੈਕਟ ਕੀਤਾ ਹੈ।

Related posts

Canada to cover cost of contraception and diabetes drugs

On Punjab

ਫ਼ਿਲਮ ‘ਦੋਸਤਾਨਾ-2’ ਲਈ ਕਰਨ ਜੌਹਰ ਨੂੰ ਮਿਲਿਆ ਨਵਾਂ ਚਿਹਰਾ, 4 ਫ਼ਿਲਮਾਂ ਕੀਤੀਆਂ ਸਾਈਨ

On Punjab

ਪੰਜਾਬ 95: ਦਿਲਜੀਤ ਦੋਸਾਂਝ ਦੀ ਫਿਲਮ ਲਈ ਉਡੀਕ ਹੋਈ ਲੰਮੀ

On Punjab