18.82 F
New York, US
January 23, 2025
PreetNama
ਫਿਲਮ-ਸੰਸਾਰ/Filmy

ਸਲਮਾਨ ਦੀ ਭੈਣ ਅਰਪਿਤਾ ਨੇ ਦੋਨਾਂ ਬੱਚਿਆਂ ਨਾਲ ਸ਼ੇਅਰ ਕੀਤੀ ਤਸਵੀਰ

Arpita Khan children pic : ਬਾਲੀਵੁਡ ਦੇ ਦਬੰਗ ਖਾਨ ਮਤਲਬ ਕਿ ਸਲਮਾਨ ਖਾਨ ਆਪਣੇ ਜਨਮਦਿਨ 27 ਦਸੰਬਰ ਦੇ ਦਿਨ ਇੱਕ ਵਾਰ ਫਿਰ ਤੋਂ ਮਾਮਾ ਬਣੇ ਹਨ। ਸਲਮਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਭਰਾ ਦੇ ਜਨਮਦਿਨ ਉੱਤੇ ਬੇਟੀ ਨੂੰ ਜਨਮ ਦਿੱਤਾ। ਅਰਪਿਤਾ ਦੀ ਖੁਆਇਸ਼ ਸੀ ਕਿ ਉਹ ਆਪਣੇ ਬੱਚੇ ਨੂੰ ਭਰਾ ਸਲਮਾਨ ਦੇ ਜਨਮਦਿਨ ਦੇ ਦਿਨ ਹੀ ਜਨਮ ਦੇ ਅਤੇ ਅਜਿਹਾ ਹੋਇਆ ਵੀ।

ਅਰਪਿਤਾ ਅਤੇ ਆਯੁਸ਼ ਨੇ ਆਪਣੀ ਬੇਟੀ ਦਾ ਨਾਮ ਆਯਤ ਰੱਖਿਆ ਹੈ। ਅਯਾਤ ਦੇ ਜਨਮ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਵੀ ਪਿਤਾ ਆਯੁਸ਼ ਨੇ ਫੈਨਜ਼ ਨਾਲ ਸ਼ੇਅਰ ਕੀਤੀਆਂ ਸਨ। ਹੁਣ ਬੇਟੀ ਦੇ ਜਨਮ ਦੇ ਇੱਕ ਮਹੀਨੇ ਬੀਤ ਜਾਣ ਤੋਂ ਵੀ ਬਾਅਦ ਆਯੁਸ਼ ਨੇ ਬੇਟੀ ਦੀ ਇੱਕ ਤਸਵੀਰ ਹੋਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰ ਸ਼ੇਅਰ ਕਰਦੇ ਹੀ ਖੂਬ ਵਾਇਰਲ ਹੋ ਰਹੀ ਹੈ।

ਇਸ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਆਯੁਸ਼ ਨੇ ਲਿਖਿਆ, ਹੈਪੀ ਫੇਸੇਜ। ਇਸ ਤਸਵੀਰ ਵਿੱਚ ਆਯੁਸ਼ ਦੀ ਪਤਨੀ ਅਰਪਿਤਾ ਖਾਨ ਸ਼ਰਮਾ, ਬੇਟੇ ਆਹਿਲ ਸ਼ਰਮਾ ਅਤੇ ਧੀ ਆਯਤ ਸ਼ਰਮਾ ਤਿੰਨੋਂ ਇਕੱਠੇ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਅਰਪਿਤਾ ਦੋਨਾਂ ਬੱਚਿਆਂ ਨੂੰ ਗੋਦ ਵਿੱਚ ਲਏ ਵਿਖਾਈ ਦੇ ਰਹੀ ਹੈ।
ਦੋਨੋਂ ਬੱਚੇ ਮਾਂ ਦੀਆਂ ਗੱਲ੍ਹਾ ਨੂੰ ਚੁੰਮ ਰਹੇ ਹਨ। ਉੱਥੇ ਹੀ ਤਸਵੀਰ ਵਿੱਚ ਅਰਪਿਤਾ ਵੀ ਬੇਹੱਦ ਖੁਸ਼ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਵੇਖਕੇ ਸਾਫ਼ ਪਤਾ ਲੱਗ ਰਿਹਾ ਹੈ ਕਿ ਉਹ ਆਪਣੇ ਮਦਰਹੁਡ ਨੂੰ ਕਾਫ਼ੀ ਇਮਨਜੁਆਏ ਕਰ ਰਹੀ ਹੈ। ਉੱਥੇ ਹੀ ਅਰਪਿਤਾ ਅਤੇ ਸਲਮਾਨ ਖਾਨ ਦੇ ਜੀਜਾ ਅਤੁੱਲ ਅਗਨੀਹੋਤਰੀ ਨੇ ਵੀ ਇਹ ਤਸਵੀਰ ਆਪਣੇ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ।

ਇਸ ਤੋਂ ਇਲਾਵਾ ਅਤੁੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਸਵੀਰ ਵੀਡੀਓ ਸਟੋਰੀ ਵੀ ਸ਼ੇਅਰ ਕੀਤੀ ਹੈ। ਜਿਸ ਵਿੱਚ ਇਸ ਫੋਟੋਸ਼ੂਟ ਦੌਰਾਨ ਦੀਆਂ ਕਈ ਤਸਵੀਰਾਂ ਇਕੱਠੇ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵਿੱਚ ਅਰਪਿਤਾ ਅਤੇ ਦੋਨਾਂ ਬੱਚਿਆਂ ਦੀ ਕੈਮਿਸਟਰੀ ਕਿਸੇ ਦਾ ਵੀ ਦਿਲ ਜਿੱਤਣ ਵਾਲੀ ਹੈ। ਅਰਪਿਤਾ ਦੀਆਂ ਇਹ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਯੂਜਰਸ ਕਾਫ਼ੀ ਪਸੰਦ ਕਰ ਰਹੇ ਹਨ। ਅਰਪਿਤਾ ਦੀ ਬੇਟੀ ਦਾ ਜਨਮ ਸੀ – ਸੈਕਸ਼ਨ ਡਿਲੀਵਰੀ ਦੇ ਜ਼ਰੀਏ ਹੋਇਆ ਹੈ। ਅਰਪਿਤਾ ਅਤੇ ਆਯੁਸ਼ ਨੇ 18 ਨਵੰਬਰ 2014 ਵਿੱਚ ਵਿਆਹ ਕੀਤਾ ਸੀ।

Related posts

ਮੁੰਬਈ ’ਚ ਸਿਨੇਮਾਘਰ ਖੁੱਲ੍ਹਣ ਦੇ ਬਾਵਜੂਦ ਇਸ ਸਾਲ ‘ਲਾਲ ਸਿੰਘ ਚੱਢਾ’ ਨੂੰ ਰਿਲੀਜ਼ ਨਹੀਂ ਕਰਨਗੇ ਆਮਿਰ ਖ਼ਾਨ, ਐਕਟਰ ਨੇ ਦੱਸਿਆ ਇਹ ਕਾਰਨ

On Punjab

Closer – Mickey Singh | Dilpreet Dhillon

On Punjab

ਸੰਜੇ ਦੱਤ ਦੇ ਫੈਨਜ਼ ਲਈ ਖੁਸ਼ਖਬਰੀ, ਜਲਦ ਰਿਲੀਜ਼ ਹੋਵੇਗੀ ‘ਮੁੰਨਾ ਭਾਈ 3’

On Punjab