ਫਰੀਦਾਬਾਦ: ਫਿਲਮ ਸਟਾਰ ਸਲਮਾਨ ਖਾਨ ਦੇ ਕਤਲ ਦੀ ਪੈਲਨਿੰਗ ਕਰ ਰਹੇ ਰਾਹੁਲ ਨਾਂ ਦੇ ਸ਼ਖਸ ਨੇ ਮੁੰਬਈ ਦੇ ਬਾਂਦਰਾ ‘ਚ ਦੋ ਦਿਨ ਰੇਕੀ ਵੀ ਕੀਤੀ ਸੀ।ਪੁਲਿਸ ਨੇ ਰਾਹੁਲ ਨੂੰ ਉਤਰਾਖੰਡ ਤੋਂ ਗ੍ਰਿਫਤਾਰ ਕਰ ਲਿਆ।ਸਲਮਾਨ ਖਾਨ ਦੇ ਕਤਲ ਦੀ ਪਲੈਨਿੰਗ ਕਰਦੇ ਵਕਤ ਰਾਹੁਲ ਦੋ ਦਿਨ ਬਾਂਦਰਾ ‘ਚ ਰਿਹਾ ਵੀ ਸੀ।ਉਸਤੇ ਪਹਿਲਾਂ ਵੀ ਕਤਲ ਮਾਮਲੇ ਦੇ ਮਾਸਟਰਮਾਇੰਡ ਹੋਣ ਦੇ ਦੋਸ਼ ਹਨ।
ਰਾਹੁਲ ਉਰਫ ਸਨੀ ਭਿਵਾਨੀ ਦਾ ਰਹਿਣ ਵਾਲਾ ਹੈ।ਪੁਲਿਸ ਨੇ ਉਸਨੂੰ ਐਤਵਾਰ ਉਤਰਾਖੰਡ ਤੋਂ ਗ੍ਰਿਫਤਾਰ ਕੀਤਾ ਸੀ।ਉਸ ਨੇ ਸਲਮਾਨ ਖਾਨ ਦੇ ਘਰ ਤੋਂ ਬਾਹਰ ਨਿਕਲਣ ਦਾ ਸਮਾਂ ਤੇ ਉਹ ਕਿਹੜੀ-ਕਿਹੜੀ ਥਾਂ ਜਾਂਦਾ ਹੈ, ਇਸ ਸਭ ਬਾਰੇ ਜਾਣਕਾਰੀ ਇਕੱਠੀ ਕੀਤੀ ਹੋਈ ਸੀ।
ਪੁਲਿਸ ਮੁਤਾਬਕ ਰਾਹੁਲ ਨਾਮੀ ਗੈਂਗਸਟਰ ਹੈ ਤੇ ਲੌਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਹੈ। ਲੌਰੈਂਸ ਬਿਸ਼ਨੋਈ ਫਿਲਹਾਲ ਰਾਜਸਥਾਨ ਦੀ ਜੋਧਪੁਰ ਜੇਲ੍ਹ ‘ਚ ਬੰਦ ਹੈ। ਪੁਲਿਸ ਮੁਤਾਬਕ ਰਾਹੁਲ ਨੇ ਸਲਮਾਨ ਦੀ ਰੇਕੀ ਕਰ ਸਾਰੇ ਜਾਣਕਾਰੀ ਲੌਰੈਂਸ ਬਿਸ਼ਨੋਈ ਤੱਕ ਪਹੁੰਚਾਈ ਸੀ।
ਪੁਲਿਸ ਦਾ ਮੰਨਣਾ ਹੈ ਕਿ ਲੌਰੈਂਸ ਸਲਮਾਨ ਖਾਨ ਦੀ ਹੱਤਿਆ ਦੀ ਯੋਜਨਾ ਬਣਾ ਰਿਹਾ ਸੀ। ਇਸੇ ਲਈ ਉਸ ਨੇ ਰਾਹੁਲ ਨੂੰ ਉਸ ਦੀ ਰੇਕੀ ਲਈ ਭੇਜਿਆ ਸੀ। ਰਾਹੁਲ ਤੇ ਪਹਿਲਾਂ ਵੀ ਝੱਜਰ, ਪੰਜਾਬ, ਭਿਵਾਨੀ ‘ਚ ਕਤਲ ਤੇ ਫਿਰੌਤੀ ਮੰਗਣ ਦੇ ਮਾਮਲੇ ਦਰਜ ਹਨ।