55.36 F
New York, US
April 23, 2025
PreetNama
ਫਿਲਮ-ਸੰਸਾਰ/Filmy

ਸਲਮਾਨ ਖ਼ਾਨ ਦੀ ਕੰਪਨੀ Being Human ’ਤੇ ਧੋਖਾਧੜੀ ਦੇ ਦੋਸ਼, ਮਾਮਲਾ ਦਰਜ ਪਰ ਕੋਈ ਸੁਣਵਾਈ ਨਹੀਂ

ਸ਼ਹਿਰ ਦੇ ਇਕ ਕਾਰੋਬਾਰੀ ਅਰੁਣ ਗੁਪਤਾ ਨੇ ਸਲਮਾਨ ਖ਼ਾਨ, ਉਨ੍ਹਾਂ ਦੀ ਭੈਣ ਅਲਵੀਰਾ ਖ਼ਾਨ ਅਗਨੀਹੋਤਰੀ ਤੇ ਬੀਂਗ ਹਿਊਮਨ ਕੰਪਨੀ ’ਤੇ ਕਰੋੜਾਂ ਦੀ ਧੋਖਾਧੜੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਅਦਾਲਤ ’ਚ ਧਾਰਾ 156(3) ਤਹਿਤ ਪਟੀਸ਼ਨ ਦਾਖ਼ਲ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਇਨ੍ਹਾਂ ’ਤੇ ਮਾਮਲਾ ਦਰਜ ਕਰਨ ਲਈ ਅਦਾਲਤ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਗੁਪਤਾ ਦਾ ਕਹਿਣਾ ਹੈ ਕਿ ਉਹ ਕਈ ਮਹੀਨਿਆਂ ਤੋਂ ਪੁਲਿਸ ਨੂੰ ਸ਼ਿਕਾਇਤ ਦੇ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਅਦਾਲਤ ਇਸ ਕੇਸ ’ਚ ਦਖ਼ਲ ਦੇਵੇ ਤੇ ਪੁਲਿਸ ਨੂੰ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦੇਵੇ। ਉਨ੍ਹਾਂ ਦੀ ਪਟੀਸ਼ਨ ’ਤੇ ਅਦਾਲਤ ਨੇ ਪੁਲਿਸ ਨੂੰ ਸਟੇਟਸ ਰਿਪੋਰਟ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਪੁਲਿਸ ਨੂੰ ਦੱਸਣਾ ਪਵੇਗਾ ਕਿ ਉਨ੍ਹਾਂ ਨੇ ਹੁਣ ਤਕ ਕੇਸ ’ਚ ਕੀ ਕਾਰਵਾਈ ਕੀਤੀ ਹੈ। ਮਾਮਲੇ ਦੀ ਸੁਣਵਾਈ 15 ਦਸੰਬਰ ਨੂੰ ਹੋਵੇਗੀ। ਗੁਪਤਾ ਦਾ ਦੋਸ਼ ਹੈ ਕਿ ਸਲਮਾਨ ਦੀ ਕੰਪਨੀ ਦੀ ਵਜ੍ਹਾ ਨਾਲ ਉਨ੍ਹਾਂ ਨੂੰ 2.21 ਕਰੋੜ ਦਾ ਨੁਕਸਾਨ ਹੋਇਆ ਹੈ ਤੇ ਹੁਣ ਉਹ ਇਸ ਦੀ ਭਰਪਾਈ ਚਾਹੁੰਦੇ ਹਨ। ਗੁਪਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਨ੍ਹਾਂ ਨੇ ਮਨੀਮਾਜਰਾ ’ਚ ਤਿੰਨ ਕਰੋੜ ਰੁਪਏ ਲਗਾ ਕੇ ਬੀਂਗ ਹਿਊਮਨ ਜਿਊਲਰੀ ਸ਼ੋਅਰੂਮ ਖੋਲ੍ਹਿਆ ਸੀ। ਇਸ ਬਿਜ਼ਨਸ ਲਈ ਉਨ੍ਹਾਂ ਦਾ ਬੀਂਗ ਹਿਊਮਨ ਨਾਲ ਹੀ ਸਬੰਧਤ ਇਕ ਕੰਪਨੀ ਸਟਾਈਲ ਕਵਿਟੈਂਟ ਨਾਲ ਸਮਝੌਤਾ ਹੋਇਆ ਸੀ। ਸਮਝੌਤੇ ਵੇਲੇ ਗੱਲ ਹੋਈ ਸੀ ਕਿ ਸਲਮਾਨ ਖ਼ਾਨ ਖ਼ੁਦ ਇਸ ਸ਼ੋਅਰੂਮ ਦਾ ਉਦਘਾਟਨ ਕਰਨ ਆਉਣਗੇ। ਪਰ ਉਹ ਉਦਘਾਟਨ ’ਚ ਨਹੀਂ ਪਹੁੰਚੇ। ਇਸ ਤੋਂ ਇਲਾਵਾ ਕੰਪਨੀ ਨੇ ਉਨ੍ਹਾਂ ਨੂੰ ਸਮਝੌਤੇ ਮੁਤਾਬਕ ਮਦਦ ਵੀ ਨਹੀਂ ਦਿੱਤੀ। ਦੋਸ਼ ਮੁਤਾਬਕ ਕੰਪਨੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਆਊਟਲੈਟ ਦੀ ਮਾਰਕੀਟਿੰਗ, ਪਬਲਿਸਿਟੀ ਤੇ ਪ੍ਰਮੋਸ਼ਨ ਕਰਨਗੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇੱਥੋਂ ਤਕ ਕਿ ਜੋ ਆਰਟੀਕਲ ਡਿਮਾਂਡ ’ਚ ਸਨ, ਉਹ ਉਨ੍ਹਾਂ ਨੂੰ ਸਪਲਾਈ ਨਹੀਂ ਕੀਤੇ। ਇਸ ਕਾਰਨ ਉਨ੍ਹਾਂ ਦਾ ਸਟੋਰ ਘਾਟੇ ’ਚ ਚਲਾ ਗਿਆ ਪਰ ਕੰਪਨੀ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਜਦੋਂ ਉਨ੍ਹਾਂ ਦੀ ਮਦਦ ਨਹੀਂ ਕੀਤੀ ਤਾਂ ਉਨ੍ਹਾਂ ਨੇ ਅਦਾਲਤ ’ਚ ਕੇਸ ਫਾਈਲ ਕਰ ਦਿੱਤਾ।

Related posts

ਗਾਇਕ ਨਿੰਜਾ ਤੇ ਐਮੀ ਵਿਰਕ ਨੇ Anmol Kwatra ਦੇ ਹੱਕ ‘ਚ ਕੀਤੀ ਅਵਾਜ਼ ਬੁਲੰਦ, ਕਿਹਾ “ਤੇਰੇ ਨਾਲ ਹਾਂ ਵੀਰੇ”

On Punjab

happy birthday ajay devgan : ਦਿਲਾਂ ’ਤੇ ਰਾਜ ਕਰ ਰਿਹਾ ਬਾਲੀਵੁੱਡ ਦਾ ਸਿੰਘਮ, ਪਹਿਲੀ ਫਿਲਮ ਨਾਲ ਹੀ ਬਣ ਗਿਆ ਸੀ ਸਟਾਰ

On Punjab

ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਚਿਤਾਵਨੀ, ਕਿਹਾ – ਬੇਟੇ ਦਾ ਗੀਤ ਰਿਲੀਜ਼ ਹੋਇਆ ਤਾਂ ਲਵਾਂਗੇ ਲੀਗਲ ਐਕਸ਼ਨ

On Punjab