ਜਾਂਚ ਦੇ ਇੱਕ ਨਵੇਂ ਢੰਗ ਨਾਲ ਹੁਣ ਕੁਝ ਮਿੰਟਾਂ ਵਿੱਚ ਹਾਰਟ ਅਟੈਕ ਬਾਰੇ ਪਤਾ ਲਾਇਆ ਜਾ ਸਕਦਾ ਹੈ। ਇਜ਼ਰਾਈਲ ਦੇ ਵਿਗਿਆਨੀਆਂ ਨੇ ਸਲਾਇਵਾ ਟੈਸਟ ਨੂੰ ਮੌਜੂਦਾ ਬਲੱਡ ਟੈਸਟ ਦੇ ਵਿਕਲਪ ਵਜੋਂ ਪੇਸ਼ ਕੀਤਾ ਹੈ। ਨਵੇਂ ਢੰਗ ਨਾਲ ਜਾਨ ਬਚਾਉਣ ਸੰਘਰਸ਼ ਕਰ ਰਹੇ ਮਰੀਜ਼ ਦਾ ਇਲਾਜ ਜਲਦ ਹੀ ਕੀਤਾ ਜਾ ਸਕਦਾ ਹੈ। ਇਹ ਖੋਜ ਯੂਰਪੀਅਨ ਸੁਸਾਇਟੀ ਆਫ਼ ਕਾਰਡੀਓਲੌਜੀ ਦੀ ਕਾਨਫਰੰਸ ਵਿੱਚ ਪੇਸ਼ ਕੀਤੀ ਗਈ ਹੈ।
ਕੋਰੋਨਾ ਮਹਾਂਮਾਰੀ ਦੇ ਕਾਰਨ ਸੰਮੇਲਨ ਆਨਲਾਈਨ ਕੀਤਾ ਗਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਦਿਲ ਦੇ ਦੌਰੇ ਬਾਰੇ ਪਤਾ ਲਾਉਣ ਲਈ ਇਸ ਸਮੇਂ ਪੂਰੀ ਦੁਨੀਆ ‘ਚ ਖੂਨ ਦੀ ਜਾਂਚ ਦੀ ਇਕ ਪ੍ਰਣਾਲੀ ਹੈ। ਜਾਂਚ ਦੀ ਰਿਪੋਰਟ ਪ੍ਰਾਪਤ ਕਰਨ ‘ਚ ਕਈ ਘੰਟੇ ਲੱਗਦੇ ਹਨ ਪਰ ਸਲਾਇਵਾ ਟੈਸਟ ਤੋਂ ਜਾਂਚ ਦੇ ਨਤੀਜੇ 10 ਮਿੰਟਾਂ ਵਿੱਚ ਆ ਸਕਣਗੇ। ਉਨ੍ਹਾਂ ਕਿਹਾ ਕਿ ਨਤੀਜੇ 10 ਮਿੰਟਾਂ ਦੇ ਅੰਦਰ ਵੇਖੇ ਗਏ ਹਨ। ਸਲਾਇਵਾ ਟੈਸਟ ਖੂਨ ਦੇ ਟੈਸਟ ਨਾਲੋਂ ਤੇਜ਼ ਨਤੀਜੇ ਦੇਣ ਵਾਲਾ ਸਾਬਤ ਹੋਇਆ।
ਹਾਲਾਂਕਿ, ਉਨ੍ਹਾਂ ਕਿਹਾ ਹੈ ਕਿ ਅੱਗੇ ਦੀ ਹੋਰ ਖੋਜ ਕੀਤੀ ਜਾਏਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੇਖਣਾ ਅਜੇ ਬਾਕੀ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਸਲਾਇਵਾ ਕਿੰਨਾ ਚਿਰ ਰਹੇਗਾ। ਬ੍ਰਿਟਿਸ਼ ਹਾਰਟ ਫਾਉਂਡੇਸ਼ਨ ਦੇ ਸਹਿਯੋਗੀ ਮੈਡੀਕਲ ਡਾਇਰੈਕਟਰ, ਪ੍ਰੋਫੈਸਰ ਮੈਟਿਨ ਅਵਕੀਰਨ ਨੇ ਡੇਲੀ ਮੇਲ ਨੂੰ ਦੱਸਿਆ, “ਅਜਿਹੇ ਟੈਸਟ ਨੂੰ ਵਿਕਸਤ ਕਰਨ ਲਈ ਅਜੇ ਹੋਰ ਖੋਜ ਦੀ ਲੋੜ ਹੈ ਜਿਸ ਨਾਲ ਇਹ ਪਤਾ ਕੀਤਾ ਜਾ ਸਕੇ ਕਿ ਕੀ ਇਹ ਨਵੇਂ ਢੰਗ ਮੌਜੂਦਾ ਖੂਨ ਦੇ ਟੈਸਟਾਂ ਜਿੰਨੇ ਭਰੋਸੇਯੋਗ ਹਨ?”