ਸਵੇਰੇ ਜਲਦੀ ਉੱਠਣ ਵਾਲੀਆਂ ਔਰਤਾਂ ‘ਚ ਹੋਰਨਾਂ ਦੀ ਤੁਲਨਾ ਵਿਚ ਬ੍ਰੈਸਟ ਕੈਂਸਰ ਦਾ ਖ਼ਤਰਾ ਘੱਟ ਰਹਿੰਦਾ ਹੈ। ਤਾਜ਼ਾ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਵਿਗਿਆਨਕਾਂ ਨੇ ਦੋ ਅਧਿਐਨ ਯੂਕੇ ਬਾਇਓਬੈਂਕ ਸਟੱਡੀ ਅਤੇ ਬ੍ਰੈਸਟ ਕੈਂਸਰ ਐਸੋਸੀਏਸ਼ਨ ਕੰਸੋਰਟੀਅਮ ਸਟੱਡੀ ਵਿਚ ਸ਼ਾਮਲ ਚਾਰ ਲੱਖ ਤੋਂ ਜ਼ਿਆਦਾ ਔਰਤਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ। ਇਸ ਵਿਚ ਪਤਾ ਲੱਗਾ ਕਿ ਸਵੇਰੇ ਜਲਦੀ ਜਾਗਣ ਵਾਲੀਆਂ ਔਰਤਾਂ ਵਿਚ ਬ੍ਰੈਸਟ ਕੈਂਸਰ ਦਾ ਖ਼ਤਰਾ ਘੱਟ ਰਹਿੰਦਾ ਹੈ। ਇਸੇ ਤਰ੍ਹਾਂ ਨੀਂਦ ਪੂਰੀ ਨਾ ਹੋਣ ਅਤੇ ਉਨੀਂਦਰੇ ਨਾਲ ਵੀ ਬ੍ਰੈਸਟ ਕੈਂਸਰ ‘ਤੇ ਪ੍ਰਭਾਵ ਦੇਖਿਆ ਗਿਆ। ਵਿਗਿਆਨਕਾਂ ਨੇ ਇਹ ਵੀ ਦੇਖਿਆ ਕਿ ਸੱਤ-ਅੱਠ ਘੰਟੇ ਤੋਂ ਜ਼ਿਆਦਾ ਸਮੇਂ ਤਕ ਸੁੱਤੇ ਰਹਿਣ ਨਾਲ ਵੀ ਬ੍ਰੈਸਟ ਕੈਂਸਰ ਦਾ ਖ਼ਤਰਾ ਦੂਜਿਆਂ ਦੇ ਮੁਕਾਬਲੇ ਵੱਧ ਜਾਂਦਾ ਹੈ। ਆਸਟਰੀਆ ਦੀ ਯੂਨੀਵਰਸਿਟੀ ਆਫ ਵਿਆਨਾ ਦੀ ਈਵਾ ਸ਼ਰਨਹਮਰ ਨੇ ਕਿਹਾ ਕਿ ਇਸ ਸਬੰਧ ਵਿਚ ਹੋਰ ਖੋਜ ਦੀ ਲੋੜ ਹੈ। ਇਸ ਤੋਂ ਇਹ ਸਮਝਣਾ ਸੰਭਵ ਹੋਏਗਾ ਕਿ ਸਾਡੇ ਸਰੀਰ ਦੀ ਜੈਵਿਕ ਘੜੀ (ਦਿਨ ਵੇਲੇ ਜਾਗਣ ਅਤੇ ਰਾਤ ਵੇਲੇ ਸੌਣ ਦਾ ਸਧਾਰਣ ਚੱਕਰ) ‘ਤੇ ਪੈਣ ਵਾਲਾ ਦਬਾਅ ਸਿਹਤ ‘ਤੇ ਕੀ ਅਸਰ ਪਾਉਂਦਾ ਹੈ।