ਅਮਿਤਾਭ ਬੱਚਨ ਪਿਛਲੇ ਤਿੰਨ ਦਿਨਾਂ ਤੋਂ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਭਰਤੀ ਹਨ। ਰੂਟੀਨ ਚੈਕਅੱਪ ਦੇ ਲਈ ਉਨ੍ਹਾਂ ਨੂੰ ਮੰਗਲਵਾਰ ਸਵੇਰੇ 3 ਵਜੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।ਅਮਿਤਾਭ ਬੱਚਨ ਨੂੰ ਹਸਪਤਾਲ ਵਿੱਚ 1-2 ਦਿਨ ਹੋਰ ਲੱਗ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਐਤਵਾਰ ਡਿਸਚਾਰਜ ਕੀਤਾ ਜਾ ਸਕਦਾ ਹੈ।ਅਮਿਤਾਭ ਨੂੰ ਨਾਨਾਵਤੀ ਹਸਪਤਾਲ ਵਿੱਚ ਜਿੱਥੇ ਭਰਤੀ ਕਰਵਾਇਆ ਗਿਆ ਹੈ ਉਸ ਨੂੰ ਕਾਫੀ ਸੀਕ੍ਰੇਟ ਰੱਖਿਆ ਗਿਆ ਹੈ। ਇੰਨਾ ਸੀਕ੍ਰੇਟ ਕਿ ਕਿਸੀ ਸੈਲੇਬ ਨੂੰ ਵੀ ਨਹੀਂ ਪਤਾ ਚਲਿਆ ਕਿ ਬਿੱਗ ਬੌਸ ਹਸਪਤਾਲ ਵਿੱਚ ਭਰਤੀ ਹਨ। ਕਿਸੇ ਨੂੰ ਵੀ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਹੈ। ਇਸ ਨੂੰ ਰੂਟੀਨ ਚੈਕਅੱਪ ਵੀ ਦੱਸਿਆ ਜਾ ਰਿਹਾ ਹੈ ਪਰ ਸਵਾਲ ਇਹ ਹੈ ਕਿ ਜੇਕਰ ਰੂਟੀਨ ਚੈਕਅੱਪ ਹੈ ਤਾਂ ਕਿਉਂ ਉਨ੍ਹਾਂ ਨੂੰ ਸਵੇਰੇ 3 ਵਜੇ ਹਸਪਤਾਲ ਲੈ ਕੇ ਜਾਇਆ ਗਿਆ।ਫਿਲਹਾਲ ਨਾਨਾਵਤੀ ਹਸਤਪਾਲ ਨੇ ਕਿਸੀ ਤਰ੍ਹਾਂ ਦਾ ਆਫਿਸ਼ੀਅਲ ਹੈਲਥ ਬੁਲੇਟਿਨ ਸ਼ੇਅਰ ਨਹੀਂ ਕੀਤਾ ਹੈ।ਕੁਲੀ ਦੇ ਸੈੱਟ ਤੇ ਹੋਇਆ ਸੀ ਅਮਿਤਾਭਨਾਲ ਹੋਇਆ ਸੀ ਹਾਦਸਾ । ਦੱਸ ਦੇਈਏ ਕਿ ਅਮਿਤਾਭ ਬੱਚਨ ਰੂਟੀਨ ਚੈਕਅੱਪ ਦੇ ਲਈ ਹਸਪਤਾਲ ਜਾਂਦੇ ਰਹਿੰਦੇ ਹਨ। ਸਾਲ 2012 ਵਿੱਚ ਵੀ ਸਰਜਰੀ ਦੇ ਕਾਰਨ ਤੋਂ 12 ਦਿਨ ਦੇ ਲਈ ਹਸਪਤਾਲ ਵਿੱਚ ਭਰਤੀ ਹੋਏ ਸਨ। ਅਮਿਤਾਭ ਨੂੰ ਲੀਵਰ ਨਾਲ ਜੁੜੀ ਸਮੱਸਿਆਵਾਂ ਹਨ। 1982 ਵਿੱਚ ਫਿਲਮ ਕੁਲੀ ਦੀ ਸ਼ੂਟਿੰਗ ਦੇ ਦੌਰਾਨ ਅਮਿਤਾਭ ਨੂੰ ਸੱਟ ਲੱਗ ਗਈ ਸੀ।ਇਸ ਵਿੱਚ ਉਨ੍ਹਾਂ ਦਾ ਕਾਫੀ ਖੁਨ ਵੀ ਵਹਿ ਗਿਆ ਸੀ। ਹਾਲਾਤ ਅਜਿਹੇ ਸਨ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਕਲੀਨਿਕਲੀ ਡੈਡ ਦਾ ਐਲਾਨ ਕਰ ਦਿੱਤਾ ਸੀ।
। ਕਾਫੀ ਖੁਨ ਵਹਿ ਜਾਣ ਦੇ ਕਾਰਨ ਐਕਸੀਡੈਂਟ ਤੋਂ ਬਾਅਦ ਉਨ੍ਹਾਂ ਨੂੰ 200 ਡਾਨਰਜ਼ ਦੇ ਜਰੀਏ 60 ਬੋਤਲ ਖੁਨ ਚੜਾਇਆ ਗਿਆ ਸੀ। ਇਸ ਵਿੱਚ ਉਹ ਉਦੋਂ ਖਤਰੇ ਤੋਂ ਬਾਹਰ ਆ ਗਏ ਪਰ ਉਸ ਦੌਰਾਨ ਇੱਕ ਹੋਰ ਬੀਮਾਰੀ ਨੇ ਉਨ੍ਹਾਂ ਨੂੰ ਘੇਰ ਲਿਆ ਸੀ। ਇੱਕ ਇੰਟਰਵਿਊ ਦੇ ਦੌਰਾਨ ਬਿੱਗ ਬੀ ਨੇ ਦੱਸਿਆ ਸੀ ਕਿ ਐਕਸੀਡੈਂਟ ਦੇ ਦੌਰਾਨ ਮੈਨੂੰ ਜਿਸ ਡਾਨਰਜ਼ ਦਾ ਖੂਨ ਚੜਾਇਆ ਗਿਆ ਸੀ।
ਉਸ ਵਿੱਚ ਇੱਕ ਨੂੰ ਹੈਪੇਟਾਈਟਿਸ ਵੀ ਸੀ। ਉਸਦੇ ਜਰੀਏ ਮੇਰੇ ਸਰੀਰ ਵਿੱਚ ਪ੍ਰਵੇਸ਼ ਕਰ ਗਿਆ ਸੀ। 2000 ਤੱਕ ਮੈਂ ਠੀਕ ਰਿਹਾ ਪਰ ਉਸ ਤੋਂ ਬਾਅਦ ਇੱਕ ਆਮ ਮੈਡਿਕਲ ਚੈਕਅੱਪ ਵਿੱਚ ਸਾਹਮਣੇ ਆਇਆ ਕਿ ਮੇਰਾ ਲਿਵਰ ਇਨਫੈਕਟਿਡ ਹੈ।ਅਮਿਤਾਭ ਕੇਵਲ 25 ਫੀਸਦੀ ਲਿਵਰ ਦੇ ਸਹਾਰੇ ਜਿੰਦਾ ਹਨ। ਸੈਪੇਟਾਈਟਿਸ ਇੰਨਫੈਕਸ਼ਨ ਦੇ ਕਾਰਨ ਉਨ੍ਹਾਂ ਦਾ 75 ਫੀਸਦੀ ਲਿਵਰ ਖਰਾਬ ਹੋ ਚੁੱਕਿਆ ਹੈ।
ਕੀ ਹੈ ਅਮਿਤਾਭ ਦੇ ਅਪਕਮਿੰਗ ਪ੍ਰੋਜੈਕਟ?
ਇਸ ਨਾਲ ਜੇਕਰ ਵਰਕਫਰੰਟ ਦੀ ਗੱਲ ਕਰੀਏ ਇਨ੍ਹਾਂ ਦਿਨੀਂ ਕੌਨ ਬਨੇਗਾ ਕਰੋੜਪਤੀ 11 ਵਿੱਚ ਨਜ਼ਰ ਆ ਰਹੇ ਹਨ। ਕੇਬੀਸੀ ਦੇ ਇਲਾਵਾ ਅਮਿਤਾਭ ਬਾਲੀਵੁਡ ਵਿੱਚ ਆਪਣੀ 4 ਅਪਕਮਿੰਗ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਚਲ ਰਹੇ ਹਨ। ਜਿਸ ਵਿੱਚ ਗੁਲਾਬੋ-ਸਿਤਾਬੋ, ਬ੍ਰਹਮਾਸਤਰ, ਝੂੰਡ ਅਤੇ ਚਿਹਰੇ ਵਰਗੀਆਂ ਫਿਲਮਾਂ ਸ਼ਾਮਿਲ ਹਨ।ਝੂੰਡ ਦੇ ਨਾਲ ਹੀ ਅਮਿਤਾਭ ਪਹਿਲੀ ਵਾਰ ਫਿਲਮ ਸੈਰਾਟ ਦੇ ਡਾਇਰੈਕਟਰ ਨਾਗਰਾਜ ਮੰਜੁਲੇ ਦੇ ਨਾਲ ਕੰਮ ਕਰਨ ਜਾ ਰਹੇ ਹਨ। ਉੱਥੇ ਬ੍ਰਹਮਾਸਤਰ ਵਿੱਚ ਉਹ ਆਲੀਆ , ਰਣਬੀਰ ਅਤੇ ਮੌਨੀ ਰਾਏ ਵਰਗੇ ਸਿਤਾਰਿਆਂ ਦੇ ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ। ਇਸਦੇ ਇਲਾਵਾ ਅਮਿਤਾਭ ਗੁਲਾਬੋ ਸਿਤਾਬੋ ਵਿੱਚ ਆਯੁਸ਼ਮਾਨ ਨਾਲ ਵੀ ਕੰਮ ਕਰਦੇ ਦਿਖਾਈ ਦੇਣਗੇ।