ਕੋਰੋਨਾ ਜਾਂਚ ਲਈ ਖੋਜਕਰਤਾਵਾਂ ਨੇ ਸਸਤਾ, ਜਲਦ ਤੇ ਜ਼ਿਆਦਾ ਸਹੀ ਨਤੀਜੇ ਦੇਣ ਵਾਲਾ ਤਰੀਕਾ ਈਜਾਦ ਕੀਤਾ ਹੈ। ਇਸ ‘ਚ ਸਾਰਸ ਸੀਓਵੀ-2 ਵਾਇਰਸ ਦਾ ਪਤਾ ਲਾਉਣ ਲਈ ਪੈਂਸਿਲ ਦੀ ਲੀਡ ‘ਚ ਇਸਤੇਮਾਲ ਹੋਣ ਵਾਲੇ ਗ੍ਰੇਫਾਈਟ ਨਾਲ ਬਣੇ ਇਲੈਕਟ੍ਰੋਡ ਨਾਲ ਟੈਸਟ ਕੀਤਾ ਜਾਂਦਾ ਹੈ। ਖੋਜਕਰਤਾਵਾਂ ਮੁਤਾਬਕ ਕਾਸਟ ਇਲੈਕਟ੍ਰੋਕੈਮੀਕਲ ਐਡਵਾਂਸਡ ਡਾਇਨੋਸਟਿਕ ਟੈਸਟ ਲਾਰ ਦੇ ਸੈਂਪਲ ਤੋਂ ਸੌ ਫੀਸਦੀ ਸਹੀ ਨਤੀਜੇ ਦੇ ਸਕਦਾ ਹੈ। ਨੱਕ ਰਾਹੀਂ ਲਏ ਗਏ ਸੈਂਪਲ ਤੋਂ ਇਹ 88 ਫੀਸਦੀ ਤਕ ਸਹੀ ਨਤੀਜੇ ਦੇ ਸਕਦੇ ਹਨ।
ਅਮਰੀਕਾ ‘ਚ ਪੈਂਸਿਲਵੇਨੀਆ ਯੂਨੀਵਰਸਿਟੀ ਦੀ ਇਕ ਟੀਮ ਨੇ ਪਾਇਆ ਕਿ ਹਾਲੇ ਜਿਨ੍ਹਾਂ ਤਰੀਕਿਆਂ ਨਾਲ ਕੋਰੋਨਾ ਦਾ ਟੈਸਟ ਕੀਤਾ ਜਾ ਰਿਹਾ ਹੈ। ਉਹ ਜ਼ਿਆਦਾ ਸਮੇਂ ਲੈਣ ਦੇ ਬਾਵਜੂਦ ਸਟੀਕ ਨਤੀਜੇ ਦੇਣ ਦੀ ਸੀਮਤ ਸਮਰੱਥਾ ਰੱਖਦੇ ਹਨ। ਫਿਲਹਾਲ ਇਸਤੇਮਾਲ ਕੀਤੇ ਜਾ ਰਹੇ ਕੋਰੋਨਾ ਟੈਸਟ ਦੇ ਤਰੀਕੇ ਕਾਫੀ ਮਹਿੰਗੇ ਹਨ ਤੇ ਇਨ੍ਹਾਂ ਦੀ ਵਰਤੋਂ ‘ਚ ਲਿਆਉਣ ਤੇ ਨਤੀਜੇ ਦਾ ਵਿਸ਼ਲੇਸ਼ਣ ਕਰਨ ਲਈ ਪੇਸ਼ੇਵਰ ਲੋਕਾਂ ਦੀ ਜ਼ਰੂਰਤ ਹੁੰਦੀ ਹੈ।ਪੀਐਨਏਐਸ ਜਨਰਲ ‘ਚ ਪ੍ਰਕਾਸ਼ਿਤ ਇਕ ਸੋਧ ਮੁਤਾਬਕ ਗ੍ਰੇਫਾਈਟ ਇਲੈਕਟ੍ਰੋਡ ਨਾਲ ਕੀਤੇ ਜਾਣ ਵਾਲੇ ਕੋਰੋਨਾ ਟੈਸਟ ਕਰੀਬ ਡੇਢ ਡਾਲਰ ਭਾਵ ਲਗਪਗ 115 ਰੁਪਏ ‘ਚ ਹੋ ਜਾਵੇਗਾ।
ਇਸ ਦਾ ਨਤੀਜਾ ਆਉਣ ‘ਚ ਵੀ ਲਗਪਗ ਸਾਢੇ ਛੇ ਮਿੰਟ ਦਾ ਸਮਾਂ ਹੀ ਲੱਗੇਗਾ। ਇਸ ‘ਚ ਇਲੈਕਟ੍ਰੋਡ ਨਾਲ ਜੁੜਣ ਨਾਲ ਇਕ ਸੰਕੇਤ ਮਿਲਦਾ ਹੈ ਜਿਸ ਨਾਲ ਸੰਕ੍ਰਮਣ ਬਾਰੇ ਜਾਣਕਾਰੀ ਹੁੰਦੀ ਹੈ। ਇਸ ਤੋਂ ਪਹਿਲਾਂ ਖੋਜਕਰਤਾਵਾਂ ਨੇ ਰੈਪਿਡ ਨਾਂ ਦੀ ਟੈਸਟ ਕਿੱਟ ‘ਤੇ ਕੰਮ ਕੀਤਾ ਸੀ ਪਰ ਬਾਅਦ ‘ਚ ਘੱਟ ਖਰਚੇ ਵਾਲੀ ਗ੍ਰੇਫਾਈਟ ਇਲੈਕਟ੍ਰੋਡ ਵਾਲੀ ਵਿਧੀ ਵਿਕਸਿਤ ਕੀਤੀ। ਪੈਨਸਿਲਵੇਨੀਆ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਸੀਜਰ ਡਿ ਪਾ ਫੁਏਂਟ ਨੇ ਕਿਹਾ ਕਿ ਲੀਡ ਨੂੰ ਆਸਾਨੀ ਨਾਲ ਕਿਸੇ ਵੀ ਦੁਆਰਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ‘ਚ ਇਸਤੇਮਾਲ ਸਮਗਰੀ ਸਸਤੀ ਹੈ ਤੇ ਆਸਾਨੀ ਨਾਲ ਉਪਲਬਧ ਹੈ। ਅਸੀਂ ਇਸ ‘ਚ ਉਸੇ ਗ੍ਰੇਫਾਈਟ ਦੀ ਵਰਤੋਂ ਕਰ ਰਹੇ ਹਨ ਜਿਸ ਨਾਲ ਪੈਂਸਿਲ ਦੀ ਲੀਡ ਬਣਾਈ ਜਾਂਦੀ ਹੈ। ਇਸ ਨਾਲ ਕੋਰੋਨਾ ਜਾਂਚ ਤਕ ਘੱਟ ਆਮਦਨੀ ਵਾਲੇ ਲੋਕਾਂ ਦੀ ਪਹੁੰਚ ਆਸਾਨੀ ਨਾਲ ਹੋ ਜਾਵੇਗੀ।