24.22 F
New York, US
January 24, 2025
PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important News

ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਟਕਰਾਇਆ ਟਰੱਕ, 38 ਜ਼ਖਮੀ

ਸੁਲਤਾਨਪੁਰ-  ਮਹਾਰਾਸ਼ਟਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਸੇਬਾਂ ਨਾਲ ਭਰੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਵਿਚ ਸਵਾਰ 38 ਯਾਤਰੀ ਜ਼ਖਮੀ ਹੋਏ ਹਨ। ਹਾਦਸਾ ਰਾਤ 1 ਵਜੇ ਦੇ ਕਰੀਬ ਉਸ ਸਮੇਂ ਹੋਇਆ ਜਦੋਂ 50 ਤੋਂ ਵੱਧ ਸ਼ਰਧਾਲੂਆਂ ਨੂੰ ਲੈ ਕੇ ਬੱਸ ਮਹਾਰਾਸ਼ਟਰ ਦੇ ਕਲਿਆਣ ਤੋਂ ਆ ਰਹੀ ਸੀ। ਸਥਾਨਕ ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ’ਚ ਕਈ ਔਰਤਾਂ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਜ਼ਖਮੀਆਂ ਨੂੰ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ ਅਤੇ ਗੰਭੀਰ ਰੂਪ ਵਿਚ ਜ਼ਖਮੀ ਹੋਏ ਨੌਂ ਯਾਤਰੀਆਂ ਨੂੰ ਸੁਲਤਾਨਪੁਰ ਜ਼ਿਲ੍ਹਾ ਮੈਡੀਕਲ ਕਾਲਜ ਵਿੱਚ ਰੈਫਰ ਕੀਤਾ ਗਿਆ ਹੈ। ਪੁਲੀਸ ਸਰਕਲ ਅਧਿਕਾਰੀ (ਲਾਂਭੁਆ) ਅਬਦੁਸ ਸਲਾਮ ਨੇ ਦੱਸਿਆ ਕਿ ਬੱਸ ਲਗਭਗ 15 ਦਿਨ ਪਹਿਲਾਂ ਮਹਾਰਾਸ਼ਟਰ ਤੋਂ ਰਵਾਨਾ ਹੋਈ ਸੀ, ਜਿਸ ਵਿੱਚ ਸ਼ਰਧਾਲੂ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਧਾਰਮਿਕ ਸਥਾਨਾਂ ਲਈ ਜਾ ਰਹੇ ਸਨ। ਸੁਲਤਾਨਪੁਰ-ਵਾਰਾਨਸੀ ਚਹੁੰ ਮਾਰਗੀ ਸੜਕ ਦੇ ਨਾਲ ਇੱਕ ਚਾਹ ਦੀ ਦੁਕਾਨ ਦੇ ਕੋਲ ਡਰਾਈਵਰ ਨੇ ਬੱਸ ਖੜ੍ਹੀ ਕੀਤੀ ਅਤੇ ਇੱਕ ਸਹਾਇਕ ਨਾਲ ਚਾਹ ਪੀਣ ਲਈ ਬਾਹਰ ਨਿਕਲਿਆ। ਇਸ ਦੌਰਾਨ ਸੇਬਾਂ ਨਾਲ ਭਰਿਆ ਇੱਕ ਟਰੱਕ ਖੜ੍ਹੀ ਬੱਸ ਨਾਲ ਟਕਰਾ ਗਿਆ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਪਰ ਪੁਲੀਸ ਵੱਲੋਂ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Related posts

ਰਿਹਾਈ ਤੋਂ ਬਾਅਦ ਨਵਜੋਤ ਸਿੱਧੂ ਦਾ ਸਰਕਾਰ ‘ਤੇ ਹਮਲਾ, ਕਿਹਾ- ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼

On Punjab

ਕਈ ਫਾਇਦਿਆਂ ਨਾਲ ਇਮਲੀ ਤੋਂ ਹੁੰਦੇ ਹਨ ਇਹ 6 ਨੁਕਸਾਨ !

On Punjab

ਸ੍ਰੀਨਗਰ ’ਚ ਪਾਰਾ ਮਨਫ਼ੀ ਛੇ ਡਿਗਰੀ ਤੱਕ ਡਿੱਗਿਆ

On Punjab