ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਤੇ ਮ੍ਰਿਣਾਲ ਠਾਕੁਰ ਨੇ ਆਪਣੀ ਆਉਣ ਵਾਲੀ ਫਿਲਮ ‘ਜਰਸੀ’ ਦਾ ਉਤਰਾਖੰਡ ਵਾਲਾ ਸ਼ੈਡਿਊਲ ਪੂਰਾ ਕਰ ਲਿਆ ਹੈ। ਅਭਿਨੇਤਾ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਇੱਕ ਪੋਸਟ ਰਾਹੀਂ ਉਤਰਾਖੰਡ ਸਰਕਾਰ ਦਾ ਧੰਨਵਾਦ ਕੀਤਾ। ਸ਼ਾਹਿਦ ਕਪੂਰ ਨੇ ਟਵੀਟ ਕਰਦਿਆਂ ਲਿਖਿਆ, “ਫਿਲਮ ‘ਜਰਸੀ’ ਦਾ ਇਕ ਹੋਰ ਸ਼ੈਡਿਊਲ ਪੂਰਾ ਹੋ ਗਿਆ ਹੈ।
ਮੈਂ ਉਤਰਾਖੰਡ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਸੂਬੇ ਦੇ ਕਈ ਖੂਬਸੂਰਤ ਥਾਵਾਂ ‘ਤੇ ਆਪਣੀ ਫਿਲਮ ਦੇ ਸ਼ੈਡਿਊਲ ਨੂੰ ਸੁਰੱਖਿਅਤ ਢੰਗ ਨਾਲ ਸ਼ੂਟ ਕਰਨ ਦਿੱਤਾ ਤੇ ਸਭ ਕੁਝ ਸਫਲਤਾਪੂਰਵਕ ਪੂਰਾ ਹੋਇਆ।” ਮ੍ਰਿਣਾਲ ਠਾਕੁਰ ਨੇ ਵੀ ਸਰਕਾਰ ਦਾ ਧੰਨਵਾਦ ਕੀਤਾ। ਫਿਲਮ ‘ਜਰਸੀ’ ਸਪੋਰਟਸ ‘ਤੇ ਅਧਾਰਿਤ ਫਿਲਮ ਹੈ ਜਿਸ ਦਾ ਸ਼ੂਟ ਪਿਛਲੇ ਸਾਲ ਤੋਂ ਚਲ ਰਿਹਾ ਹੈ ਤੇ ਕੋਰੋਨਾਵਾਇਰਸ ਕਰਕੇ ਇਸ ਫਿਲਮ ਦਾ ਸ਼ੂਟ ਵੀ ਰੁਕ ਗਿਆ ਸੀ।ਇਸ ਫਿਲਮ ਦਾ ਸ਼ੁਰੂਆਤੀ ਸ਼ੂਟ ਚੰਡੀਗੜ੍ਹ ਸ਼ਹਿਰ ‘ਚ ਹੋਇਆ ਹੈ। ਚੰਡੀਗੜ੍ਹ ਦੇ ਕਈ ਸੈਕਟਰਸ ਨੂੰ ਸੈੱਟ ‘ਚ ਤਬਦੀਲ ਕਰਕੇ ਜਰਸੀ ਦਾ ਸ਼ੂਟ ਕੀਤਾ ਗਿਆ ਪਰ ਅਜੇ ਵੀ ਚੰਡੀਗੜ੍ਹ ਦਾ ਸ਼ੈਡਿਊਲ ਪੂਰਾ ਨਹੀਂ ਹੋਇਆ ਹੈ। ਲੱਗਦਾ ਹੈ ਮੇਕਰਸ ਵਲੋਂ ਹੁਣ ਉਤਰਾਖੰਡ ਦੇ ਸ਼ੂਟ ਤੋਂ ਬਾਅਦ ਚੰਡੀਗੜ੍ਹ ‘ਚ ਦੁਬਾਰਾ ਸ਼ੂਟ ਸ਼ੁਰੂ ਕੀਤਾ ਜਾ ਸਕਦਾ ਹੈ। ਫਿਲਮ ‘ਜਰਸੀ’ ਤੇਲਗੂ ਫਿਲਮ ਦਾ ਰੀਮੇਕ ਹੈ ਜੋ ਅਗਲੇ ਸਾਲ ਤਕ ਰਿਲੀਜ਼ ਹੋ ਸਕਦੀ ਹੈ।