Shimla coldest-day temperature: ਸ਼ਿਮਲਾ ਵਿੱਚ ਤਿੰਨ ਦਿਨਾਂ ਤੋਂ ਹੋਈ ਬਰਫਬਾਰੀ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਤ ਹੋਇਆ ਹੈ।ਸਵੇਰ ਤੋਂ ਹੀ ਠੰਢੀਆਂ ਹਵਾਵਾਂ ਚੱਲ ਰਹੀਆਂ ਸੀ। ਹਵਾਵਾਂ ਦਾ ਪ੍ਰਭਾਵ ਇੰਨਾ ਵੱਧ ਸੀ ਕਿ ਜੋ ਲੋਕ ਘਰੋਂ ਬਾਹਰ ਸੀ ਉਨ੍ਹਾਂ ਦੀ ਕੰਬਣੀ ਬੰਦ ਨਹੀਂ ਹੋ ਰਹੀ ਸੀ। ਠੰਢ ਦੀ ਸਭ ਤੋਂ ਵੱਧ ਮਾਰ ਦੁਪਹੀਆ ਵਾਹਨ ਚਾਲਕਾਂ ਨੂੰ ਝੱਲਣੀ ਪੈ ਰਹੀ ਹੈ। ਸਿਰ, ਹੱਥ, ਪੈਰ ਤੇ ਕੰਨ ਢੱਕਣ ਦੇ ਬਾਅਦ ਵੀ ਵਾਹਨ ਚਲਾਉਂਦੇ ਸਮੇਂ ਠੰਢੀਆਂ ਹਵਾਵਾਂ ਸਰੀਰ ਨੂੰ ਚੀਰ ਰਹੀਆਂ ਸੀ।
ਉਧਰ, ਜੋ ਲੋਕ ਘਰਾਂ ‘ਚ ਸੀ ਉਹ ਰਜਾਈ ਤੇ ਕੰਬਲ ਲੈ ਕੇ ਬੈਠੇ ਰਹੇ ਤੇ ਅੱਗ ਬਾਲ ਕੇ ਠੰਢ ਤੋਂ ਰਾਹਤ ਪਾਉਣ ਦੇ ਜੁਗਾੜ ‘ਚ ਦਿੱਸੇ।ਬਰਫਬਾਰੀ ਤੋਂ ਬਾਅਦ ਸ਼ਿਮਲਾ ਵਿੱਚ ਅੱਜ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ। ਪਿਛਲੇ ਤੀਹ ਸਾਲਾਂ ਵਿੱਚ ਇਹ ਦੂਜੀ ਵਾਰ ਸੀ ਜਦੋਂ 2008 ਤੋਂ ਬਾਅਦ ਤਾਪਮਾਨ ਵਿੱਚ ਮਾਈਨਸ 3.7 ਡਿਗ੍ਰੀ ਦਰਜ ਕੀਤਾ ਗਿਆ ਸੀ। ਹਿਮਾਚਲ ਦੇ ਬਹੁਤ ਸਾਰੇ ਖੇਤਰ ਅਜਿਹੇ ਹਨ ਜਿੱਥੇ ਸਾਲਾਂ ਬਾਅਦ ਬਰਫਬਾਰੀ ਹੋਈ।
ਠੰਢ ਕਾਰਨ ਟੂਟੀਆਂ ਵਿੱਚ ਪਾਣੀ ਜੰਮ ਗਿਆ ਹੈ ਅਤੇ ਕਈ ਥਾਵਾਂ ਤੇ ਬਿਜਲੀ ਦੀ ਸਪਲਾਈ ਬੰਦ ਹੈ।ਸ਼ਿਮਲਾ ਦੇ ਮੌਸਮ ਵਿਭਾਗ ਦੇ ਨਿਰਦੇਸ਼ਕ ਡਾ ਮਨਮੋਹਨ ਸਿੰਘ ਨੇ ਕਿਹਾ ਕਿ ਪਿਛਲੇ ਤੀਹ ਸਾਲਾਂ ਦਾ ਉਨ੍ਹਾਂ ਕੋਲ ਰਿਕਾਰਡ ਮਜੂਦ ਹੈ। ਇਸ ਦੇ ਮੁਤਾਬਿਕ ਸ਼ਿਮਲਾ ਦਾ 12 ਸਾਲਾਂ ਬਾਅਦ ਸਭ ਤੋਂ ਠੰਢਾ ਦਿਨ ਰਿਹਾ। ਇਸ ਤੋਂ ਪਹਿਲਾਂ 2008 ਵਿੱਚ ਘੱਟੋ-ਘੱਟ ਤਾਪਮਾਨ 4.4 ਡਿਗ੍ਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਉਸਨੇ ਇਹ ਵੀ ਦੱਸਿਆ ਕਿ 1945 ਵਿੱਚ ਸ਼ਿਮਲਾ ਵਿੱਚ ਤਾਪਮਾਨ ਮਾਈਨਸ 10 ਡਿਗ੍ਰੀ ਸੀ।
ਸ਼ਿਮਲਾ ਦੇ ਖੜਪਥੱਰ, ਨਾਰਕੰਡਾ ਆਦਿ ਵਿੱਚ 4 ਤੋਂ 5 ਫੁੱਟ ਤੱਕ ਬਰਫਬਾਰੀ ਹੋਈ ਹੈ।ਕੁਫ਼ਰੀ, ਨਾਰਕੰਡਾ, ਖੜਾਪਥੱਰ ਵਿੱਚ ਬਰਫਬਾਰੀ 4 ਤੋਂ 5 ਫੁੱਟ ਹੈ। ਉਥੇ ਹੀ ਸੜਕਾਂ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਸੈਲਾਨੀਆਂ ਨੂੰ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ ਜੰਮੂ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਠੰਢ ਪੈ ਰਹੀ ਹੈ। ਸ੍ਰੀਨਗਰ ਵਿਚ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਘੱਟੋ-ਘੱਟ ਤਾਪਮਾਨ ਮਨਫ਼ੀ 5.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।